ਅਰਬੇਲ ਯੇਹੂਦ ਦੀ ਰਿਹਾਈ ਤੱਕ ਫਲਸਤੀਨੀਆਂ ਨੂੰ ਗਾਜ਼ਾ ਵਾਪਸ ਨਹੀਂ ਜਾਣ ਦੇਵਾਂਗੇ: ਇਜ਼ਰਾਈਲ

Saturday, Jan 25, 2025 - 05:38 PM (IST)

ਅਰਬੇਲ ਯੇਹੂਦ ਦੀ ਰਿਹਾਈ ਤੱਕ ਫਲਸਤੀਨੀਆਂ ਨੂੰ ਗਾਜ਼ਾ ਵਾਪਸ ਨਹੀਂ ਜਾਣ ਦੇਵਾਂਗੇ: ਇਜ਼ਰਾਈਲ

ਤੇਲ ਅਵੀਵ (ਏਜੰਸੀ)- ਇਜ਼ਰਾਈਲ ਨੇ ਕਿਹਾ ਹੈ ਕਿ ਉਹ ਫਲਸਤੀਨੀਆਂ ਨੂੰ ਉੱਤਰੀ ਗਾਜ਼ਾ ਵਾਪਸ ਉਦੋਂ ਤੱਕ ਜਾਣ ਦੀ ਇਜਾਜ਼ਤ ਨਹੀਂ ਦੇਵੇਗਾ, ਜਦੋਂ ਤੱਕ ਹਮਾਸ ਵੱਲੋਂ ਬੰਧਕ ਬਣਾਏ ਗਏ ਦਰਜਨਾਂ ਲੋਕਾਂ ਵਿੱਚੋਂ ਇੱਕ ਅਰਬੇਲ ਯੇਹੂਦ ਨਾਂ ਦੀ ਮਹਿਲਾ ਨਾਗਰਿਕ ਨੂੰ ਰਿਹਾਅ ਨਹੀਂ ਕੀਤਾ ਜਾਂਦਾ। ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਨੇ ਕਿਹਾ ਕਿ ਮਹਿਲਾ ਨਾਗਰਿਕ ਬੰਧਕ ਯੇਹੂਦ ਨੂੰ ਗਾਜ਼ਾ ਜੰਗਬੰਦੀ ਸਮਝੌਤੇ ਦੇ ਤਹਿਤ ਸ਼ਨੀਵਾਰ ਨੂੰ ਰਿਹਾਅ ਕੀਤਾ ਜਾਣਾ ਸੀ।

ਇਹ ਵੀ ਪੜ੍ਹੋ: ਜੰਗਬੰਦੀ ਸਮਝੌਤੇ ਦੇ ਹਿੱਸੇ ਵਜੋਂ ਹਮਾਸ ਨੇ 4 ਇਜ਼ਰਾਈਲੀ ਮਹਿਲਾ ਸੈਨਿਕਾਂ ਨੂੰ ਕੀਤਾ ਰਿਹਾਅ

ਹਮਾਸ ਨੇ ਇਸ ਤੋਂ ਪਹਿਲਾਂ 4 ਮਹਿਲਾ ਇਜ਼ਰਾਈਲੀ ਸੈਨਿਕਾਂ ਨੂੰ ਰਿਹਾਅ ਕੀਤਾ ਸੀ। ਜੰਗਬੰਦੀ ਸਮਝੌਤੇ ਤਹਿਤ ਹਮਾਸ ਵੱਲੋਂ ਇਜ਼ਰਾਈਲੀ ਬੰਧਕਾਂ ਦੀ ਇਹ ਦੂਜੀ ਰਿਹਾਈ ਹੈ। ਇਜ਼ਰਾਈਲੀ ਫੌਜ ਨੇ ਪੁਸ਼ਟੀ ਕੀਤੀ ਹੈ ਕਿ ਹਮਾਸ ਦੁਆਰਾ ਰਿਹਾਅ ਕੀਤੀਆਂ ਗਈਆਂ 4 ਮਹਿਲਾ ਸੈਨਿਕਾਂ ਉਸ ਤੱਕ ਪਹੁੰਚ ਗਈਆਂ ਹਨ। ਐਤਵਾਰ ਨੂੰ ਸ਼ੁਰੂ ਹੋਏ ਜੰਗਬੰਦੀ ਸਮਝੌਤੇ ਦਾ ਉਦੇਸ਼ ਗਾਜ਼ਾ ਪੱਟੀ ਵਿੱਚ ਇਜ਼ਰਾਈਲ ਅਤੇ ਅੱਤਵਾਦੀ ਸਮੂਹ ਹਮਾਸ ਵਿਚਕਾਰ ਹੁਣ ਤੱਕ ਦੇ ਸਭ ਤੋਂ ਘਾਤਕ ਅਤੇ ਸਭ ਤੋਂ ਵਿਨਾਸ਼ਕਾਰੀ ਯੁੱਧ ਨੂੰ ਖਤਮ ਕਰਨਾ ਹੈ।

ਇਹ ਵੀ ਪੜ੍ਹੋ: ਟਰੰਪ ਦੀ ਟੀਮ 'ਚ ਭਾਰਤੀਆਂ ਦਾ ਦਬਦਬਾ, ਵ੍ਹਾਈਟ ਹਾਊਸ 'ਚ ਹੋਈ ਇਸ ਸ਼ਖਸ ਦੀ ਐਂਟਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News