ਇਸ ਬੱਚੀ ਦੇ ਜਨਮ ਲੈਂਦੇ ਹੀ ਦੁਨੀਆ ਦੀ ਆਬਾਦੀ ਹੋਈ 8 ਅਰਬ ਤੋਂ ਪਾਰ, ਜਾਣੋ ਕੌਣ ਹੈ ਇਹ ਬੱਚੀ?

Tuesday, Nov 15, 2022 - 02:43 PM (IST)

ਵਾਸ਼ਿੰਗਟਨ - ਅੱਜ ਦੁਨੀਆ ਦੀ ਆਬਾਦੀ 8 ਅਰਬ ਤੋਂ ਟੱਪ ਚੁੱਕੀ ਹੈ। ਭਾਵੇਂ ਵਧਦੀ ਜਨਸੰਖਿਆ ਚਿੰਤਾ ਦਾ ਕਾਰਨ ਹੈ, ਪਰ ਲੋਕ ਇਹ ਜਾਨਣਾ ਚਾਹੁੰਦੇ ਹਨ ਕਿ ਆਖਿਰ 8 ਅਰਬਵਾਂ ਬੱਚਾ ਕੌਣ ਹੈ? ਲੋਕ ਖੋਜ ਕਰ ਰਹੇ ਹਨ ਅਤੇ ਜਾਣਨਾ ਚਾਹੁੰਦੇ ਹਨ ਕਿ ਅੱਠ ਅਰਬਵੇਂ ਬੱਚੇ ਨੇ ਕਿਸ ਦੇਸ਼ ਵਿੱਚ ਜਨਮ ਲਿਆ ਹੈ। ਜੇਕਰ ਤੁਸੀਂ ਇਹ ਅੰਦਾਜ਼ਾ ਲਗਾ ਰਹੇ ਹੋ ਕਿ ਇਹ ਬੱਚਾ ਭਾਰਤ, ਚੀਨ, ਅਮਰੀਕਾ ਜਾਂ ਬ੍ਰਿਟੇਨ ਵਿੱਚ ਪੈਦਾ ਹੋਇਆ ਹੈ ਤਾਂ ਤੁਸੀਂ ਗਲਤ ਹੋ। ਸਹੀ ਜਵਾਬ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅੱਜ ਸਵੇਰੇ ਮਨੀਲਾ ਵਿੱਚ ਇੱਕ ਬੱਚੀ ਨੇ ਜਨਮ ਲਿਆ ਹੈ ਅਤੇ ਉਹ 8 billionth ਬੱਚੀ ਹੈ।

ਇਹ ਵੀ ਪੜ੍ਹੋ: ਅਮਰੀਕਾ ਦਾ ਏਅਰ ਇੰਡੀਆ ਨੂੰ ਵੱਡਾ ਝਟਕਾ, ਠੋਕਿਆ 14 ਲੱਖ ਡਾਲਰ ਦਾ ਜੁਰਮਾਨਾ, ਜਾਣੋ ਵਜ੍ਹਾ

