ਕੈਂਸਰ ਪੀੜਤ ਭਾਰਤੀ ਬੱਚੇ ਦੀ ਦੁਬਈ ਦੇ ਯੁਵਰਾਜ ਨੇ ਹਸਰਤ ਕੀਤੀ ਪੂਰੀ

Sunday, Mar 08, 2020 - 06:45 PM (IST)

ਕੈਂਸਰ ਪੀੜਤ ਭਾਰਤੀ ਬੱਚੇ ਦੀ ਦੁਬਈ ਦੇ ਯੁਵਰਾਜ ਨੇ ਹਸਰਤ ਕੀਤੀ ਪੂਰੀ

ਦੁਬਈ(ਭਾਸ਼ਾ)- ਕੈਂਸਰ ਨਾਲ ਜੂਝ ਰਹੇ 7 ਸਾਲਾ ਭਾਰਤੀ ਬੱਚੇ ਦੀ ਖੁਸ਼ੀ ਦਾ ਉਸ ਵੇਲੇ ਕੋਈ ਟਿਕਾਣਾ ਨਹੀਂ ਰਿਹਾ, ਜਦੋਂ ਦੁਬਈ ਦੇ ਯੁਵਰਾਜ ਸ਼ੇਖ ਹਮਦਾਨ ਨੇ ਦਿਲ ਨੂੰ ਛੂਹ ਲੈਣ ਵਾਲੀ ਪਹਿਲ ਕਰਦੇ ਹੋਏ ਆਪਣੇ ਇਸ ਪ੍ਰਸ਼ੰਸਕ ਨਾਲ ਮੁਲਾਕਾਤ ਕੀਤੀ। ਸ਼ੇਖ ਹਮਦਾਨ ਨੇ ਬੱਚੇ ਨਾਲ ਆਪਣੀ ਫੋਟੋ ਵੀ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ।

PunjabKesari

‘ਗਲਫ ਨਿਊਜ਼’ ਨੇ ਦੱਸਿਆ ਕਿ ਕੈਂਸਰ ਪੀੜਤ ਹੈਦਰਾਬਾਦ ਦੇ ਅਬਦੁੱਲਾ ਹੁਸੈਨ ਨੇ ਸੋਸ਼ਲ ਮੀਡੀਆ ਰਾਹੀਂ ਇੱਛਾ ਜ਼ਾਹਿਰ ਕੀਤੀ ਸੀ ਕਿ ਉਹ ਆਪਣੇ ਆਦਰਸ਼ ਸ਼ੇਖ ਹਮਦਾਨ ਨੂੰ ਮਿਲਣਾ ਚਾਹੁੰਦਾ ਹੈ, ਜਿਸ ਤੋਂ ਬਾਅਦ ਇਕ ਨਿਊਜ਼ ਚੈਨਲ ’ਤੇ ਇਹ ਖਬਰ ਦਿਖਾਈ ਗਈ ਸੀ। ਅਬਦੁੱਲਾ ਨੇ ਇਕ ਵੀਡੀਓ ਵਿਚ ਕਿਹਾ ਸੀ, 'ਸ਼ੇਖ ਹਮਦਾਨ ਬਹੁਤ ਸ਼ਾਂਤ, ਦਲੇਰ ਅਤੇ ਦਿਆਲੂ ਹਨ। ਮੈਂ ਉਨ੍ਹਾਂ ਨੂੰ ਮਿਲਣਾ ਚਾਹੁੰਦਾ ਹਾਂ। ਮੈਂ ਉਨ੍ਹਾਂ ਦੇ ਪਾਲਤੂ ਪਸ਼ੂਆਂ ਨੂੰ ਵੀ ਦੇਖਣਾ ਚਾਹੁੰਦਾ ਹਾਂ।'


author

Baljit Singh

Content Editor

Related News