'ਅੱਤਵਾਦੀ ਕੈਂਪ ਤਬਾਹ ਕਰਨ ਲਈ ਭਾਰਤ ਨੂੰ ਨਹੀਂ ਪਵੇਗੀ ਸਰਹੱਦ ਪਾਰ ਕਰਨ ਦੀ ਲੋੜ'

12/17/2019 10:18:08 PM

ਨਿਊਯਾਰਕ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਥੇ ਕਿਹਾ ਕਿ ਹਵਾਈ ਫੌਜ ਵਿਚ ਰਾਫੇਲ ਲੜਾਕੂ ਜਹਾਜ਼ ਦੇ ਸ਼ਾਮਲ ਹੋਣ ਨਾਲ ਭਾਰਤ ਨੂੰ ਪਾਕਿਸਤਾਨ ਵਿਚ ਅੱਤਵਾਦੀ ਕੈਂਪਾਂ ਨੂੰ ਤਬਾਹ ਕਰਨ ਦੇ ਲਈ ਸਰਹੱਦ ਪਾਰ ਨਹੀਂ ਜਾਣਾ ਪਵੇਗਾ ਬਲਕਿ ਉਹ ਆਪਣੇ ਦੇਸ਼ ਤੋਂ ਹੀ ਇਹ ਕੰਮ ਕਰ ਸਕੇਗਾ।

ਸਿੰਘ 18 ਦਸੰਬਰ ਨੂੰ ਵਾਸ਼ਿੰਗਟਨ ਵਿਚ ਹੋਣ ਵਾਲੀ ਅਮਰੀਕਾ-ਭਾਰਤ '2+2' ਮੰਤਰੀ ਪੱਧਰੀ ਗੱਲਬਾਤ ਦੇ ਲਈ ਇਥੇ ਪਹੁੰਚੇ ਹਨ। ਉਹਨਾਂ ਨੇ ਟ੍ਰੇਨਿੰਗ ਸੈਂਟਰ ਏਸ਼ੀਆ ਸੋਸਾਇਟੀ ਵਿਚ ਭਾਰਤ ਦੇ ਕੌਂਸਲੇਟ ਜਨਰਲ ਵਲੋਂ ਆਯੋਜਿਤ ਸਮਾਗਮ ਵਿਚ ਭਾਰਤੀ ਭਾਈਚਾਰੇ ਨੂੰ ਸੰਬੋਧਿਤ ਕਰਦੇ ਹੋਏ ਭਾਰਤ ਦੇ ਹਥਿਆਰਬੰਦ ਬਲਾਂ ਦੇ ਸਾਹਸ ਤੇ ਵੀਰਤਾ ਦੀ ਸ਼ਲਾਘਾ ਕੀਤੀ। ਸਿੰਘ ਨੇ ਸਮਾਗਮ ਵਿਚ ਮੌਜੂਦ ਲੋਕਾਂ ਦੀਆਂ ਤਾੜੀਆਂ ਦੀ ਆਵਾਜ਼ ਦੇ ਵਿਚਾਲੇ ਕਿਹਾ ਕਿ ਜੇਕਰ ਸਾਨੂੰ ਅੱਤਵਾਦੀ ਕੈਂਪਾਂ ਨੂੰ ਤਬਾਹ ਕਰਨਾ ਪਿਆ ਤਾਂ ਜਹਾਜ਼ਾਂ ਨੂੰ ਪਾਕਿਸਤਾਨ ਲਿਜਾਣ ਦੀ ਲੋੜ ਨਹੀਂ ਹੋਵੇਗੀ। ਅਸੀਂ ਭਾਰਤ ਤੋਂ ਇਹ ਕੰਮ ਕਰ ਸਕਦੇ ਹਨ।


Baljit Singh

Content Editor

Related News