ਇਸ ਮਾਂ ਨੂੰ ਪਹਿਲਾਂ ਆਪਣੇ ਮੁੰਡੇ ਤੇ ਫਿਰ ਧੀ ਨਾਲ ਵਿਆਹ ਰਚਾਉਣ ਦੇ ਦੋਸ਼ ''ਚ ਮਿਲੀ ਇਹ ਸਜ਼ਾ

Sunday, Nov 12, 2017 - 04:12 PM (IST)

ਇਸ ਮਾਂ ਨੂੰ ਪਹਿਲਾਂ ਆਪਣੇ ਮੁੰਡੇ ਤੇ ਫਿਰ ਧੀ ਨਾਲ ਵਿਆਹ ਰਚਾਉਣ ਦੇ ਦੋਸ਼ ''ਚ ਮਿਲੀ ਇਹ ਸਜ਼ਾ

ਓਕਲਾਹੋਮਾ(ਬਿਊਰੋ)— ਯੂਨਾਈਟਡ ਸਟੇਟ ਦੇ ਮੱਧ-ਪੱਛਮੀ ਭਾਗ ਦੇ ਓਕਲਾਹੋਮਾ ਇਲਾਕੇ ਵਿਚ ਪੁਲਸ ਨੇ ਇਕ ਔਰਤ ਨੂੰ ਆਪਣੀ ਧੀ ਨਾਲ ਵਿਆਹ ਕਰਨ ਦੇ ਮਾਮਲੇ ਵਿਚ ਦੋਸ਼ੀ ਪਾਇਆ ਗਿਆ ਹੈ। ਚਾਈਲਡ ਵੈਲਫੇਅਰ ਇੰਵੈਸਟੀਗੇਸ਼ਨ ਦੌਰਾਨ ਪਿਛਲੇ ਮਹੀਨੇ ਪੁਲਸ ਨੂੰ ਪਤਾ ਲੱਗਾ ਸੀ ਕਿ 43 ਸਾਲਾ ਪੈਟਰੀਸੀਆ ਐਨ ਸਪਾਨ ਅਤੇ ਉਸ ਦੀ ਧੀ ਮਿਸਟੀ ਨੇ ਆਪਸ ਵਿਚ ਹੀ ਮਾਰਚ ਮਹੀਨੇ ਵਿਆਹ ਕਰ ਲਿਆ ਸੀ। ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਪੈਟਰੀਸੀਆ ਨੇ ਸਾਲ 2008 ਵਿਚ ਆਪਣੇ ਬੇਟੇ ਨਾਲ ਵੀ ਵਿਆਹ ਕੀਤਾ ਸੀ, ਜਿਸ ਨੇ ਵਿਆਹ ਦੇ 15 ਮਹੀਨੇ ਬਾਅਦ ਵਿਆਹ ਨੂੰ ਰੱਦ ਕਰਨ ਲਈ ਅਰਜ਼ੀ ਦੇ ਦਿੱਤੀ ਸੀ। ਫਿਲਹਾਲ ਇਸ ਵਿਆਹ ਦੇ ਪਿੱਛੇ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਹੈ।
ਰਿਪੋਰਟ ਅਨੁਸਾਰ ਪੈਟਰੀਸੀਆ ਅਤੇ ਉਸ ਦੀ ਧੀ ਮਿਸਟੀ ਨੂੰ ਬੁੱਧਵਾਰ ਨੂੰ ਸਟੀਫਨਸ ਕਾਊਂਟੀ ਜ਼ਿਲਾ ਕੋਰਟ ਵਿਚ ਪੇਸ਼ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਓਕਲਾਹੋਮਾ ਦੇ ਕਾਨੂੰਨ ਅਨੁਸਾਰ 2 