ਕੋਰੋਨਾ ਨੂੰ ਲੈ ਕੇ WHO ਦੀ ਚਿਤਾਵਨੀ, 2021 ਤੱਕ ਵਾਇਰਸ ਤੋਂ ਮੁਕਤੀ ਦੀ ਨਹੀਂ ਕੋਈ ਉਮੀਦ
Tuesday, Jan 26, 2021 - 10:00 AM (IST)
ਜਿਨੇਵਾ (ਵਾਰਤਾ) : ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੇ ਇਕ ਸੀਨੀਅਰ ਅਧਿਕਾਰੀ ਨੇ ਭਵਿੱਖ ਵਿਚ ਵੱਡੇ ਪੈਮਾਨੇ ’ਤੇ ਟੀਕਾਕਰਨ ਦੇ ਬਾਅਦ ਵੀ ਕੋਰੋਨਾ ਵਾਇਰਸ ਦੇ ਨਿਰੰਤਰ ਪ੍ਰਸਾਰ ਦੇ ਖ਼ਤਰੇ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਡਬਲਯੂ.ਐਚ.ਓ. ਐਮਰਜੈਂਸੀ ਸਿਹਤ ਪ੍ਰੋਗਰਾਮ ਦੇ ਕਾਰਜਕਾਰੀ ਨਿਰਦੇਸ਼ਕ ਡਾ. ਮਾਈਕਲ ਰਿਆਨ ਨੇ ਇਕ ਵਰਚੁਅਲ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਦੁਨੀਆ ਨੂੰ ਇਸ ਵਾਇਰਸ ਦੇ ਖ਼ਾਤਮੇ ਦੀ ਸ਼ੁਰੂਆਤ ਨੂੰ ਟੀਕਾਕਰਨ ਦੀ ਸਫ਼ਲਤਾ ਦਾ ਪੈਮਾਨਾ ਨਹੀਂ ਮੰਨਣਾ ਚਾਹੀਦਾ।
ਇਹ ਵੀ ਪੜ੍ਹੋ: ਪਿਤਾ ਸਿੰਘੂ ਸਰਹੱਦ ’ਤੇ ਦੇ ਰਹੇ ਹਨ ਧਰਨਾ, ਇੱਧਰ ਪੁੱਤਰ ਨੇ ਕੁਸ਼ਤੀ ’ਚ ਜਿੱਤਿਆ ਸੋਨੇ ਦਾ ਤਮਗਾ
ਸ਼੍ਰੀ ਰਿਆਨ ਨੇ ਕਿਹਾ, ‘ਇਹ ਸਫ਼ਲਤਾ ਦਾ ਪੈਮਾਨ ਨਹੀਂ ਹੈ। ਸਫ਼ਲਤਾ ਦਾ ਪੈਮਾਨਾ ਇਸ ਵਾਇਰਸ ਨੂੰ ਜਾਨ ਲੈਣ, ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਾਉਣ ਅਤੇ ਸਾਡੇ ਆਰਥਿਕ ਅਤੇ ਸਾਮਾਜਿਕ ਜੀਵਨ ਨੂੰ ਨਸ਼ਟ ਕਰਨ ਦੀ ਸਮਰਥਾ ਨੂੰ ਘੱਟ ਕਰਣਾ ਹੈ।’ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਟੀਕਾਕਰਨ ਨਾਲ ਅਸੀਂ ਇਸ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਦੇ ਬਿੰਦੂ ਤੱਕ ਨਹੀਂ ਪਹੁੰਚ ਸਕਾਂਗੇ। ਇਸ ਲਈ ਇਸ ਦਾ ਪ੍ਰਸਾਰ ਜਾਰੀ ਰਹਿਣ ਦੇ ਆਸਾਰ ਹਨ। ਉਨ੍ਹਾਂ ਕਿਹਾ ਕਿ ਇਸ ਨੂੰ ਵੇਖਦੇ ਹੋਏ ਦੇਸ਼ਾਂ ਨੂੰ ਸ਼ਾਇਦ 2021 ਤੱਕ ਵਾਇਰਸ ਤੋਂ ਮੁਕਤੀ ਦੀ ਉਮੀਦ ਨਹੀਂ ਕਰਣੀ ਚਾਹੀਦੀ। ਉਨ੍ਹਾਂ ਕਿਹਾ ਕਿ ਮਨੁੱਖ ਇਤਿਹਾਸ ਵਿਚ ਹੁਣ ਤੱਕ ‘ਅਸੀਂ ਇਸ ਗ੍ਰਹਿ ’ਤੇ ਸਿਰਫ਼ ਇਕ ਬੀਮਾਰੀ ਨੂੰ ਖ਼ਤਮ ਕੀਤਾ ਹੈ, ਉਹ ਹੈ ਚੇਚਕ।’ ਉਨ੍ਹਾਂ ਕਿਹਾ ਕਿ ਸਾਨੂੰਉਸ ਬਿੰਦੂ ਤੱਕ ਪੁੱਜਣਾ ਹੋਵੇਗਾ, ਜਿੱਥੋਂ ਵਾਇਰਸ ਨੂੰ ਕਾਬੂ ਵਿਚ ਕੀਤਾ ਜਾ ਸਕੇ।
ਇਹ ਵੀ ਪੜ੍ਹੋ: ਗਣਤੰਤਰ ਦਿਵਸ ਮੌਕੇ ਦਿੱਲੀ ਦੇ 38 ਪੁਲਸ ਮੁਲਾਜ਼ਮ ‘ਪੁਲਸ ਮੈਡਲ’ ਨਾਲ ਸਨਮਾਨਿਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।