ਅੱਗ ਕਾਰਨ ਪ੍ਰਭਾਵਿਤ ਸਕੂਲ ਦੇ ਬੱਚਿਆਂ ਦਾ ਦੂਸਰੇ ਸਕੂਲ ਦੇ ਬੱਚਿਆਂ ਵੱਲੋਂ ਸ਼ਾਨਦਾਰ ਸਵਾਗਤ
Thursday, Feb 05, 2026 - 07:57 PM (IST)
ਵੈਨਕੂਵਰ (ਮਲਕੀਤ ਸਿੰਘ) – ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਦੇ ਰੈਜੀਟ ਰੋਡ ਤੇ ਸਥਿਤ ਐਲੀਮੈਂਟਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਵੁਡਲੈਂਡ ਪਾਰਕ ਐਲੀਮੈਂਟਰੀ ਸਕੂਲ ਦੇ ਬੱਚਿਆਂ ਦਾ ਖੁੱਲ੍ਹੇ ਦਿਲ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਦਿਨੀ ਵੁਡਲੈਂਡ ਪਾਰਕ ਸਕੂਲ ਦੀ ਇਮਾਰਤ ਨੂੰ ਅਚਨਚੇਤ ਅੱਗ ਲੱਗ ਗਈ ਸੀ ਜਿਸ ਮਗਰੋਂ ਉਥੇ ਮੁਰੰਮਤ ਦਾ ਕੰਮ ਚਲ ਰਿਹਾ ਹੈ ਅਜਿਹੇ ਮਾਹੌਲ ਵਿੱਚ ਉਥੇ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣੀ ਅਸੰਭਵ ਸੀ ਜਿਸ ਦੇ ਬਦਲ ਵਜੋਂ ਆਰਜੀ ਤੌਰ ਤੇ ਵੁਡਲੈਂਡ ਸਕੂਲ ਦੇ ਬੱਚਿਆਂ ਦੀ ਪੜ੍ਹਾਈ ਰੀਜੈਟ ਸਕੂਲ ਦੀ ਇਮਾਰਤ ਵਿੱਚ ਕਰਵਾਉਣ ਦਾ ਫੈਸਲਾ ਲਿਆ ਗਿਆ ਇਸ ਫੈਸਲੇ ਤਹਿਤ
ਬੁੱਧਵਾਰ ਨੂੰ ਜਦੋਂ ਵੁਡਲੈਂਡ ਪਾਰਕ ਸਕੂਲ ਦੇ ਬੱਚੇ ਸਕੂਲੀ ਬੱਸਾਂ ਰਾਹੀਂ ਰੇਜੈਂਟ ਰੋਡ ਸਕੂਲ ਪਹੁੰਚੇ, ਤਾਂ ਉੱਥੇ ਪਹਿਲਾਂ ਤੋਂ ਮੌਜੂਦ ਬੱਚਾ ਨੇ ਰੰਗ-ਬਿਰੰਗੇ ਪੋਸਟਰ, ਸੁਆਗਤੀ ਬੈਨਰਾ ਅਤੇ ਤਾੜੀਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੌਰਾਨ ਬੱਚਿਆਂ ਦੇ ਚਿਹਰਿਆਂ ’ਤੇ ਖੁਸ਼ੀ ਅਤੇ ਹੌਸਲੇ ਦੀ ਝਲਕ ਸਾਫ਼ ਨਜ਼ਰ ਆ ਰਹੀ ਸੀ।
ਸਕੂਲ ਪ੍ਰਸ਼ਾਸਨ ਨੇ ਦੱਸਿਆ ਕਿ ਵੁਡਲੈਂਡ ਪਾਰਕ ਦੇ ਵਿਦਿਆਰਥੀ ਘੱਟੋ-ਘੱਟ ਮਾਰਚ ਦੀ ਛੁੱਟੀ ਤੱਕ ਇੱਥੇ ਹੀ ਕਲਾਸਾਂ ਲੈਣਗੇ, ਜਦ ਤੱਕ ਉਨ੍ਹਾਂ ਦੇ ਸਕੂਲ ਦੀ ਮੁਰੰਮਤ ਪੂਰੀ ਨਹੀਂ ਹੋ ਜਾਂਦੀ। ਇਸ ਦੌਰਾਨ ਦੋਹਾਂ ਸਕੂਲਾਂ ਦੇ ਬੱਚਿਆਂ ਵਿੱਚ ਆਪਸੀ ਸਾਂਝ ਅਤੇ ਦੋਸਤੀ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ। ਮਾਪਿਆਂ ਅਤੇ ਅਧਿਆਪਕਾਂ ਨੇ ਵੀ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ।
