ਸਟੱਡੀ ਵੀਜ਼ਾ ''ਤੇ ਕੈਨੇਡਾ ਜਾਣ ਵਾਲੇ ਪੰਜਾਬੀ ਵਿਦਿਆਰਥੀਆਂ ਲਈ ਅਹਿਮ ਖ਼ਬਰ

Tuesday, Jun 30, 2026 - 12:47 PM (IST)

ਸਟੱਡੀ ਵੀਜ਼ਾ ''ਤੇ ਕੈਨੇਡਾ ਜਾਣ ਵਾਲੇ ਪੰਜਾਬੀ ਵਿਦਿਆਰਥੀਆਂ ਲਈ ਅਹਿਮ ਖ਼ਬਰ

ਇੰਟਰਨੈਸ਼ਨਲ ਡੈਸਕ: ਕੈਨੇਡਾ ਵਿੱਚ ਸਟੱਡੀ ਵੀਜ਼ਾ 'ਤੇ ਪੜ੍ਹਾਈ ਕਰਨ ਲਈ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਅਹਿਮ ਖ਼ਬਰ ਹੈ। ਕੈਨੇਡਾ ਦੇ ਹਵਾਈ ਅੱਡਿਆਂ 'ਤੇ ਪਹੁੰਚਣ ਤੋਂ ਬਾਅਦ ਵਿਦਿਆਰਥੀਆਂ ਦੀ ਐਂਟਰੀ ਸਿੱਧੀ ਨਹੀਂ ਹੁੰਦੀ, ਸਗੋਂ ਉਨ੍ਹਾਂ ਨੂੰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਦੇ ਇਮੀਗ੍ਰੇਸ਼ਨ ਅਫ਼ਸਰਾਂ ਵੱਲੋਂ ਲਏ ਜਾਣ ਵਾਲੇ ਇੱਕ ਵਿਸ਼ੇਸ਼ ਇੰਟਰਵਿਊ ਵਿੱਚੋਂ ਗੁਜ਼ਰਨਾ ਪੈਂਦਾ ਹੈ। ਇਸ ਜਾਂਚ ਪ੍ਰਕਿਰਿਆ ਦਾ ਮੁੱਖ ਮਕਸਦ ਇਹ ਯਕੀਨੀ ਬਣਾਉਣਾ ਹੁੰਦਾ ਹੈ ਕਿ ਵਿਦਿਆਰਥੀ ਸੱਚਮੁੱਚ ਪੜ੍ਹਾਈ ਦੇ ਉਦੇਸ਼ ਨਾਲ ਹੀ ਦੇਸ਼ ਵਿੱਚ ਆਇਆ ਹੈ ਅਤੇ ਉਸ ਕੋਲ ਸਾਰੇ ਜ਼ਰੂਰੀ ਦਸਤਾਵੇਜ਼ ਮੌਜੂਦ ਹਨ।

ਇਸ ਇੰਟਰਵਿਊ ਰਾਹੀਂ ਅਧਿਕਾਰੀ ਇਹ ਜਾਂਚਦੇ ਹਨ ਕਿ ਵਿਦਿਆਰਥੀ ਕੋਲ "ਟੈਂਪਰੇਰੀ ਰੈਜ਼ੀਡੈਂਟ ਇੰਟੈਂਟ" ਹੈ ਜਾਂ ਨਹੀਂ। ਇਸਦਾ ਮਤਲਬ ਇਹ ਹੈ ਕਿ ਵਿਦਿਆਰਥੀ ਇਹ ਸਮਝਦਾ ਹੈ ਕਿ ਉਹ ਇੱਕ ਨਿਸ਼ਚਿਤ ਸਮੇਂ ਲਈ ਹੀ ਕੈਨੇਡਾ ਆਇਆ ਹੈ ਅਤੇ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉਸਨੂੰ ਦੇਸ਼ ਛੱਡਣਾ ਪਵੇਗਾ ਜਾਂ ਨਿਯਮਾਂ ਅਨੁਸਾਰ ਅਗਲੀ ਪ੍ਰਕਿਰਿਆ ਪੂਰੀ ਕਰਨੀ ਹੋਵੇਗੀ।

ਇੰਟਰਵਿਊ ਦੌਰਾਨ ਵਿਦਿਆਰਥੀਆਂ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਸਵਾਲ ਕੀਤੇ ਜਾ ਸਕਦੇ ਹਨ, ਜਿਵੇਂਕਿ:

ਯਾਤਰਾ ਦਾ ਉਦੇਸ਼: ਤੁਸੀਂ ਕੈਨੇਡਾ ਕਿਉਂ ਆਏ ਹੋ, ਕਿੰਨਾ ਸਮਾਂ ਰੁਕੋਗੇ ਅਤੇ ਕਿੱਥੇ ਰਹੋਗੇ?

