ਔਰਤ ਨੇ ਆਪਣੇ ਹੱਥ ਦਾ ਕੀਤਾ ਅੰਤਿਮ ਸੰਸਕਾਰ, ਵਜ੍ਹਾ ਕਰ ਦੇਵੇਗੀ ਭਾਵੁਕ (ਤਸਵੀਰਾਂ)
Monday, Feb 03, 2025 - 06:09 PM (IST)
ਵਾਸ਼ਿੰਗਟਨ: ਅਮਰੀਕਾ ਦਾ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। 22 ਸਾਲਾ ਅਮਰੀਕੀ ਸੋਸ਼ਲ ਮੀਡੀਆ ਇੰਫਲੂਐਂਜਰ ਨੇ ਹਾਲ ਹੀ ਵਿੱਚ ਆਪਣੇ ਸੱਜੇ ਹੱਥ ਦਾ ਸਸਕਾਰ ਕੀਤਾ, ਜਿਸ ਨੂੰ ਉਸਨੇ ਇੱਕ ਦੁਰਲੱਭ ਕਿਸਮ ਦੇ ਕੈਂਸਰ ਕਾਰਨ ਗੁਆ ਦਿੱਤਾ ਸੀ। ਇਸ ਔਰਤ ਦਾ ਨਾਮ ਐਲਡੀਆਰਾ ਡੌਸੇਟ ਹੈ। ਯੂ.ਐਸ.ਏ ਟੂਡੇ ਦੀ ਰਿਪੋਰਟ ਅਨੁਸਾਰ ਡੌਸੇਟ ਨੂੰ 19 ਸਾਲ ਦੀ ਉਮਰ ਵਿੱਚ ਇੱਕ ਗੰਭੀਰ ਸੋਫਟ ਟਿਸ਼ੂ ਕੈਂਸਰ ਸਾਇਨੋਵੀਅਲ ਸਾਰਕੋਮਾ ਹੋ ਗਿਆ ਸੀ। ਰਿਪੋਰਟ ਅਨੁਸਾਰ ਇਹ ਕੈਂਸਰ ਹਰ ਸਾਲ ਲਗਭਗ ਇੱਕ ਹਜ਼ਾਰ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ।
ਸਰਜਰੀ ਤੋਂ ਪਹਿਲਾਂ ਲਿਖਿਆ ਸੁਨੇਹਾ
ਪਿਛਲੇ ਸਾਲ ਅਕਤੂਬਰ ਵਿੱਚ ਇਸ ਬਿਮਾਰੀ ਦਾ ਇਲਾਜ ਦੌਰਾਨ ਉਸਨੂੰ ਹਸਪਤਾਲ ਦੁਆਰਾ ਦੱਸਿਆ ਗਿਆ ਸੀ ਕਿ ਉਸਦਾ ਸੱਜਾ ਹੱਥ ਕੂਹਣੀ ਦੇ ਉੱਪਰ ਕੱਟਣਾ ਪਵੇਗਾ, ਜਿਸ ਨਾਲ ਉਸਦੀ ਬਿਮਾਰੀ ਦੇ ਕੇਂਦਰ ਵਿੱਚ ਮੌਜੂਦ ਵੱਡਾ ਹਮਲਾਵਰ ਟਿਊਮਰ ਵੀ ਨਿਕਲ ਜਾਵੇਗਾ। ਇਹ ਇੱਕ ਭਿਆਨਕ ਸਥਿਤੀ ਸੀ ਪਰ ਡੌਸੇਟ ਅਨੁਸਾਰ ਉਸਨੇ ਸੋਚਿਆ ਕਿ ਘੱਟੋ ਘੱਟ ਅੱਗੇ ਵਧਣ ਲਈ ਇਹ ਫ਼ੈਸਲਾ ਸਹੀ ਸਾਬਤ ਹੋਵੇਗਾ। ਉਹ ਜਲਦੀ ਤੋਂ ਜਲਦੀ ਬਿਮਾਰੀ ਤੋਂ ਠੀਕ ਹੋਣਾ ਚਾਹੁੰਦੀ ਸੀ। ਸਰਜਰੀ ਤੋਂ ਪਹਿਲਾਂ ਡੌਸੇਟ ਨੇ ਹੱਥ 'ਤੇ ਇੱਕ ਸੁਨੇਹਾ ਲਿਖ ਕੇ ਉਸ ਦਾ ਧੰਨਵਾਦ ਪ੍ਰਗਟ ਕੀਤਾ, ਜਿਸ ਵਿੱਚ 22 ਸਾਲਾਂ ਤੋਂ ਜ਼ਿੰਦਗੀ ਵਿੱਚ ਇਸ ਦੀ ਭੂਮਿਕਾ ਨੂੰ ਸਵੀਕਾਰ ਕੀਤਾ। ਉਸਨੇ 15 ਜਨਵਰੀ ਨੂੰ ਇੱਕ ਪ੍ਰਤੀਕਾਤਮਕ ਅੰਤਿਮ ਸੰਸਕਾਰ ਕੀਤਾ, ਜਿਸ ਵਿਚ ਆਪਣੇ ਕੱਟੇ ਹੋਏ ਹੱਥ ਨੂੰ ਅਲਵਿਦਾ ਕਿਹਾ। ਉਸਨੇ ਲਿਖਿਆ,"ਕੈਂਸਰ ਨੇ ਮੇਰੇ ਤੋਂ ਬਹੁਤ ਕੁਝ ਲਿਆ ਹੈ, ਲੈ ਰਿਹਾ ਹੈ ਅਤੇ ਇਸ ਤਰ੍ਹਾਂ ਦੇ ਅੰਗ ਨੂੰ ਅਲਵਿਦਾ ਕਹਿਣਾ ਬਹੁਤ ਮੁਸ਼ਕਲ ਹੈ"।