WHO ਦੀ ਚਿਤਾਵਨੀ, ਕੋਰੋਨਾ ਨਾਲ ਜਿਊਣਾ ਸਿੱਖ ਲਓ, ਨੌਜਵਾਨਾਂ ਨੂੰ ਵੀ ਹੈ ਖ਼ਤਰਾ

Friday, Jul 31, 2020 - 10:02 AM (IST)

ਜੈਨੇਵਾ : ਵਿਸ਼ਵ ਸਿਹਤ ਸੰਗਠਨ ਨੇ ਵੀਰਵਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਫਿਲਹਾਲ ਕੋਰੋਨਾ ਵਾਇਰਸ ਦੀ ਵੈਕਸੀਨ ਬਨਣ ਵਿਚ ਸਮਾਂ ਲੱਗਣ ਵਾਲਾ ਹੈ, ਉਦੋਂ ਤੱਕ ਦੁਨੀਆ ਨੂੰ ਇਸ ਨਾਲ ਜਿਊਣਾ ਸਿੱਖ ਲੈਣਾ ਚਾਹੀਦਾ ਹੈ। ਡਬਲਯੂ.ਐੱਚ.ਓ. ਦੇ ਪ੍ਰਮੁੱਖ ਟੇਡਰੋਸ ਅਡਹਾਨੋਮ ਗੇਬ੍ਰੇਈਸਸ (Tedros Adhanom Ghebreyesus) ਨੇ ਕਿਹਾ ਹੈ ਕਿ ਦੁਨੀਆ ਨੂੰ ਕਰੋਨਾ ਵਾਇਰਸ ਨਾਲ ਜਿਊਣਾ ਸਿੱਖਣਾ ਹੋਵੇਗਾ। ਡਬਲਯੂ.ਐੱਚ.ਓ. ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਨੌਜਵਾਨ ਇਹ ਸੱਮਝ ਰਹੇ ਹਨ ਕਿ ਉਨ੍ਹਾਂ ਨੂੰ ਵਾਇਰਸ ਤੋਂ ਕੋਈ ਖ਼ਤਰਾ ਨਹੀਂ ਤਾਂ ਅਜਿਹਾ ਗਲਤ ਹੈ। ਨੌਜਵਾਨਾਂ ਦੀ ਨਾ ਸਿਰਫ਼ ਇਨਫੈਕਸ਼ਨ ਨਾਲ ਮੌਤ ਹੋ ਸਕਦੀ ਹੈ, ਸਗੋਂ ਉਹ ਕਈ ਕਮਜੋਰ ਵਰਗਾਂ ਤੱਕ ਇਸ ਨੂੰ ਫੈਲਾਉਣ ਦਾ ਕੰਮ ਵੀ ਕਰ ਰਹੇ ਹਨ।

ਇਹ ਵੀ ਪੜ੍ਹੋ: ਰਿਕਾਰਡ ਉਚਾਈ 'ਤੇ ਪਹੁੰਚਣ ਤੋਂ ਬਾਅਦ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ

ਪ੍ਰੈੱਸ ਕਾਨਫਰੰਸ ਦੌਰਾਨ ਟੇਡਰੋਸ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਵਾਇਰਸ ਨਾਲ ਰਹਿਣਾ ਸਿੱਖਣਾ ਹੋਵੇਗਾ ਅਤੇ ਸਾਨੂੰ ਆਪਣੇ ਅਤੇ ਦੂਜਿਆਂ ਦੇ ਜੀਵਨ ਦੀ ਸੁਰੱਖਿਆ ਕਰਦੇ ਹੋਏ, ਜਿੰਦਗੀ ਜਿਊਣ ਲਈ ਜ਼ਰੂਰੀ ਸਾਵਧਾਨੀ ਅਪਣਾਉਣ ਦੀ ਜ਼ਰੂਰਤ ਹੈ। ਉਨ੍ਹਾਂ ਕਈ ਦੇਸ਼ਾਂ ਵਿਚ ਫਿਰ ਤੋਂ ਜਾਰੀ ਕੀਤੀ ਗਈ ਪਾਬੰਦੀਆਂ ਦੀ ਸ਼ਲਾਘਾ ਵੀ ਕੀਤੀ। ਟੇਡਰੋਸ ਨੇ ਸਊਦੀ ਅਰਬ ਵਿਚ ਲਗਾਈਆਂ ਪਾਬੰਦੀਆਂ ਦਾ ਜ਼ਿਕਰ ਕੀਤਾ ਅਤੇ ਸਊਦੀ ਸਰਕਾਰ ਦੇ ਕਦਮਾਂ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਸਖ਼ਤ ਕਦਮ ਚੁੱਕ ਕੇ ਕਰ ਸਰਕਾਰ ਨੇ ਉਦਾਹਰਣ ਪੇਸ਼ ਕੀਤਾ ਹੈ ਕਿ ਅਜੌਕੇ ਦੌਰ ਦੀ ਬਦਲੀ ਹਕੀਕਤ ਨਾਲ ਤਾਲ-ਮੇਲ ਬਿਠਾਉਣ ਲਈ ਉਹ ਕੀ-ਕੀ ਕਰ ਸਕਦੇ ਹਨ।

