ਪਤੀ ਨਾਲ ਹਵਾ 'ਚ ਸਟੰਟ ਕਰ ਰਹੀ ਪਤਨੀ 30 ਫੁੱਟ ਤੋਂ ਹੇਠਾਂ ਡਿੱਗੀ, ਮਿਲੀ ਦਰਦਨਾਕ ਮੌਤ (ਵੀਡੀਓ)

Thursday, Apr 20, 2023 - 03:18 PM (IST)

ਪਤੀ ਨਾਲ ਹਵਾ 'ਚ ਸਟੰਟ ਕਰ ਰਹੀ ਪਤਨੀ 30 ਫੁੱਟ ਤੋਂ ਹੇਠਾਂ ਡਿੱਗੀ, ਮਿਲੀ ਦਰਦਨਾਕ ਮੌਤ (ਵੀਡੀਓ)

ਬੀਜਿੰਗ- ਚੀਨ 'ਚ ਇਕ ਜਿਮਨਾਸਟਿਕ ਸ਼ੋਅ ਦੌਰਾਨ ਦਰਦਨਾਕ ਘਟਨਾ ਦੇਖਣ ਨੂੰ ਮਿਲੀ, ਜਦੋਂ ਜਿਮਨਾਸਟਿਕ ਕਰਦੇ ਸਮੇਂ ਇਕ ਔਰਤ ਦੀ ਹੇਠਾਂ ਡਿੱਗਣ ਨਾਲ ਮੌਤ ਹੋ ਗਈ। ਬੀਬੀਸੀ ਦੀ ਰਿਪੋਰਟ ਮੁਤਾਬਕ ਇਹ ਘਟਨਾ 15 ਅਪ੍ਰੈਲ ਦੀ ਹੈ ਅਤੇ ਚੀਨ ਦੇ ਅਨਹੂਈ ਸੂਬੇ ਵਿਚ ਵਾਪਰੀ ਹੈ, ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਖਾਸ ਗੱਲ ਇਹ ਹੈ ਕਿ ਹਾਦਸੇ ਦਾ ਸ਼ਿਕਾਰ ਹੋਈ 37 ਸਾਲਾ ਔਰਤ ਸੁਨ ਆਪਣੇ ਪਤੀ ਝਾਂਗ ਨਾਲ ਹਵਾ 'ਚ ਸਟੰਟ ਕਰ ਰਹੀ ਸੀ।

ਇਹ ਵੀ ਪੜ੍ਹੋ: ਬੱਸ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ, 6 ਲੋਕਾਂ ਦੀ ਦਰਦਨਾਕ ਮੌਤ

 

ਸਟੰਟ ਦੌਰਾਨ ਦੋਵੇਂ 30 ਫੁੱਟ ਦੀ ਉਚਾਈ 'ਤੇ ਸਨ। ਦੋਵਾਂ ਨੇ ਇਕ-ਦੂਜੇ ਦੇ ਹੱਥ ਫੜੇ ਹੋਏ ਸਨ ਅਤੇ ਬਿਨਾਂ ਕਿਸੇ ਸੇਫਟੀ ਗੀਅਰ ਦੇ ਦੋਵੇਂ ਹਵਾ 'ਚ ਕਲਾਬਾਜ਼ੀ ਕਰ ਰਹੇ ਸਨ। ਇਸ ਦੌਰਾਨ ਅਚਾਨਕ ਝਾਂਗ ਕੋਲੋਂ ਉਸ ਦਾ ਹੱਥ ਛੁੱਟ ਗਿਆ ਅਤੇ ਸੁਨ 30 ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗ ਗਈ। ਹਾਲਾਂਕਿ ਉਸ ਦੇ ਪਤੀ ਨੇ ਉਸ ਦਾ ਹੱਥ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫ਼ਲ ਰਿਹਾ। ਇਸ ਹਾਦਸੇ ਮਗਰੋਂ ਸੁਨ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਉਸ ਨੇ ਦਮ ਤੌੜ ਦਿੱਤਾ। ਸੁਨ 2 ਬੱਚਿਆਂ ਦੀ ਮਾਂ ਸੀ। 

ਇਹ ਵੀ ਪੜ੍ਹੋ: ਕੈਲੀਫੋਰਨੀਆ ਦੇ ਗੁਰਦੁਆਰਿਆਂ 'ਚ ਗੋਲ਼ੀਬਾਰੀ ਦਾ ਮਾਮਲਾ: ਪਵਿੱਤਰ ਤੇ ਹੁਸੈਨਦੀਪ ਸਬੰਧੀ ਹੋਏ ਵੱਡੇ ਖ਼ੁਲਾਸੇ


author

cherry

Content Editor

Related News