ਥਾਈਲੈਂਡ ਦੇ ਰਾਜੇ ਦਾ ਅਪਮਾਨ ਕਰਨ ਦੇ ਦੋਸ਼ ਹੇਠ ਬੀਬੀ ਨੂੰ ਰਿਕਾਰਡ 43 ਸਾਲ ਦੀ ਕੈਦ
Tuesday, Jan 19, 2021 - 07:15 PM (IST)
ਬੈਂਕਾਕ-ਥਾਈਲੈਂਡ ਦੀ ਅਦਾਲਤ ਨੇ ਇਕ ਸਾਬਕਾ ਨੌਕਰਸ਼ਾਹ ਨੂੰ ਇਥੇ ਦੀ ਰਾਜਸ਼ਾਹੀ ਦਾ ਅਮਪਾਨ ਕਰਨ ਜਾਂ ਮਾਣਹਾਨੀ ਵਿਰੁੱਧ ਬਣੇ ਸਖਤ ਕਾਨੂੰਨ ਦਾ ਉਲੰਘਣ ਕਰਨ ਦਾ ਦੋਸ਼ੀ ਠਹਿਰਾਉਂਦੇ ਹੋਏ ਮੰਗਲਵਾਰ ਨੂੰ ਰਿਕਾਰਡ 43 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਮਨੁੱਖੀ ਅਧਿਕਾਰ ’ਤੇ ਥਾਈ ਵਕੀਲਾਂ ਦੇ ਸਮੂਹ ਨੇ ਦੱਸਿਆ ਕਿ ਬੈਂਕਾਕ ਦੀ ਫੌਜਦਾਰੀ ਅਦਾਲਤ ਨੇ ਬੀਬੀ ਨੂੰ ਫੇਸਬੁੱਕ ਅਤੇ ਯੂਟਿਊਬ ’ਤੇ ਰਾਜਸ਼ਾਹੀ ਦੀ ਆਲੋਚਨਾ ਕਰਨ ਵਾਲੀ ਟਿੱਪਣੀ ਨਾਲ ਆਡੀਓ ਕਲਿੱਪ ਪੋਸਟ ਕਰ ਕੇ ਦੇਸ਼ ਦੇ ਸਨਮਾਨ ਕਾਨੂੰਨ ਦੀਆਂ 29 ਧਰਾਵਾਂ ਦਾ ਉਲੰਘਣ ਕਰਨ ਦਾ ਦੋਸ਼ੀ ਕਰਾਰ ਦਿੱਤਾ।
ਇਹ ਵੀ ਪੜ੍ਹੋ -ਹੈਰਿਸ ਨੂੰ ਸਹੁੰ ਚੁੱਕਾਏਗੀ ਪਹਿਲੀ ਲਾਤੀਨੀ ਅਮਰੀਕੀ ਜੱਜ
ਅਦਾਲਤ ਦੀ ਇਹ ਸਜ਼ਾ ਅਜਿਹਾ ਸਮੇਂ ਆਈ ਹੈ ਜਦ ਪ੍ਰਦਰਸ਼ਨ ਚੱਲ ਰਹੇ ਹਨ ਅਤੇ ਰਾਜਸ਼ਾਹੀ ਦੀ ਬੇਮਿਸਾਲ ਤਰੀਕੇ ਨਾਲ ਜਨਤਕ ਪੱਧਰ ’ਤੇ ਆਲੋਚਨਾ ਹੋ ਰਹੀ ਹੈ। ਇਸ ਫੈਸਲੇ ਦਾ ਅਧਿਕਾਰ ਸਮੂਹਾਂ ਨੇ ਨਿੰਦਾ ਕੀਤੀ ਹੈ। ਹਿਊਮਨ ਰਾਈਟਸ ਵਾਚ ’ਚ ਸੀਨੀਅਰ ਖੋਜਕਰਤਾਵਾਂ ਸੁਨਈ ਫਾਸੁਕ ਨੇ ਕਿਹਾ ਕਿ ਅਦਾਲਤ ਦਾ ਅੱਜ ਦਾ ਫੈਸਲਾ ਹੈਰਾਨ ਕਰਨ ਵਾਲਾ ਹੈ ਅਤੇ ਇਹ ਬਹੁਤ ਹੀ ਘਾਤਕ ਸੰਕੇਤ ਹਨ ਕਿ ਰਾਜਸ਼ਾਹੀ ਦੀ ਆਲੋਚਨਾ ਬਰਦਾਰਸ਼ਤ ਹੀ ਨਹੀਂ ਕੀਤੀ ਜਾਵੇਗੀ ਸਗੋਂ ਸਖਤ ਸਜ਼ਾ ਵੀ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਥਾਈਲੈਂਡ ’ਚ ਰਾਜਸ਼ਾਹੀ ਦਾ ਅਪਮਾਨ ਕਰਨ ਵਿਰੁੱਧ ਕਾਨੂੰਨ ਹੈ ਜਿਸ ਨੂੰ ਆਮਤੌਰ ’ਤੇ ਧਾਰਾ-112 ਕਿਹਾ ਜਾਂਦਾ ਹੈ ਅਤੇ ਇਸ ’ਚ ਹਰੇਕ ਅਪਰਾਧ ’ਤੇ ਤਿੰਨ ਤੋਂ 15 ਸਾਲ ਕੈਦ ਦਾ ਕਾਨੂੰਨ ਹੈ।
ਇਹ ਵੀ ਪੜ੍ਹੋ -ਨਾਮਜ਼ਦ ਉਪ ਰਾਸ਼ਟਰਪਤੀ ਕਮਲਾ ਹੈਰਿਸ ਸੋਮਵਾਰ ਨੂੰ ਸੈਨੇਟ ਤੋਂ ਦੇਵੇਗੀ ਅਸਤੀਫਾ
ਇਹ ਵਿਵਾਦਿਤ ਕਾਨੂੰਨ ਹੈ ਕਿਉਂਕਿ ਇਸ ਦਾ ਇਸਤੇਮਾਲ ਨਾ ਸਿਰਫ ਫੇਸਬੁੱਕ ਪੋਸਟ ਆਦੀ ਲਈ ਕੀਤਾ ਜਾਂਦਾ ਹੈ ਸਗੋਂ ਇਸ ’ਚ ਕੋਈ ਵੀ ਸ਼ਿਕਾਇਤ ਕਰ ਕੇ ਦੂਜਿਆਂ ਨੂੰ ਸਾਲਾਂ ਤੱਕ ਕਾਨੂੰਨ ਕਾਰਵਾਈ ’ਚ ਫਸਾ ਸਕਦਾ ਹੈ। ਵਕੀਲਾਂ ਨੇ ਦੋਸ਼ੀ ਬੀਬੀ ਦੀ ਪਛਾਣ ਸਿਰਫ ਨਾਂ ਦੇ ਪਹਿਲੇ ਹਿੱਸ ਦੇ ਤੌਰ ’ਤੇ ਜ਼ਾਹਿਰ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਆਪਣੇ ਜੀਵਨ ਦੇ ਛੇਵੇਂ ਦਹਾਕੇ ਦੇ ਮੱਧ ’ਚ ਖੜੀ ਬੀਬੀ ਨੂੰ ਅਦਾਲਤ ਨੇ ਸ਼ੁਰੂ ’ਚ 87 ਸਾਲ ਕੈਦ ਦੀ ਸਜ਼ਾ ਸੁਣਾਈ ਪਰ ਅਪਰਾਧ ਲਈ ਮੁਆਫੀ ਮੰਗਣ ’ਤੇ ਸਜ਼ਾ ਦੀ ਮਿਆਦ ਘਟਾ ਕੇ ਅੱਧ ਭਾਵ 43 ਕਰ ਦਿੱਤੀ ਗਈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।