ਵਿਸ਼ਵ ਬੈਂਕ ਬੰਗਲਾਦੇਸ਼ ਨੂੰ ਦੇ ਸਕਦੈ 2 ਅਰਬ ਡਾਲਰ ਦੀ ਵਾਧੂ ਰਾਸ਼ੀ

Tuesday, Sep 17, 2024 - 06:13 PM (IST)

ਵਿਸ਼ਵ ਬੈਂਕ ਬੰਗਲਾਦੇਸ਼ ਨੂੰ ਦੇ ਸਕਦੈ 2 ਅਰਬ ਡਾਲਰ ਦੀ ਵਾਧੂ ਰਾਸ਼ੀ

ਢਾਕਾ (ਭਾਸ਼ਾ)-  ਵਿਸ਼ਵ ਬੈਂਕ ਨੇ ਮੰਗਲਵਾਰ ਨੂੰ ਦੱਸਿਆ ਕਿ ਉਹ ਮੌਜੂਦਾ ਵਿੱਤੀ ਸਾਲ ਵਿਚ ਬੰਗਲਾਦੇਸ਼ ਨੂੰ ਦੋ ਅਰਬ ਅਮਰੀਕੀ ਡਾਲਰ ਦੀ ਵਾਧੂ ਰਾਸ਼ੀ ਦੇ ਸਕਦਾ ਹੈ। ਇਹ ਰਾਸ਼ੀ ਮਹੱਤਵਪੂਰਨ ਸੁਧਾਰਾਂ, ਹੜ੍ਹਾਂ ਨਾਲ ਨਜਿੱਠਣ, ਬਿਹਤਰ ਹਵਾ ਦੀ ਗੁਣਵੱਤਾ ਅਤੇ ਸਿਹਤ ਸੇਵਾਵਾਂ ਲਈ ਦਿੱਤੀ ਜਾਵੇਗੀ। ਵਿਸ਼ਵ ਬੈਂਕ ਦੇ ਖੇਤਰੀ ਨਿਰਦੇਸ਼ਕ ਅਬਦੌਲੇ ਸੇਕ ਨੇ ਨਵੀਂ ਸਹਾਇਤਾ ਦਾ ਵਾਅਦਾ ਕੀਤਾ ਜਦੋਂ ਉਨ੍ਹਾਂ ਨੇ ਮੰਗਲਵਾਰ ਨੂੰ ਢਾਕਾ ਵਿੱਚ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨਾਲ ਮੁਲਾਕਾਤ ਕੀਤੀ। 

ਪੜ੍ਹੋ ਇਹ ਅਹਿਮ ਖ਼ਬਰ-ਚੀਨ ਦੀ ਯੋਜਨਾ ਤਿਆਰ... 11 ਸਾਲਾਂ 'ਚ ਚੰਦਰਮਾ 'ਤੇ  ਬਣਾ ਲਵੇਗਾ ਆਪਣਾ ਬੇਸ

ਸੇਕ ਨੇ ਕਿਹਾ ਕਿ ਵਿਸ਼ਵ ਬੈਂਕ ਚਾਲੂ ਵਿੱਤੀ ਸਾਲ ਵਿਚ ਬੰਗਲਾਦੇਸ ਨੂੰ ਦਿੱਤੇ ਜਾਣ ਵਾਲੇ ਕਰਜ਼ ਨੂੰ ਵਧਾਉਣ ਲਈ ਵਚਨਬੱਧ ਹੈ ਤਾਂ ਜੋ ਅੰਤਰਿਮ ਸਰਕਾਰ ਦੇ ਸੁਧਾਰ ਏਜੰਡੇ ਵਿਚ ਮਦਦ ਮਿਲ ਸਕੇ। ਮੁੱਖ ਸਲਾਹਕਾਰ ਨੇ ਟਵਿੱਟਰ 'ਤੇ ਇਕ ਪੋਸਟ 'ਚ ਇਹ ਜਾਣਕਾਰੀ ਦਿੱਤੀ।ਯੂਨਸ ਨੇ ਐਕਸ 'ਤੇ ਲਿਖਿਆ, ''ਸੇਕ ਨੇ ਦੱਸਿਆ ਕਿ ਵਿਸ਼ਵ ਬੈਂਕ ਅੰਤਰਿਮ ਸਰਕਾਰ ਦੇ ਸੁਧਾਰ ਏਜੰਡੇ ਨੂੰ ਸਮਰਥਨ ਦੇਣ ਲਈ ਮੌਜੂਦਾ ਵਿੱਤੀ ਸਾਲ 'ਚ ਬੰਗਲਾਦੇਸ਼ ਨੂੰ ਕਰਜ਼ਾ ਦੇਣ ਲਈ ਵਚਨਬੱਧ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News