ਸਰਹੱਦ ਪਾਰ: ਰੂਹਾਨੀ ਇਲਾਜ ਦੇ ਨਾਮ ਹੇਠ ਔਰਤ 'ਤੇ ਤਸ਼ੱਦਦ, ਛਾਤੀ ਤੇ ਚਿਹਰਾ ਸਾੜਿਆ

Thursday, Dec 22, 2022 - 11:40 AM (IST)

ਗੁਰਦਾਸਪੁਰ/ਪਾਕਿਸਤਾਨ(ਵਿਨੋਦ)- ਪਾਕਿਸਤਾਨ ਦੇ ਪੰਜਾਬ ਰਾਜ ਦੀ ਫ਼ੈਸਲਾਬਾਦ ਜ਼ਿਲ੍ਹੇ ਦੇ ਗੁਲਾਮ ਮੁਹੰਮਦਾਬਾਦ ਪੁਲਸ ਨੇ ਰੂਹਾਨੀ ਇਲਾਜ ਦੇ ਨਾਮ ’ਤੇ ਇਕ ਅਪਾਹਿਜ ਅਤੇ ਮਾਨਸਿਕ ਤੌਰ ’ਤੇ ਕਮਜ਼ੋਰ ਔਰਤ ਨੂੰ ਸਾੜਨ ਦੇ ਦੋਸ਼ ’ਚ 4 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ- ਅਜਨਾਲਾ ਤੋਂ ਹੈਰਾਨੀਜਨਕ ਮਾਮਲਾ : ਤਿੰਨ ਦਿਨ ਬਾਅਦ ਕਬਰ ’ਚੋਂ ਕੱਢਣੀ ਪਈ ਔਰਤ ਦੀ ਲਾਸ਼, ਜਾਣੋ ਵਜ੍ਹਾ

ਸੂਤਰਾਂ ਅਨੁਸਾਰ ਸ਼ਿਕਾਇਤਕਰਤਾਂ ਵਸੀਮ ਸ਼ਾਹਬਾਜ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਭੈਣ ਸੋਨੀਆ ਮਾਨਸਿਕ ਤੌਰ ’ਤੇ ਕਮਜ਼ੋਰ ਸੀ ਅਤੇ ਉਸ ਨੇ ਇਕ ਵਸੀਮ ਵਿਲੀਅਮ ਨਾਮ ਦੇ ਵਿਅਕਤੀ ਨਾਲ ਉਸ ਦੇ ਇਲਾਜ ਬਾਰੇ ’ਚ ਗੱਲ ਕੀਤੀ। ਜਿਸ ’ਤੇ ਵਸੀਮ ਵਿਲੀਅਮ ਨੇ ਕਿਹਾ ਕਿ ਉਸ ਦੀ ਸੱਸ ਸਮੀਮ ਬੀਬੀ ਇਕ ਅਧਿਆਪਕਾ ਹੈ ਅਤੇ ਅਧਿਆਤਮਿਕ ਢੰਗ ਨਾਲ ਇਲਾਜ ਕਰਦੀ ਹੈ, ਜੋ ਸੋਨੀਆਂ ਨੂੰ ਠੀਕ ਕਰ ਦੇਵੇਗੀ।

ਇਹ ਵੀ ਪੜ੍ਹੋ- ਸੰਘਣੀ ਧੁੰਦ ਨੇ ਇਕ ਹੋਰ ਘਰ 'ਚ ਵਿਛਾਏ ਸੱਥਰ, ਭਿਆਨਕ ਹਾਦਸੇ 'ਚ ਭੈਣ ਦੀ ਮੌਤ, ਭਰਾ ਗੰਭੀਰ ਜ਼ਖ਼ਮੀ

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਆਪਣੀ ਭੈਣ ਸੋਨੀਆ ਨੂੰ ਸਮੀਮ ਬੀਬੀ ਦੇ ਘਰ ਲੈ ਗਿਆ, ਜਿਥੇ ਪਹਿਲਾ ਹੀ ਸਮੀਮ ਬੀਬੀ, ਵਸੀਮ ਵਿਲੀਅਮ, ਉਸ ਦੀ ਪਤਨੀ ਆਲੀਆ ਬੀਬੀ ਅਤੇ ਮਾਂ ਜਰੀਨਾ ਬੀਬੀ ਬੈਠੇ ਸੀ। ਇਹ ਸਾਰੇ ਸੋਨੀਆ ਨੂੰ ਇਕ ਕਮਰੇ ’ਚ ਲੈ ਗਏ, ਜਿਥੇ ਚਾਰਾਂ ਨੇ ਸੋਨੀਆ ’ਤੇ ਡੂੰਘੇ ਤਸ਼ੱਦਤ ਕੀਤੇ ਅਤੇ ਉਸਦੀ ਛਾਤੀ, ਚਿਹਰਾ ਅਤੇ ਅੱਖਾਂ ਨੂੰ ਸਾੜ ਦਿੱਤਾ। ਇਸ ਤੋਂ ਬਾਅਦ ਉਸਨੇ ਕਿਸੇ ਤਰ੍ਹਾਂ ਇਨ੍ਹਾਂ ਲੋਕਾਂ ਤੋਂ ਆਪਣੀ ਭੈਣ ਨੂੰ ਮੁਕਤ ਕਰਵਾ ਕੇ ਹਸਪਤਾਲ ਪਹੁੰਚਾਇਆ, ਜਿਥੇ ਸੋਨੀਆ ਦੀ ਮੌਤ ਹੋ ਗਈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News