ਸ਼ਰਮਨਾਕ: ਤਾਬੂਤ ’ਚ ਰੱਖੀ ਪਿਤਾ ਦੀ ਲਾਸ਼ ਨਾਲ ਧੀ ਨੇ ਖਿਚਵਾਈਆਂ ਬੋਲਡ ਤਸਵੀਰਾਂ, ਹੋਈਆਂ ਵਾਇਰਲ

Tuesday, Oct 26, 2021 - 02:54 PM (IST)

ਸ਼ਰਮਨਾਕ: ਤਾਬੂਤ ’ਚ ਰੱਖੀ ਪਿਤਾ ਦੀ ਲਾਸ਼ ਨਾਲ ਧੀ ਨੇ ਖਿਚਵਾਈਆਂ ਬੋਲਡ ਤਸਵੀਰਾਂ, ਹੋਈਆਂ ਵਾਇਰਲ

ਵਾਸ਼ਿੰਗਟਨ: ਸੋਸ਼ਲ ਮੀਡੀਆ ’ਤੇ ਇਕ ਅਮਰੀਕੀ ਕੁੜੀ ਦੀਆਂ ਤਸਵੀਰਾਂ ਕਾਫ਼ੀ ਵਾਇਰਲ ਹੋ ਰਹੀਆਂ ਹਨ ਅਤੇ ਇਨ੍ਹਾਂ ਤਸਵੀਰਾਂ ਦੇ ਵਾਇਰਲ ਹੋਣ ਦੇ ਪਿੱਛੇ ਦਾ ਕਾਰਨ ਤੁਹਾਨੂੰ ਹੈਰਾਨ ਕਰ ਦੇਵੇਗਾ। ਦਰਅਸਲ ਇਸ ਅਮਰੀਕੀ ਕੁੜੀ ਨੇ ਆਪਣੇ ਪਿਤਾ ਦੀ ਲਾਸ਼ ਦੇ ਨਾਲ ਖੜ੍ਹੇ ਹੋ ਕੇ ਬੋਲਡ ਤਸਵੀਰਾਂ ਖਿਚਵਾਈਆਂ ਹਨ, ਜਿਸ ਨੂੰ ਦੇਖਣ ਦੇ ਬਾਅਦ ਲੋਕਾਂ ਨੇ ਕੁੜੀ ਨੂੰ ਕਾਫ਼ੀ ਝਾੜ ਪਾਈ ਹੈ।

ਇਹ ਵੀ ਪੜ੍ਹੋ : ਜਾਪਾਨ ਦੀ ਰਾਜਕੁਮਾਰੀ ਨੇ ਤੋੜ ਨਿਭਾਇਆ ਵਾਅਦਾ, ਸ਼ਾਹੀ ਰੁਤਬੇ ਨੂੰ ਠੋਕਰ ਮਾਰ ਇਸ ਸ਼ਖ਼ਸ ਨਾਲ ਕਰਾਇਆ ਵਿਆਹ

PunjabKesari

ਹੋਰ ਤਾਂ ਹੋਰ ਇਸ ਕੁੜੀ ਨੇ ਇਹ ਤਸਵੀਰਾਂ ਖ਼ੁਦ ਆਪਣੇ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਕੁੜੀ ਦੇ ਪਿੱਛੇ ਇਕ ਲਾਸ਼ ਤਾਬੂਤ ਵਿਚ ਰੱਖੀ ਨਜ਼ਰ ਆ ਰਹੀ ਹੈ। ਮੀਡੀਆ ਰਿਪੋਰਟ ਮੁਤਾਬਕ ਕੁੜੀ ਨੇ ਕਾਲੇ ਰੰਗ ਦੀ ਡਰੈੱਸ ਪਾ ਕੇ ਪਿਤਾ ਦੀ ਲਾਸ਼ ਦੇ ਸਾਹਮਣੇ ਹੀ ਖੜ੍ਹੇ ਹੋ ਕੇ ਕਾਫ਼ੀ ਬੋਲਡ ਤਸਵੀਰਾਂ ਖਿਚਵਾਈਆਂ, ਜਿਸ ਤੋਂ ਬਾਅਦ ਯੂਜ਼ਰਸ ਕੁੜੀ ਨੂੰ ਟਰੋਲ ਕਰਨ ਲੱਗੇ। ਇਕ ਯੂਜ਼ਰ ਨੇ ਮਹਿਲਾ ਦੇ ਵਿਵਹਾਰ ਨੂੰ ਬੇਹਦ ਹੀ ਗਲਤ ਅਤੇ ਅਸੱਭਿਅਕ ਦੱਸਿਆ। ਤਾਂ ਉਥੇ ਹੀ ਇਕ ਹੋਰ ਯੂਜ਼ਰ ਨੇ ਕਿਹਾ ਕਿ ਕਿਸੇ ਦੀ ਮੌਤ ’ਤੇ ਅਜਿਹੀ ਹਰਕਤ ਸ਼ੋਭਾ ਨਹੀਂ ਦਿੰਦੀ, ਸ਼ਰਮਨਾਕ।

PunjabKesari

ਇਹ ਵੀ ਪੜ੍ਹੋ : T-20 ਵਿਸ਼ਵ ਕੱਪ: ਜਿੱਤ ਦੇ ਨਸ਼ੇ ’ਚ ਚੂਰ ਇਮਰਾਨ ਖਾਨ ਨੇ ਭਾਰਤ ਨੂੰ ਲੈ ਕੇ ਆਖੀ ਇਹ ਗੱਲ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News