PunjabKesari

ਸੰਯੁਕਤ ਰਾਸ਼ਟਰ ਨੇ ਪਹਿਲਾਂ ਅਨੁਮਾਨ ਲਗਾਇਆ ਸੀ ਕਿ ਇਸ ਸਾਲ ਨਵੰਬਰ ਦੇ ਅੱਧ ਤੱਕ ਵਿਸ਼ਵਵਿਆਪੀ ਮਨੁੱਖੀ ਆਬਾਦੀ 8 ਅਰਬ ਤੱਕ ਪਹੁੰਚ ਜਾਵੇਗੀ। ਉਸ ਦੀ ਭਵਿੱਖਬਾਣੀ ਬਿਲਕੁਲ ਸਹੀ ਨਿਕਲੀ। ਨਵਜੰਮੇ ਬੱਚੇ ਦਾ ਨਾਂ ਵਿਨਿਸ ਮਬਨਸਾਗ ਰੱਖਿਆ ਗਿਆ ਹੈ। ਉਸਦੀ ਮਾਂ, ਮਾਰੀਆ ਮਾਰਗਰੇਟ ਵਿਲੋਰੈਂਟ ਬਹੁਤ ਖੁਸ਼ ਹੈ। ਉਨ੍ਹਾਂ ਕਿਹਾ ਕਿ ਮੇਰੀ ਧੀ ਨੂੰ ਦੁਨੀਆ ਦਾ 8 ਅਰਬਵਾਂ ਬੱਚਾ ਮੰਨਿਆ ਗਿਆ ਹੈ। ਮੇਰੇ ਲਈ ਇਹ ਆਸ਼ੀਰਵਾਦ ਵਾਂਗ ਹੈ। ਜਨਸੰਖਿਆ ਅਤੇ ਵਿਕਾਸ ਕਮਿਸ਼ਨ (POPCOM) ਦੇ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਲਿਨੇਥ ਥੇਰਸੇ ਮੋਨਸਾਲਵੇ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਵਿਨਿਸ ਭਵਿੱਖ ਵਿੱਚ ਵਿਕਾਸ ਦਾ ਰੋਲ ਮਾਡਲ ਬਣੇਗੀ।

ਇਹ ਵੀ ਪੜ੍ਹੋ: ਬਾਲੀ 'ਚ ਜੀ-20 ਸਿਖਰ ਸੰਮੇਲਨ ਦੀ ਸ਼ੁਰੂਆਤ, PM ਮੋਦੀ ਸਮੇਤ ਕਈ ਵਿਸ਼ਵ ਨੇਤਾਵਾਂ ਨੇ ਕੀਤੀ ਸ਼ਿਰਕਤ

PunjabKesari

ਦੁਨੀਆ ਦੀ ਆਬਾਦੀ ਤੇਜ਼ੀ ਨਾਲ ਵਧ ਰਹੀ ਹੈ। ਇਹ ਸਮੁੱਚੇ ਵਿਸ਼ਵ ਭਾਈਚਾਰੇ ਲਈ ਖ਼ਤਰੇ ਦਾ ਵਿਸ਼ਾ ਹੈ। ਵਧਦੀ ਆਬਾਦੀ ਭਾਰਤ ਅਤੇ ਚੀਨ ਦੋਵਾਂ ਲਈ ਖ਼ਤਰੇ ਦੀ ਘੰਟੀ ਹੈ। ਇਸ ਦੌਰਾਨ ਸੰਯੁਕਤ ਰਾਸ਼ਟਰ ਨੇ ਇਕ ਰਿਪੋਰਟ ਜਾਰੀ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਦੁਨੀਆ ਦੀ ਆਬਾਦੀ ਦੁੱਗਣੀ ਹੋ ਗਈ ਹੈ। ਅਜਿਹਾ 1974 ਦੇ ਅੰਕੜਿਆਂ ਦੇ ਮੱਦੇਨਜ਼ਰ ਹੋਇਆ ਹੈ। 1974 ਵਿੱਚ ਵਿਸ਼ਵ ਦੀ ਆਬਾਦੀ 4 ਅਰਬ ਸੀ। ਹੁਣ ਇਹ ਅੰਕੜਾ ਅੱਜ ਵਧ ਕੇ 8 ਅਰਬ ਹੋ ਗਿਆ ਹੈ।

ਇਹ ਵੀ ਪੜ੍ਹੋ: ਜਸਮੀਤ ਕੌਰ ਬੈਂਸ ਨੇ ਰਚਿਆ ਇਤਿਹਾਸ,ਕੈਲੀਫੋਰਨੀਆ ਵਿਧਾਨ ਸਭਾ ਲਈ ਚੁਣੀ ਗਈ ਪਹਿਲੀ ਭਾਰਤੀ ਮੂਲ ਦੀ ਸਿੱਖ ਔਰਤ