ਇਹ ਵੀ ਪੜ੍ਹੋ: ਟੈਕਸਦਾਤਾਵਾਂ ਨੂੰ ਵੱਡੀ ਰਾਹਤ: ਇਨਕਮ ਟੈਕਸ ਰਿਟਰਨ ਭਰਨ ਦੀ ਆਖ਼ਰੀ ਤਾਰੀਖ਼ 'ਚ ਹੋਇਆ ਵਾਧਾ

ਨੌਜਵਾਨਾਂ ਨੂੰ ਵੀ ਹੈ ਖ਼ਤਰਾ
ਟੇਡਰੋਸ ਨੇ ਕਿਹਾ ਕਿ ਕੋਰੋਨਾ ਤੋਂ ਨੌਜਵਾਨਾਂ ਨੂੰ ਵੀ ਖ਼ਤਰਾ ਹੈ ਪਰ ਕਈ ਦੇਸ਼ਾਂ ਵਿਚ ਨੌਜਵਾਨ ਇਸ ਨੂੰ ਸਾਧਾਰਨ ਇਨਫੈਕਸ਼ਨ ਮੰਨ ਰਹੇ ਹਨ। ਉਨ੍ਹਾਂ ਕਿਹਾ ਅਸੀਂ ਪਹਿਲਾਂ ਵੀ ਚਿਤਾਵਨੀ ਦੇ ਚੁੱਕੇ ਹਾਂ ਅਤੇ ਫਿਰ ਕਹਿ ਰਹੇ ਹਨ ਕਿ ਨੌਜਵਾਨ ਵੀ ਕੋਰੋਨਾ ਦੇ ਕਹਿਰ ਤੋਂ ਅਛੂਤੇ ਨਹੀਂ ਹਨ, ਉਹ ਵੀ ਖ਼ਰਤੇ ਵਿਚ ਹਨ। ਨੌਜਵਾਨ ਵੀ ਕੋਰੋਨਾ ਨਾਲ ਪੀੜਤ ਹੋ ਸਕਦੇ ਹਨ। ਉਹ ਵੀ ਮਰ ਸਕਦੇ ਹੈ ਅਤੇ ਉਹ ਵੀ ਦੂਜਿਆਂ ਵਿਚ ਇਨਫੈਕਸ਼ਨ ਫੈਲਾ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਆਪਣੀ ਸੁਰੱਖਿਆ ਦੇ ਇਲਾਵਾ ਦੂਜਿਆਂ ਦੀ ਸੁਰੱਖਿਆ ਦੇ ਵੀ ਉਪਾਅ ਕਰਣੇ ਚਾਹੀਦੇ ਹਨ। ਟੇਡਰੋਸ ਨੇ ਕਿਹਾ ਕਿ ਦੁਨੀਆ ਭਰ ਦੇ ਲੋਕਾਂ ਨੂੰ ਮਾਸਕ ਪਹਿਨਣ ਅਤੇ ਸਮਾਜਕ ਦੂਰੀ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਣੀ ਹੋਵੇਗੀ। ਡਬਲਯੂ.ਐੱਚ.ਓ. ਨੇ ਅਮਰੀਕਾ, ਬ੍ਰਾਜ਼ੀਲ, ਭਾਰਤ, ਸਾਊਥ ਅਫ਼ਰੀਕਾ ਅਤੇ ਕੋਲੰਬੀਆ ਵਿਚ ਵਿਗੜਦੇ ਹਾਲਾਤਾਂ ਦੇ ਪ੍ਰਤੀ ਵੀ ਚਿੰਤਾ ਜ਼ਾਹਰ ਕੀਤੀ ਹੈ।

ਇਹ ਵੀ ਪੜ੍ਹੋ: ਭਾਰਤ 'ਚ ਰਾਫੇਲ ਦੀ ਦਸਤਕ ਨਾਲ ਘਬਰਾਇਆ ਪਾਕਿਸਤਾਨ, ਕਹੀ ਇਹ ਗੱਲ


cherry

Content Editor

Related News