ਪੜ੍ਹਾਈ ਨਾਲ ਸਬੰਧਤ: ਕਿਹੜਾ ਕੋਰਸ ਚੁਣਿਆ ਹੈ, ਕਿਸ ਕਾਲਜ ਜਾਂ ਯੂਨੀਵਰਸਿਟੀ ਵਿੱਚ ਦਾਖ਼ਲਾ ਲਿਆ ਹੈ ਅਤੇ ਇਹ ਕੋਰਸ ਤੁਹਾਡੀ ਪਿਛਲੀ ਪੜ੍ਹਾਈ ਨਾਲ ਕਿਵੇਂ ਜੁੜਿਆ ਹੈ?

ਆਰਥਿਕ ਸਥਿਤੀ: ਪੜ੍ਹਾਈ ਦਾ ਖ਼ਰਚਾ ਕੌਣ ਉਠਾ ਰਿਹਾ ਹੈ ਅਤੇ ਤੁਹਾਡੇ ਕੋਲ ਕਿੰਨੇ ਪੈਸੇ ਹਨ?

ਭਵਿੱਖ ਦੀ ਯੋਜਨਾ: ਪੜ੍ਹਾਈ ਤੋਂ ਬਾਅਦ ਤੁਹਾਡੀ ਕੀ ਯੋਜਨਾ ਹੈ ਅਤੇ ਕੀ ਤੁਹਾਡਾ ਕੋਈ ਪਰਿਵਾਰਕ ਮੈਂਬਰ ਕੈਨੇਡਾ ਵਿੱਚ ਪਹਿਲਾਂ ਤੋਂ ਮੌਜੂਦ ਹੈ?

ਪੜ੍ਹੋ ਇਹ ਅਹਿਮ ਖ਼ਬਰ-     ਕੈਨੇਡਾ ਤੇ NZ ਨੇ ਪੰਜਾਬੀਆਂ ਨੂੰ ਦਿੱਤਾ ਵੱਡਾ ਝਟਕਾ ! 'ਸ਼ਰਨ' ਮੰਗਣ ਵਾਲਿਆਂ ਦੀਆਂ ਅਰਜ਼ੀਆਂ ਧੜਾਧੜ ਹੋ ਰਹੀਆਂ ਰੱਦ

ਅਧਿਕਾਰੀਆਂ ਅਨੁਸਾਰ ਏਅਰਪੋਰਟ 'ਤੇ ਹਮੇਸ਼ਾ ਸੱਚ ਅਤੇ ਸਪੱਸ਼ਟ ਜਵਾਬ ਦੇਣੇ ਚਾਹੀਦੇ ਹਨ। ਕਿਸੇ ਵੀ ਤਰ੍ਹਾਂ ਦੀ ਗਲਤ ਜਾਣਕਾਰੀ ਦੇਣਾ ਜਾਂ ਤੱਥਾਂ ਨੂੰ ਛੁਪਾਉਣਾ ਗੰਭੀਰ ਮਾਮਲਾ ਮੰਨਿਆ ਜਾਂਦਾ ਹੈ, ਜਿਸ ਕਾਰਨ ਵਿਦਿਆਰਥੀ ਦਾ ਵੀਜ਼ਾ ਜਾਂ ਕੈਨੇਡਾ ਵਿੱਚ ਐਂਟਰੀ ਪ੍ਰਭਾਵਿਤ ਹੋ ਸਕਦੀ ਹੈ। ਇੰਟਰਵਿਊ ਤੋਂ ਬਾਅਦ ਜਦੋਂ ਸਟੱਡੀ ਪਰਮਿਟ ਜਾਰੀ ਕੀਤਾ ਜਾਂਦਾ ਹੈ, ਤਾਂ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਉਸ ਵਿਚਲੇ ਵੇਰਵਿਆਂ ਜਿਵੇਂ ਕਿ ਆਪਣਾ ਨਾਮ, ਜਨਮ ਤਾਰੀਖ, ਐਕਸਪਾਇਰੀ ਡੇਟ ਅਤੇ ਕੰਮ ਕਰਨ ਦੀਆਂ ਸ਼ਰਤਾਂ ਨੂੰ ਧਿਆਨ ਨਾਲ ਚੈੱਕ ਕਰਨ। ਜੇਕਰ ਕੋਈ ਗਲਤੀ ਨਜ਼ਰ ਆਉਂਦੀ ਹੈ, ਤਾਂ ਉਸੇ ਵੇਲੇ ਅਧਿਕਾਰੀ ਨੂੰ ਦੱਸਣਾ ਚਾਹੀਦਾ ਹੈ, ਕਿਉਂਕਿ ਬਾਅਦ ਵਿੱਚ ਇਸ ਨੂੰ ਠੀਕ ਕਰਵਾਉਣਾ ਬੇਹੱਦ ਮੁਸ਼ਕਲ ਹੋ ਸਕਦਾ ਹੈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News