‘ਅਮਰੀਕਾ ’ਚ 1980 ਤੋਂ ਬਾਅਦ ਘੱਟ ਹੋਇਐ ਔਰਤਾਂ-ਮਰਦਾਂ ਦੀ ਤਨਖਾਹ ਦਾ ਅੰਤਰ’

01/31/2020 11:36:12 PM

ਵਾਸ਼ਿੰਗਟਨ (ਭਾਸ਼ਾ)-ਅਮਰੀਕੀ ਔਰਤਾਂ ਤਨਖਾਹ ਦੇ ਲਿਹਾਜ਼ ਨਾਲ ਮਰਦਾਂ ਦੀ ਬਰਾਬਰੀ ਤੱਕ ਪੁੱਜਣ ’ਚ ਕਾਫੀ ਹੱਦ ਤੱਕ ਕੋਸ਼ਿਸ਼ ਕਰ ਰਹੀਆਂ ਹਨ। ਇਕ ਨਵੇਂ ਅਧਿਐਨ ’ਚ ਅਜਿਹਾ ਦਾਅਵਾ ਕੀਤਾ ਗਿਆ ਹੈ, ਜਿਸ ’ਚ ਔਰਤਾਂ ਅਤੇ ਮਰਦਾਂ ਨੂੰ ਮਿਲਣ ਵਾਲੀ ਤਨਖਾਹ ਵਿਚਕਾਰ ਦੇ ਅੰਤਰ ਨੂੰ 1980 ਤੋਂ ਬਾਅਦ ਤੋਂ ਘੱਟ ਹੁੰਦਾ ਹੋਇਆ ਵਿਖਾਇਆ ਗਿਆ ਹੈ।

ਅਮਰੀਕਾ ਦੇ ਸੁਤੰਤਤਰ ਜਾਂਚ ਸੰਸਥਾਨ ‘ਪਿਊ ਰਿਸਰਚ ਸੈਂਟਰ’ ਦੀ ਰਿਪੋਰਟ ਮੁਤਾਬਕ ਔਰਤਾਂ ਦੀ ਤਨਖਾਹ ’ਚ ਇਹ ਵਾਧਾ ਅਜਿਹੀਆਂ ਨੌਕਰੀਆਂ ਵਧਣ ਦੀ ਵਜ੍ਹਾ ਨਾਲ ਹੋਇਆ ਹੈ, ਜਿਨ੍ਹਾਂ ’ਚ ‘ਸਮਾਜਿਕ’ ਕੌਸ਼ਲ ਅਤੇ ਡੂੰਘੀ ਸੋਚ ਵਰਗੇ ਉੱਚ ਕੌਸ਼ਲਾਂ ਨੂੰ ਮਹੱਤਵਪੂਰਨ ਮੰਨਿਆ ਜਾਂਦਾ ਹੈ। ਅਜਿਹੀਆਂ ਨੌਕਰੀਆਂ ’ਚ ਹੁਣ ਔਰਤਾਂ ਦੀ ਗਿਣਤੀ ਜ਼ਿਆਦਾ ਹੈ। ਰਿਪੋਰਟ ਮੁਤਾਬਕ 40 ਸਾਲ ਤੋਂ ਘੱਟ ਦੀ ਮਿਆਦ ’ਚ ਔਰਤਾਂ ਨੂੰ ਪ੍ਰਤੀ ਘੰਟੇ ਮਿਲਣ ਵਾਲੀ ਔਸਤ ਤਨਖਾਹ ’ਚ 45 ਫੀਸਦੀ ਦਾ ਵਾਧਾ ਹੋਇਆ ਹੈ। ਇਹ 15 ਡਾਲਰ ਤੋਂ ਵਧ ਕੇ 2018 ’ਚ 22 ਡਾਲਰ ’ਤੇ ਪਹੁੰਚ ਗਿਆ, ਜਦੋਂਕਿ ਇਸ ਮਿਆਦ ’ਚ ਮਰਦਾਂ ਦੀ ਤਨਖਾਹ ’ਚ ਹੋਇਆ ਵਾਧਾ 15 ਫੀਸਦੀ ਰਿਹਾ। ਹਾਲਾਂਕਿ ਮਰਦਾਂ ਦੀ ਤਨਖਾਹ ਔਰਤਾਂ ਨੂੰ ਪ੍ਰਤੀ ਘੰਟੇ ਮਿਲਣ ਵਾਲੇ 26 ਡਾਲਰ ਤੋਂ ਜ਼ਿਆਦਾ ਰਹੀ ਹੈ ਅਤੇ ਔਰਤਾਂ ਦੀ ਕੰਮ ਵਾਲੀ ਥਾਂ ’ਤੇ ਤਰਜਮਾਨੀ ਹੁਣ ਵੀ ਘੱਟ ਹੈ।


Karan Kumar

Content Editor

Related News