ਸੰਯੁਕਤ ਰਾਸ਼ਟਰ ਆਬਾਦੀ ਫੰਡ (UNFPA) ਨੇ ਟਵੀਟ ਕੀਤਾ, “ਅੱਠ ਅਰਬ ਉਮੀਦਾਂ। ਅੱਠ ਅਰਬ ਸੁਪਨੇ। ਅੱਠ ਅਰਬ ਸੰਭਾਵਨਾਵਾਂ। ਸਾਡਾ ਗ੍ਰਹਿ ਹੁਣ ਅੱਠ ਅਰਬ ਲੋਕਾਂ ਦਾ ਘਰ ਹੈ।" ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਐਂਟੋਨੀਓ ਗੁਤਾਰੇਸ ਨੇ ਕਿਹਾ ਕਿ ਜੇਕਰ ਦੁਨੀਆ ਅਮੀਰਾਂ ਅਤੇ ਗਰੀਬਾਂ ਵਿਚਕਾਰ ਪਾੜੇ ਨੂੰ ਬੰਦ ਨਹੀਂ ਕਰਦੀ ਹੈ, ਤਾਂ ਅੱਠ ਅਰਬ ਦੀ ਇਹ ਆਬਾਦੀ "ਤਣਾਅ ਅਤੇ ਅਵਿਸ਼ਵਾਸ, ਸੰਕਟ ਅਤੇ ਸੰਘਰਸ਼ ਨਾਲ ਭਰੀ ਰਹੇਗੀ।"

PunjabKesari


ਭਾਰਤ ਦੇ 2023 ਵਿੱਚ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਵਜੋਂ ਚੀਨ ਨੂੰ ਪਿੱਛੇ ਛੱਡਣ ਦਾ ਅਨੁਮਾਨ ਹੈ। ਜਨਸੰਖਿਆ ਸੰਭਾਵਨਾਵਾਂ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ  ਚੀਨ ਦੀ 1.426 ਅਰਬ ਦੀ ਤੁਲਨਾ ਵਿਚ 2022 ਵਿੱਚ ਭਾਰਤ ਦੀ ਆਬਾਦੀ 1.412 ਅਰਬ  ਹੈ। ਭਾਰਤ ਦੀ ਆਬਾਦੀ 2050 ਵਿੱਚ 1.668 ਬਿਲੀਅਨ ਹੋਣ ਦਾ ਅਨੁਮਾਨ ਹੈ, ਜੋ ਕਿ ਸਦੀ ਦੇ ਮੱਧ ਤੱਕ ਚੀਨ ਦੀ 1.317 ਅਰਬ  ਦੀ ਆਬਾਦੀ ਤੋਂ ਬਹੁਤ ਜ਼ਿਆਦਾ ਹੈ। ਆਬਾਦੀ ਦੀ ਘੜੀ ਨੇ 15 ਨਵੰਬਰ ਨੂੰ 8,000,000,000 ਦਾ ਅੰਕੜਾ ਦਿਖਾਇਆ। ਖਾਸ ਗੱਲ ਇਹ ਹੈ ਕਿ ਇਨ੍ਹਾਂ 'ਚੋਂ ਇਕ ਅਰਬ ਲੋਕ ਪਿਛਲੇ 12 ਸਾਲਾਂ 'ਚ ਜੁੜੇ ਹਨ। ਸੰਯੁਕਤ ਰਾਸ਼ਟਰ ਨੇ ਆਬਾਦੀ ਦੇ 8 ਅਰਬ ਤੱਕ ਪਹੁੰਚਣ ਨੂੰ ਇੱਕ "ਅਨੋਖਾ ਮੀਲ ਪੱਥਰ" ਕਿਹਾ ਹੈ। ਮਨੁੱਖੀ ਆਬਾਦੀ ਲਗਭਗ 1800 ਤੱਕ ਇੱਕ ਅਰਬ ਤੋਂ ਘੱਟ ਸੀ, ਅਤੇ ਇੱਕ ਤੋਂ ਦੋ ਅਰਬ ਤੱਕ ਵਧਣ ਵਿੱਚ 100 ਤੋਂ ਵੱਧ ਸਾਲਾਂ ਦਾ ਸਮਾਂ ਲੱਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ। 


cherry

Content Editor

Related News