ਕੈਨੇਡਾ ਦੇ ਇਸ ਸੂਬੇ 'ਚ ਆਵੇਗਾ ਬਰਫੀਲਾ ਤੂਫਾਨ, ਚਿਤਾਵਨੀ ਜਾਰੀ

Wednesday, Feb 07, 2018 - 03:23 PM (IST)

ਕੈਨੇਡਾ ਦੇ ਇਸ ਸੂਬੇ 'ਚ ਆਵੇਗਾ ਬਰਫੀਲਾ ਤੂਫਾਨ, ਚਿਤਾਵਨੀ ਜਾਰੀ

ਅਲਬਰਟਾ— ਕੈਨੇਡਾ ਦੇ ਕਈ ਸ਼ਹਿਰਾਂ 'ਚ ਭਾਰੀ ਬਰਫਬਾਰੀ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ। ਮੰਗਲਵਾਰ ਨੂੰ ਕੈਨੇਡੀਅਨ ਵਾਤਾਵਰਣ ਵਿਭਾਗ ਨੇ ਸੂਚਿਤ ਕੀਤਾ ਹੈ ਕਿ ਬੁੱਧਵਾਰ ਨੂੰ ਦੱਖਣੀ ਅਲਬਰਟਾ 'ਚ ਬਰਫੀਲਾ ਤੂਫਾਨ ਆਵੇਗਾ। ਕੈਨੇਡਾ ਅਤੇ ਅਮਰੀਕਾ ਦੀ ਸਰਹੱਦ 'ਤੇ ਘੱਟੋ-ਘੱਟ 48 ਤੋਂ 72 ਘੰਟਿਆਂ ਤਕ ਮੌਸਮ ਖਰਾਬ ਹੀ ਰਹੇਗਾ। ਇਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੌਸਮ ਵਿਭਾਗ ਵੱਲੋਂ ਚਿਤਾਵਨੀ ਦਿੱਤੀ ਗਈ ਹੈ ਕਿ ਬੁੱਧਵਾਰ ਤੋਂ ਸ਼ੁੱਕਰਵਾਰ ਤਕ ਦੱਖਣੀ ਅਲਬਰਟਾ 'ਚ ਬਰਫੀਲਾ ਤੂਫਾਨ ਆਵੇਗਾ। ਉਨ੍ਹਾਂ ਕਿਹਾ ਕਿ ਅੰਦਾਜ਼ਾ ਹੈ ਕਿ ਲਗਭਗ 25 ਤੋਂ 35 ਸੈਂਟੀਮੀਟਰ ਤਕ ਬਰਫਬਾਰੀ ਹੋਣ ਵਾਲੀ ਹੈ। ਸਭ ਤੋਂ ਤੇਜ਼ ਬਰਫਬਾਰੀ ਬੁੱਧਵਾਰ ਤੋਂ ਵੀਰਵਾਰ ਤਕ ਹੋਵੇਗੀ, ਜਿਸ ਤੋਂ ਬਚਣ ਲਈ ਲੋਕਾਂ ਨੂੰ ਵਧੇਰੇ ਧਿਆਨ ਰੱਖਣਾ ਪਵੇਗਾ। 

PunjabKesari
ਪੂਰਬੀ ਅਲਬਰਟਾ ਦੇ ਕੁੱਝ ਹਿੱਸਿਆਂ 'ਚ ਵੀ ਭਾਰੀ ਬਰਫਬਾਰੀ ਹੋ ਸਕਦੀ ਹੈ, ਜਿਨ੍ਹਾਂ 'ਚ ਹਿਨਟਨ-ਕੈਸ਼, ਨੌਰਦੇਗ, ਰੋਕੀ ਮਾਊਨਟੇਨ ਹਾਊਸ-ਕੈਰੋਲੀਨ ਅਤੇ ਵ੍ਹਾਈਟਕੋਰਟ-ਐਡਸਨ-ਫੋਕਸ-ਸਵੈਨ ਹਿਲਜ਼ ਦੇ ਨਾਂ ਹਨ। ਇਸ ਤੋਂ ਪਹਿਲਾਂ ਕੈਲਗਰੀ 'ਚ ਭਾਰੀ ਬਰਫਬਾਰੀ ਹੋਈ ਸੀ ਅਤੇ ਉੱਥੇ ਪਾਰਕਿੰਗ ਬੈਨ ਲਗਾਇਆ ਗਿਆ ਸੀ, ਜਿਸ ਕਾਰਨ ਬੁੱਧਵਾਰ ਤਕ ਅਜੇ ਲੋਕਾਂ ਨੂੰ ਇਸ ਸਮੱਸਿਆ ਨਾਲ ਵੀ ਨਜਿੱਠਣਾ ਪਵੇਗਾ। ਕੈਲਗਰੀ ਵਾਸੀਆਂ ਨੂੰ ਵੀ ਹੋਰ ਬਰਫਬਾਰੀ ਦੀ ਮਾਰ ਝੱਲਣ ਲਈ ਤਿਆਰ ਹੋਣ ਲਈ ਕਿਹਾ ਗਿਆ ਹੈ। ਕੈਲਗਰੀ 'ਚ ਕਈ ਥਾਵਾਂ 'ਤੇ ਕਾਰਾਂ ਬਰਫ 'ਚ ਫੱਸ ਗਈਆਂ ਸਨ, ਜਿਨ੍ਹਾਂ ਨੂੰ ਕੱਢਣ 'ਚ ਐਮਰਜੈਂਸੀ ਕਰੂ ਨੂੰ ਕਾਫੀ ਸਮਾਂ ਲੱਗਾ। ਇਸੇ ਲਈ ਕੈਲਗਰੀ ਦੇ ਕੁੱਝ ਸ਼ਹਿਰਾਂ 'ਚ 'ਸਨੋਅ ਰੂਟ ਪਾਰਕਿੰਗ ਬੈਨ' ਲਗਾਇਆ ਗਿਆ ਸੀ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਸਮੱਸਿਆ ਪਹਿਲਾਂ ਵਾਂਗ ਰਹੀ ਤਾਂ ਇਸ ਦੀ ਮਿਆਦ ਵਧਾਈ ਜਾ ਸਕਦੀ ਹੈ।


Related News