COVID-19: 21 ਸਾਲਾ ਲੜਕੀ ਦੀ ਕੋਰੋਨਾ ਨਾਲ ਮੌਤ, ਨਹੀਂ ਸੀ ਕੋਈ ਹੈਲਥ ਇਸ਼ੂ

03/26/2020 12:24:34 AM

ਲੰਡਨ : ਵਿਸ਼ਵ ਭਰ ਲਈ ਇਕ ਨਵਾਂ ਝਟਕਾ ਹੈ। ਇਕ 21 ਸਾਲਾ ਸਭ ਤੋਂ ਨੌਜਵਾਨ ਲੜਕੀ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ, ਜਦੋਂ ਕਿ ਉਸ ਵਿਚ ਪਹਿਲਾਂ ਤੋਂ ਕੋਈ ਲੱਛਣ ਵੀ ਨਹੀਂ ਸੀ। ਕੋਰੋਨਾ ਵਾਇਰਸ ਨਾਲ ਮਰਨ ਵਾਲੀ ਕਲੋਏ ਮਿਡਲਟਨ ਯੂ. ਕੇ. ਦੀ ਸਭ ਤੋਂ ਘੱਟ ਉਮਰ ਦੀ ਲੜਕੀ ਹੈ।

PunjabKesari

ਮੰਨਿਆ ਜਾਂਦਾ ਹੈ ਕਿ ਕਲੋਏ ਮਿਡਲਟਨ ਯੂ. ਕੇ. ਦੀ ਸਭ ਤੋਂ ਘੱਟ ਉਮਰ ਦੀ ਪੀੜਤਾ ਹੈ, ਜਿਸ ਵਿਚ ਕੋਈ ਹੈਲਥ ਇਸ਼ੂ ਯਾਨੀ ਬਿਮਾਰੀ ਦਾ ਕੋਈ ਲੱਛਣ ਨਹੀਂ ਸੀ।

PunjabKesari
ਕਲੋਏ ਮਿਡਲਟਨ ਦੇ ਪਰਿਵਾਰ ਨੇ ਕਿਹਾ ਕਿ ਉਸ ਦੀ ਦੁਖਦਾਈ ਮੌਤ ਤੋਂ ਸਭ ਨੂੰ ਸਬਕ ਲੈਣ ਦੀ ਜ਼ਰੂਰਤ ਹੈ। ਉਸ ਦੇ ਪਰਿਵਾਰ ਨੇ ਕਿਹਾ ਕਿ ਲੋਕਾਂ ਨੂੰ ਕੋਵਿਡ -19 ਮਹਾਂਮਾਰੀ ਨੂੰ ਗੰਭੀਰਤਾ ਨਾਲ ਲੈਣ ਲਈ ਜਾਗਣ ਦੀ ਲੋੜ ਹੈ। ਮਾਂ ਡਾਇਨੇ ਮਿਡਲਟਨ ਨੇ ਫੇਸਬੁੱਕ 'ਤੇ ਲਿਖਿਆ, “ਸਾਰੇ ਲੋਕਾਂ ਨੂੰ ਜੋ ਇਹ ਸੋਚਦੇ ਹਨ ਕਿ ਇਹ ਸਿਰਫ ਇਕ ਵਾਇਰਸ ਹੈ, ਉਹ ਦੁਬਾਰਾ ਸੋਚਣ ਤੇ ਜਾਗਣ। ਉਨ੍ਹਾਂ ਕਿਹਾ ਇਸ ਵਾਇਰਸ ਨੇ ਮੇਰੀ 21 ਸਾਲਾਂ ਦੀ ਧੀ ਦੀ ਜਾਨ ਲੈ ਲਈ ਹੈ। ਬਕਿੰਘਮਸ਼ਾਇਰ ਦੇ ਇਸ ਪਰਿਵਾਰ ਨੇ ਲੋਕਾਂ ਨੂੰ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਘਰਾਂ ਦੇ ਅੰਦਰ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਵਾਇਰਸ ਫੈਲ ਨਹੀਂ ਰਿਹਾ, ਲੋਕ ਵਾਇਰਸ ਫੈਲਾ ਰਹੇ ਹਨ।

PunjabKesari

ਜ਼ਿਕਰਯੋਗ ਹੈ ਕਿ ਇਕ ਰਿਪੋਰਟ ਮੁਤਾਬਕ, ਸਮਾਜਿਕ ਦੂਰੀ ਨਾ ਬਣਾਉਣ 'ਤੇ ਇਕ ਇਨਫੈਕਟਡ ਵਿਅਕਤੀ 5 ਦਿਨ ਵਿਚ ਲਗਭਗ 3 ਅਤੇ 30 ਦਿਨ ਵਿਚ 406 ਨੂੰ ਇਨਫੈਕਟ ਕਰ ਸਕਦਾ ਹੈ। ਇਸ ਲਈ ਬਿਹਤਰ ਹੈ ਘਰ ਵਿਚ ਹੀ ਰਹੋ ਅਤੇ ਇਸ ਨੂੰ ਹਲਕੇ ਵਿਚ ਨਾ ਲਾਓ। ਹੁਣ ਤਕ ਇਸ ਦਾ ਕੋਈ ਇਲਾਜ ਨਹੀਂ ਹੈ। ਜਲਦ ਨਿਕਲ ਵੀ ਜਾਵੇ ਤਾਂ ਇਸ ਦੀ ਪਹੁੰਚ ਸੌਖੀ ਨਹੀਂ ਹੋਵੇਗੀ ਕਿਉਂਕਿ ਵਿਸ਼ਵ ਭਰ ਵਿਚ ਰੋਜ਼ਾਨਾ ਇਨਫੈਕਟਡ ਮਾਮਲੇ ਘਟਣ ਦੀ ਬਜਾਏ ਤੇਜ਼ੀ ਨਾਲ ਵੱਧ ਰਹੇ ਹਨ।

PunjabKesari

 


Sanjeev

Content Editor

Related News