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਜਹਾਜ਼ ਹਾਦਸਾ: 67 ਮ੍ਰਿਤਕਾਂ 'ਚੋਂ 55 ਦੇ ਮਿਲੇ ਅਵਸ਼ੇਸ਼ (ਤਸਵੀਰਾਂ)
ਉਸਨੇ ਆਪਣੇ ਹੱਥ ਬਾਰੇ ਲਿਖਿਆ,"ਮੈਨੂੰ ਖੁਸ਼ੀ ਹੈ ਕਿ ਮੈਂ ਤੁਹਾਡਾ ਧੰਨਵਾਦ ਅਤੇ ਅਲਵਿਦਾ ਦੋਵੇਂ ਕਹਿ ਸਕੀ। ਮੈਨੂੰ ਅਫ਼ਸੋਸ ਹੈ ਕਿ ਇਹ ਸਾਡੇ ਨਾਲ ਹੋਇਆ, ਪਰ ਤੁਸੀਂ ਮੇਰੀ ਚੰਗੀ ਸੇਵਾ ਕੀਤੀ। ਚੰਗੀਆਂ ਯਾਦਾਂ, ਦਰਦ ਅਤੇ ਸਾਰੀਆਂ ਖੁਸ਼ੀਆਂ ਲਈ ਧੰਨਵਾਦ।" ਡੌਸੇਟ ਨੇ ਲਿਖਿਆ,"ਮੈਂ ਆਪਣੇ ਅਜ਼ੀਜ਼ਾਂ ਦੀ ਧੰਨਵਾਦੀ ਹਾਂ ਜੋ ਮੇਰੇ ਨਾਲ ਸਸਕਾਰ ਵਿੱਚ ਜਾਣ ਲਈ ਤਿਆਰ ਸਨ।'' 19 ਸਾਲ ਦੀ ਉਮਰ ਵਿੱਚ ਕੈਂਸਰ ਦਾ ਪਤਾ ਲੱਗਣ ਤੋਂ ਬਾਅਦ ਡੌਸੇਟ ਨੇ ਸੋਸ਼ਲ ਮੀਡੀਆ 'ਤੇ ਆਪਣੀ ਯਾਤਰਾ ਸਾਂਝੀ ਕਰਨੀ ਸ਼ੁਰੂ ਕਰ ਦਿੱਤੀ। ਭਾਵੇਂ ਉਸਦੀਆਂ ਪੋਸਟਾਂ ਘੱਟ ਸਨ ਅਤੇ ਸ਼ੁਰੂ ਵਿੱਚ ਉਸਦੇ ਫਾਲੋਅਰਜ਼ ਘੱਟ ਸਨ, ਪਰ ਉਸਨੇ ਆਪਣੀ ਅੰਗ ਕੱਟਣ ਦੀ ਸਰਜਰੀ ਤੋਂ ਪਹਿਲਾਂ ਇੱਕ ਲੜੀ ਬਣਾਈ ਜੋ ਵਾਇਰਲ ਹੋ ਗਈ। ਸਰਜਰੀ ਤੋਂ ਬਾਅਦ ਡੌਸੇਟ ਨੇ ਕਿਹਾ ਕਿ ਉਸਦਾ ਹੱਥ ਕੱਟਣ ਨਾਲ ਉਸਨੂੰ ਆਜ਼ਾਦੀ ਜਿਹੀ ਮਹਿਸੂਸ ਹੋਈ ਅਤੇ ਉਸਦੀ ਜ਼ਿੰਦਗੀ ਵਿੱਚ ਨਵੀਆਂ ਸੰਭਾਵਨਾਵਾਂ ਖੁੱਲ੍ਹੀਆਂ। ਉਹ ਹੁਣ ਆਪਣੇ ਖੱਬੇ ਹੱਥ ਦੀ ਵਰਤੋਂ ਕਰਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਉਸਨੇ ਬੇਨਤੀ ਸਵੀਕਾਰ ਕਰਨ ਲਈ ਮੁਰਦਾਘਰ ਦਾ ਧੰਨਵਾਦ ਵੀ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।