ਹੈਂ ! 18 ਸਾਲਾ ਜਵਾਈ ''ਚ ਆਇਆ ਭੂਤ ਕਰ ਗਿਆ ਸੱਸ ਨਾਲ ਜਬਰ-ਜਨਾਹ
Monday, Nov 17, 2025 - 05:24 PM (IST)
ਗੁਰਦਾਸਪੁਰ/ਲਾਹੌਰ (ਵਿਨੋਦ)- ਪਾਕਿਸਤਾਨ ਤੋਂ ਇਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪੰਜਾਬ ਸੂਬੇ ਦੇ ਭਾਦਰ ਪਿੰਡ ’ਚ ਇਕ 40 ਸਾਲਾ ਔਰਤ ਨੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਆਪਣੇ ਜਵਾਈ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ, ਜਿਸ 'ਚ ਉਸ ਨੇ ਇਕ ਜਿੰਨ (ਭੂਤ) ’ਤੇ ਉਸ ਨੂੰ ਵਸ ’ਚ ਕਰਨ ਅਤੇ ਜਿਨਸੀ ਸ਼ੋਸ਼ਣ ਲਈ ਮਜਬੂਰ ਕਰਨ ਦਾ ਦੋਸ਼ ਲਾਇਆ ਹੈ।
ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਕਕਰਾਲੀ ਪੁਲਸ ਕੋਲ ਦਰਜ ਕਰਵਾਈ ਗਈ ਐੱਫ.ਆਈ.ਆਰ. ਦੇ ਅਨੁਸਾਰ ਮਾਮਲਾ ਪਾਕਿਸਤਾਨ ਦੰਡ ਸੰਹਿਤਾ ਦੀ ਧਾਰਾ 376 (ਜਬਰ-ਜ਼ਨਾਹ ਦੀ ਸਜ਼ਾ) ਤਹਿਤ ਦਰਜ ਕੀਤਾ ਗਿਆ ਹੈ। ਪੀੜਤਾ ਨੇ ਦੋਸ਼ ਲਾਇਆ ਕਿ ਉਸ ਦੇ 18 ਸਾਲਾ ਜਵਾਈ ਨੇ ਕਈ ਵਾਰ ਉਸ ਦਾ ਜਿਨਸੀ ਸ਼ੋਸ਼ਣ ਕੀਤਾ, ਪਰ ਉਸ ਨੇ ਦਾਅਵਾ ਕੀਤਾ ਕਿ ਉਸ ’ਤੇ ਇਕ ਭੂਤ ਦਾ ਸਾਇਆ ਹੈ ਅਤੇ ਉਸ ਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਐੱਫ.ਆਈ.ਆਰ. ਦੇ ਅਨੁਸਾਰ ਉਸ ਨੇ ਦਾਅਵਾ ਕੀਤਾ ਕਿ ਆਦਿਲ ਨਾਂ ਦਾ ਇਕ ਜਿੰਨ ਉਸ ਨੂੰ ਪਿਆਰ ਕਰਦਾ ਹੈ ਅਤੇ ਕਿਹਾ ਕਿ ਜਦੋਂ ਵੀ ਜਿੰਨ ਉਸ ਦੇ ਜਵਾਈ ਨੂੰ ਵਸ ’ਚ ਕਰ ਲੈਂਦਾ ਹੈ ਤਾਂ ਉਹ ਉਸ ਨਾਲ ਸਰੀਰਕ ਸਬੰਧ ਬਣਾਉਂਦਾ। ਪੀੜਤਾ ਨੇ ਆਪਣੇ ਜਵਾਈ ਅਤੇ ਸ਼ੱਕੀ ਭੂਤ ਖਿਲਾਫ ਕਾਨੂੰਨੀ ਕਾਰਵਾਈ ਦੀ ਅਪੀਲ ਕੀਤੀ ਹੈ।
