ਸੈਲਫੀ ਖਿੱਚਣ ਲੱਗੀ ਕੁੜੀ ਨਾਲ ਵਾਪਰਿਆ ਹਾਦਸਾ, ਹੋਈ ਦਰਦਨਾਕ ਮੌਤ

Saturday, Nov 25, 2017 - 03:33 PM (IST)

ਲੰਡਨ— ਇੰਗਲੈਂਡ 'ਚ ਰਹਿ ਰਹੇ ਇਕ ਪਰਿਵਾਰ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਪਰਿਵਾਰ ਦੀ ਮੈਂਬਰ 20 ਸਾਲਾ ਟੋਨੀ ਕੈਲੀ ਦੀ ਮੌਤ ਹੋ ਗਈ ਹੈ। ਉਹ ਸੈਲਫੀ ਖਿੱਚਣ ਸਮੇਂ ਹਾਦਸੇ ਦੀ ਸ਼ਿਕਾਰ ਹੋ ਗਈ ਸੀ। ਉਸ ਦੇ ਸਿਰ 'ਚ ਸੱਟਾਂ ਲੱਗੀਆਂ ਸਨ ਅਤੇ ਇਲਾਜ ਚੱਲ ਰਿਹਾ ਸੀ। ਲੋਕਾਂ ਨੇ ਉਸ ਦੀ ਮਦਦ ਲਈ 38,000 ਡਾਲਰ ਵੀ ਇਕੱਠੇ ਕਰ ਲਏ ਸਨ ਪਰ ਉਹ ਬਚ ਨਾ ਸਕੀ। ਇੰਗਲੈਂਡ 'ਚ ਰਹਿ ਰਹੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਭਤੀਜੀ ਕੈਲੀ ਇਕ ਪਿਕਨਿਕ 'ਤੇ ਸੀ ਅਤੇ ਉਹ ਵੱਖ-ਵੱਖ ਥਾਵਾਂ 'ਤੇ ਜਾ ਕੇ ਤਸਵੀਰਾਂ ਖਿੱਚ ਕੇ ਦਸਤਾਵੇਜ਼ ਇਕੱਠੇ ਕਰ ਰਹੀ ਸੀ।  ਉਹ ਲੰਡਨ ਲੈਂਡਮਾਰਟ ਨੇੜਲੀ ਇਮਾਰਤ ਦੀ ਦੂਜੀ ਮੰਜ਼ਲ ਦੀ ਖਿੜਕੀ 'ਤੇ ਬੈਠ ਕੇ ਸੈਲਫੀ ਲੈਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਸੰਤੁਲਨ ਵਿਗੜ ਗਿਆ ਤੇ ਉਹ ਹੇਠਾਂ ਡਿੱਗ ਗਈ। ਉਸ ਦਾ ਪਰਿਵਾਰ ਇਸ ਸਮੇਂ ਬਹੁਤ ਦੁੱਖ 'ਚ ਹੈ। ਉਸ ਦੇ ਮਾਂ-ਬਾਪ ਨਿਊਜ਼ੀਲੈਂਡ 'ਚ ਰਹਿੰਦੇ ਹਨ ਤੇ ਇਸ ਦਰਦਨਾਕ ਘਟਨਾ ਕਾਰਨ ਬਹੁਤ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਉਹ ਕੈਲੀ ਦੇ ਅੰਗ ਦਾਨ ਕਰ ਦੇਣਗੇ ਤਾਂ ਕਿ ਮਰ ਕੇ ਵੀ ਉਹ ਕਿਸੇ ਦੀ ਭਲਾਈ ਕਰ ਸਕੇ। 


Related News