ਬ੍ਰਿਸਬੇਨ ''ਚ ਪਤਨੀ ਨੇ ਕੀਤਾ ਪਤੀ ਦਾ ਕਤਲ, ਅਦਾਲਤ ਨੇ ਠਹਿਰਾਇਆ ਦੋਸ਼ੀ

12/21/2017 6:00:04 PM

ਬ੍ਰਿਸਬੇਨ (ਏਜੰਸੀ)—  ਆਸਟ੍ਰੇਲੀਆ ਦੇ ਬ੍ਰਿਸਬੇਨ 'ਚ ਇਕ 36 ਸਾਲਾ ਔਰਤ ਨੇ ਬੀਤੀ ਰਾਤ ਆਪਣੇ ਪਤੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਇਹ ਘਟਨਾ ਪੱਛਮੀ ਬ੍ਰਿਸਬੇਨ ਦੇ ਚੈਪਲ ਹਿੱਲ 'ਚ ਸਥਿਤ ਘਰ 'ਚ ਵਾਪਰੀ। ਪਤੀ ਦੇ ਕਤਲ ਦੇ ਦੋਸ਼ 'ਚ 36 ਸਾਲਾ ਕੇਟ ਐਨ ਕੌਰਬੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਵੀਰਵਾਰ ਨੂੰ ਉਸ ਨੂੰ ਬ੍ਰਿਸਬੇਨ ਮੈਜਿਸਟ੍ਰੇਟ ਕੋਰਟ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਪਤੀ ਦਾ ਕਤਲ ਕਰਨ ਦਾ ਦੋਸ਼ੀ ਠਹਿਰਾਇਆ। ਕੇਟ ਐਨ ਨੂੰ ਪੁਲਸ ਹਿਰਾਸਤ 'ਚ ਰਹੇਗੀ ਅਤੇ 29 ਜਨਵਰੀ ਨੂੰ ਅਦਾਲਤ 'ਚ ਮੁੜ ਪੇਸ਼ ਕੀਤਾ ਜਾਵੇਗਾ। 
ਪੁਲਸ ਮੁਤਾਬਕ ਬੁੱਧਵਾਰ ਰਾਤ ਤਕਰੀਬਨ 9.00 ਵਜੇ 35 ਸਾਲ ਪਤੀ ਜਰਰੇਡ ਪਾਉਲ ਕਾਸਟਲ ਦਾ ਪਤਨੀ ਨਾਲ ਝਗੜਾ ਹੋ ਗਿਆ ਸੀ। ਝਗੜੇ ਦੌਰਾਨ ਪਤਨੀ ਨੇ ਪਤੀ ਦੀ ਛਾਤੀ 'ਚ ਚਾਕੂ ਮਾਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਪੁਲਸ ਨੂੰ ਫੋਨ 'ਤੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ। ਚੈਪਲ ਹਿੱਲ ਦੇ ਫਿਗ ਟਰੀ ਪੋਕੇਟ ਰੋਡ 'ਤੇ ਸਥਿਤ ਘਰ 'ਚ ਜਦੋਂ ਪੁਲਸ ਘਟਨਾ ਵਾਲੀ ਥਾਂ 'ਤੇ ਪੁੱਜੀ ਤਾਂ ਜਰਰੇਡ ਦੀ ਛਾਤੀ ਚਾਕੂ ਨਾਲ ਵਿੰਨੀ ਹੋਈ ਸੀ। ਮੌਕੇ 'ਤੇ ਮੌਜੂਦ ਪੈਰਾ-ਮੈਡੀਕਲ ਅਧਿਕਾਰੀਆਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। 
ਪੁਲਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਘਟਨਾ ਦੇ ਸਮੇਂ ਘਰ ਅੰਦਰ ਉਨ੍ਹਾਂ ਦਾ 4 ਸਾਲਾ ਬੇਟਾ ਮੌਜੂਦ ਸੀ। ਗੁਆਂਢੀਆਂ ਨੇ ਦੱਸਿਆ ਕਿ ਉਹ ਇਸ ਘਟਨਾ ਨੂੰ ਸੁਣ ਕੇ ਹੈਰਾਨ ਸਨ। ਉਨ੍ਹਾਂ ਦੱਸਿਆ ਕਿ ਜਰਰੇਡ ਹਮੇਸ਼ਾ ਖੁਸ਼ ਰਹਿਣ ਵਾਲਾ ਇਨਸਾਨ ਸੀ। ਜਰਰੇਡ ਦੇ ਇਕ ਦੋਸਤ ਨੇ ਦੱਸਿਆ ਕਿ ਦੋਹਾਂ ਪਤੀ-ਪਤਨੀ ਵਿਚਾਲੇ ਕਿਸੇ ਤਰ੍ਹਾਂ ਦੀ ਕੋਈ ਘਰੇਲੂ ਹਿੰਸਾ ਨਹੀਂ ਸੀ। ਦੋਹਾਂ ਦੀ ਵਿਆਹੁਤਾ ਜ਼ਿੰਦਗੀ ਖੁਸ਼ੀ-ਖੁਸ਼ੀ ਬਤੀਤ ਹੋ ਰਹੀ ਸੀ। ਉਹ ਆਪਣੇ ਘਰ ਦੀ ਮੁਰੰਮਤ ਅਤੇ ਕ੍ਰਿਸਮਸ ਇਕੱਠੇ ਬਣਾਉਣ ਦੀ ਯੋਜਨਾ ਬਣਾ ਰਹੇ ਸਨ। ਇਕ ਹੋਰ ਦੋਸਤ ਨੇ ਦੱਸਿਆ ਕਿ ਕਿਸੇ ਨੂੰ ਨਹੀਂ ਪਤਾ ਕਿ ਦੋਹਾਂ ਵਿਚਾਲੇ ਕੀ ਹੋਇਆ।  


Related News