WHO ਦਾ ਨਵਾਂ ਬਿਆਨ, ਕਿਹਾ- ਅਗਲੇ ਸਾਲ ਦੇ ਅੱਧ ਤੱਕ ਨਹੀਂ ਬਣੇਗੀ ਕੋਰੋਨਾ ਵੈਕਸੀਨ
Saturday, Sep 05, 2020 - 09:55 AM (IST)
ਜਿਨੇਵਾ : ਵਿਸ਼ਵ ਸਿਹਤ ਸੰਗਠਨ (WHO) ਨੇ ਹੁਣ ਕੋਰੋਨਾ ਵੈਕਸੀਨ ਨੂੰ ਲੈ ਕੇ ਫਿਰ ਤੋਂ ਨਵਾਂ ਬਿਆਨ ਜ਼ਾਰੀ ਕੀਤਾ ਹੈ। ਦਰਅਸਲ ਉਨ੍ਹਾਂ ਦਾ ਮੰਨਣਾ ਹੈ ਕਿ ਕੋਰੋਨਾ ਵੈਕਸੀਨ ਅਗਲੇ ਸਾਲ ਦੇ ਅੱਧ ਤੱਕ ਨਹੀਂ ਬਣੇਗੀ। ਡਬਲਯੂ.ਐੱਚ.ਓ. ਦੇ ਬੁਲਾਰੇ ਮਾਰਗਰੇਟ ਹੈਰਿਸ ਨੇ ਕਿਹਾ ਕਿ ਹੁਣ ਤੱਕ ਐਡਵਾਂਸਡ ਡਾਇਗਨੌਸਟਿਕ ਟੈਸਟਾਂ ਵਿਚੋਂ ਜਿੰਨੀਆਂ ਵੀ ਦਵਾਈ ਕੰਪਨੀਆਂ ਵੈਕਸੀਨ ਬਣਾ ਰਹੀਆਂ ਹਨ, ਉਨ੍ਹਾਂ ਵਿਚੋਂ ਕੋਈ ਵੀ ਅਜੇ ਤੱਕ ਘੱਟ ਤੋਂ ਘੱਟ 50 ਫ਼ੀਸਦੀ ਦੇ ਪੱਧਰ 'ਤੇ ਖ਼ਰੀਆਂ ਨਹੀਂ ਉਤਰੀਆਂ ਹਨ।
ਇਹ ਵੀ ਪੜ੍ਹੋ: ਡਾਕਟਰ ਦੀ ਸਲਾਹ : ਸਰੀਰਕ ਸਬੰਧ ਬਣਾਉਂਦੇ ਸਮੇਂ ਮਾਸਕ ਪਾ ਕੇ ਰੱਖੋ ਅਤੇ ਕਿੱਸ ਨਾ ਕਰੋ
ਉਥੇ ਹੀ ਦੂਜੇ ਪਾਸੇ ਅਮਰੀਕੀ ਸੰਸਥਾ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਨੇ ਜਨ ਸਿਹਤ ਨਾਲ ਜੁੜੀਆਂ ਏਜੰਸੀਆਂ ਨੂੰ ਦੱਸਿਆ ਹੈ ਕਿ ਉਹ ਅਕਤੂਬਰ ਜਾਂ ਨਵੰਬਰ ਤੱਕ 2 ਵੈਕਸੀਨ ਤਿਆਰ ਕਰ ਸਕਦਾ ਹੈ। ਪਿਛਲੇ ਹਫ਼ਤੇ ਸੀਡੀਸੀ ਵੱਲੋਂ ਜਨ ਸਿਹਤ ਨਾਲ ਜੁੜੀਆਂ ਸੰਸਥਾਵਾਂ ਨੂੰ ਭੇਜੇ ਗਏ ਦਸਤਾਵੇਜਾਂ ਵਿਚ ਵੈਕਸੀਨ ਨੂੰ 'ਏ' ਅਤੇ 'ਬੀ' ਨਾਮ ਦਿੱਤਾ ਹੈ। ਇਸ ਵਿਚ ਵੈਕਸੀਨ ਨਾਲ ਜੁੜੀਆਂ ਜ਼ਰੂਰੀ ਜਾਣਕਾਰੀਆਂ ਸ਼ਾਮਲ ਹਨ।
ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ, ਸਾਰੀਆਂ ਗੱਡੀਆਂ 'ਤੇ GST ਘਟਾ ਸਕਦੀ ਹੈ ਸਰਕਾਰ
ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਮੁਖੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਸੁਰੱਖਿਅਤ ਅਤੇ ਪ੍ਰਭਾਵੀ ਸਾਬਿਤ ਹੋਣ ਤੋਂ ਪਹਿਲਾਂ ਕਿਸੇ ਵੀ ਕੋਵਿਡ-19 ਟੀਕੇ ਦੀ ਵਰਤੋਂ ਦੀ ਸਿਫਾਰਿਸ਼ ਨਹੀਂ ਕਰੇਗੀ। ਹਾਲਾਂਕਿ, ਚੀਨ ਅਤੇ ਰੂਸ ਨੇ ਵਿਆਪਕ ਵਰਤੋਂ ਦੀ ਸਮਾਪਤੀ ਹੋਣ ਤੋਂ ਪਹਿਲਾਂ ਹੀ ਆਪਣੇ ਟੀਕੇ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਡਬਲਯੂ.ਐੱਚ.ਓ. ਦੇ ਮੁਖੀ ਟੇਡਰਸ ਅਦਾਨੋਮ ਗੈਬਰੇਯਸਸ ਨੇ ਸ਼ੁੱਕਰਵਾਰ ਨੂੰ ਪ੍ਰੈਸ ਵਾਰਤਾ ਵਿਚ ਕਿਹਾ ਕਿ ਟੀਕਿਆਂ ਦੀ ਵਰਤੋਂ ਦਹਾਕਿਆਂ ਤੋਂ ਸਫ਼ਲਤਾਪੂਰਵਕ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਚੇਚਕ ਅਤੇ ਪੋਲੀਓ ਦੇ ਖ਼ਾਤਮੇ ਵਿਚ ਇਨ੍ਹਾਂ ਦੇ ਯੋਗਦਾਨ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਮੈਂ ਜਨਤਾ ਨੂੰ ਆਸਵੰਦ ਕਰਨਾ ਚਾਹਾਂਗਾ ਕਿ ਡਬਲਯੂ.ਐੱਚ.ਓ. ਇਕ ਅਜਿਹੇ ਟੀਕੇ ਦੀ ਹਮਾਇਤ ਨਹੀਂ ਕਰੇਗਾ ਜੋ ਪ੍ਰਭਾਵੀ ਅਤੇ ਸੁਰੱਖਿਅਤ ਨਹੀਂ ਹੈ।
ਇਹ ਵੀ ਪੜ੍ਹੋ: ਸੋਨਾ-ਚਾਂਦੀ ਦੀਆਂ ਕੀਮਤਾਂ ਡਿੱਗੀਆਂ, ਜਾਣੋ 10 ਗ੍ਰਾਮ ਸੋਨੇ ਦਾ ਭਾਅ