ਕਰੀਬੀ ਰਿਸ਼ਤੇਦਾਰਾਂ ਦੇ ਆਪਸ ਵਿਚ ਵਿਆਹ ਕਰਾਉਣ ਨੂੰ ਕੁਪ੍ਰਥਾ ਮੰਨਿਆ ਜਾਂਦਾ ਹੈ। ਮਿਸਟੀ ਨੇ ਆਪਣੀ ਮਾਂ ਖਿਲਾਫ ਧੋਖੇ ਨਾਲ ਵਿਆਹ ਕਰਨ ਦਾ ਕੇਸ ਦਰਜ ਕਰਾਇਆ ਸੀ। ਮਿਸਟੀ ਦੀ ਸ਼ਿਕਾਇਤ ਅਨੁਸਾਰ ਪੈਟਰੀਸੀਆ ਨੇ ਉਸ ਨੂੰ ਕਿਹਾ ਸੀ ਕਿ ਉਸ ਨੇ 3 ਵਕੀਲਾਂ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੋਵਾਂ ਦੇ ਵਿਆਹ ਵਿਚ ਕੋਈ ਮੁਸ਼ਕਲ ਨਹੀਂ ਆਵੇਗੀ।
ਉਥੇ ਹੀ ਮਾਮਲੇ ਦੀ ਸੁਣਵਾਈ ਦੌਰਾਨ ਕੋਰਟ ਨੇ ਪਾਇਆ ਕਿ ਪੈਟਰੀਸੀਆ ਨੇ ਧੋਖੇ ਨਾਲ ਆਪਣੀ ਧੀ ਨੂੰ ਉਸ ਨਾਲ ਵਿਆਹ ਕਰਨ ਲਈ ਮਜਬੂਰ ਕੀਤਾ ਸੀ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੋਰਟ ਨੇ ਇਸ ਕੁਪ੍ਰਥਾ ਦਾ ਦੋਸ਼ੀ ਮੰਣਦੇ ਹੋਏ ਪੈਟਰੀਸੀਆ ਨੂੰ 10 ਸਾਲ ਦੀ ਸਜ਼ਾ ਸੁਣਾਈ ਅਤੇ ਮਿਸਟੀ ਖਿਲਾਫ ਕੇਸ ਰੱਦ ਕਰ ਦਿੱਤਾ। ਚਾਈਲਡ ਸਰਵਿਸ ਇੰਵੈਸਟੀਗੇਟਰ ਨਾਲ ਗੱਲਬਾਤ ਦੌਰਾਨ ਪੈਟਰੀਸੀਆ ਨੇ ਦੱਸਿਆ ਕਿ ਉਹ ਆਪਣੇ ਤਿੰਨਾਂ ਬੱਚਿਆਂ ਦੀ ਕਸਟਡੀ ਗੁਆ ਚੁੱਕੀ ਸੀ ਅਤੇ ਉਨ੍ਹਾਂ ਦੇ ਦਾਦਾ-ਦਾਦੀ ਨੇ ਉਨ੍ਹਾਂ ਨੂੰ ਗੋਦ ਲੈ ਲਿਆ ਸੀ। ਇਕ ਰਿਪੋਰਟ ਅਨੁਸਾਰ 2 ਸਾਲ ਪਹਿਲਾਂ ਹੀ ਉਸ ਦਾ ਸੰਪਰਕ ਉਸ ਦੀ ਧੀ ਨਾਲ ਹੋਇਆ ਸੀ। ਪੈਟਰੀਸੀਆ ਨੇ ਕਿਹਾ ਕਿ ਉਸ ਨੇ ਸੋਚਿਆ ਸੀ ਕਿ ਉਹ ਆਪਣੀ ਧੀ ਨਾਲ ਵਿਆਹ ਕਰ ਸਕਦੀ ਹੈ ਕਿਉਂਕਿ ਉਸ ਦਾ ਨਾਮ ਜਨਮ ਸਬੂਤ ਪੱਤਰ ਉੱਤੇ ਮਿਸਟੀ ਸਪਾਨ ਨਹੀਂ ਸੀ।


Related News