ਪੱਛਮੀ ਜਾਪਾਨ ''ਚ ਜੰਗਲੀ ਅੱਗ ਨਾਲ ਘਰਾਂ ਨੂੰ ਨੁਕਸਾਨ, ਫੈਲਿਆ ਧੂੰਏਂ ਦਾ ਗੁਬਾਰ (ਤਸਵੀਰਾਂ)

Monday, Mar 24, 2025 - 01:34 PM (IST)

ਪੱਛਮੀ ਜਾਪਾਨ ''ਚ ਜੰਗਲੀ ਅੱਗ ਨਾਲ ਘਰਾਂ ਨੂੰ ਨੁਕਸਾਨ, ਫੈਲਿਆ ਧੂੰਏਂ ਦਾ ਗੁਬਾਰ (ਤਸਵੀਰਾਂ)

ਟੋਕੀਓ (ਏਪੀ)- ਪੱਛਮੀ ਜਾਪਾਨ ਦੇ ਕਈ ਖੇਤਰਾਂ ਵਿੱਚ ਜੰਗਲੀ ਅੱਗ ਲੱਗੀ ਹੋਈ ਹੈ, ਜਿਸ ਵਿੱਚ ਘੱਟੋ-ਘੱਟ ਦੋ ਲੋਕ ਜ਼ਖਮੀ ਹੋ ਗਏ ਹਨ। ਅੱਗ ਕਾਰਨ ਧੂੁੰਏਂ ਦਾ ਗੁਬਾਰ ਫੈਲਿਆ ਹੋਇਆ ਹੈ। ਦਰਜਨਾਂ ਵਸਨੀਕਾਂ ਨੂੰ ਘਰ ਖਾਲੀ ਕਰਨ ਲਈ ਮਜਬੂਰ ਹੋਣਾ ਪਿਆ ਹੈ ਅਤੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਜਦਕਿ ਸੈਂਕੜੇ ਫਾਇਰਫਾਈਟਰ ਪਹਾੜੀ ਖੇਤਰਾਂ ਵਿੱਚ ਵੱਧਦੀ ਅੱਗ ਨਾਲ ਜੂਝ ਰਹੇ ਹਨ।

PunjabKesari

PunjabKesari

ਓਕਾਯਾਮਾ, ਇਮਾਬਾਰੀ ਅਤੇ ਐਸੋ ਦੇ ਪੱਛਮੀ ਕਸਬਿਆਂ ਵਿੱਚ ਅੱਗ ਐਤਵਾਰ ਨੂੰ ਲੱਗੀ, ਜਿਸ ਨਾਲ ਸੈਂਕੜੇ ਹੈਕਟੇਅਰ (ਏਕੜ) ਖੇਤਰ ਤੇਜ਼ੀ ਨਾਲ ਸੜ ਗਿਆ। ਓਕਾਯਾਮਾ ਸ਼ਹਿਰ ਵਿੱਚ ਛੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ, ਜਿੱਥੇ ਮਾਊਂਟ ਕੈਗਾਰਾ 'ਤੇ ਅੱਗ ਲੱਗੀ ਅਤੇ 250 ਹੈਕਟੇਅਰ (600 ਏਕੜ) ਜੰਗਲ ਨੂੰ ਸਾੜ ਦਿੱਤਾ। ਇਮਾਬਾਰੀ ਵਿੱਚ ਸ਼ਿਕੋਕੂ ਦੇ ਮੁੱਖ ਟਾਪੂ 'ਤੇ ਏਹੀਮ ਪ੍ਰੀਫੈਕਚਰ ਵਿੱਚ ਅੱਗ ਨੇ ਇੱਕ ਫਾਇਰਫਾਈਟਰ ਨੂੰ ਥੋੜ੍ਹਾ ਜ਼ਖਮੀ ਕਰ ਦਿੱਤਾ।

PunjabKesari

ਪੜ੍ਹੋ ਇਹ ਅਹਿਮ ਖ਼ਬਰ-OMG : ਬਿੱਲੀ ਨੂੰ ਮਾਰਨ ਦੇ ਦੋਸ਼ 'ਚ ਗ੍ਰਿਫ਼ਤਾਰੀ ਵਾਰੰਟ ਜਾਰੀ 

ਅੱਗ ਬੁਝਾਊ ਦਸਤਿਆਂ ਅਤੇ ਰੱਖਿਆ ਹੈਲੀਕਾਪਟਰਾਂ ਨੇ ਪਾਣੀ ਦਾ ਛਿੜਕਾਅ ਕੀਤਾ ਪਰ ਸੋਮਵਾਰ ਦੁਪਹਿਰ ਤੱਕ ਦੋਵਾਂ ਪ੍ਰੀਫੈਕਚਰ ਵਿੱਚ ਲੱਗੀ ਅੱਗ ਬੁਝਾਈ ਨਹੀਂ ਗਈ ਸੀ। ਮਾਹਿਰਾਂ ਨੇ ਓਕਾਯਾਮਾ ਅਤੇ ਇਮਾਬਾਰੀ ਵਿੱਚ ਜੰਗਲ ਦੀ ਅੱਗ ਦੇ ਸੰਭਾਵਿਤ ਕਾਰਨਾਂ ਵਜੋਂ ਸੁੱਕੇ ਮੌਸਮ ਅਤੇ ਜੰਗਲ ਵਿੱਚ ਜ਼ਮੀਨ 'ਤੇ ਸੁੱਕੇ ਡਿੱਗੇ ਪੱਤਿਆਂ ਨੂੰ ਜ਼ਿੰਮੇਵਾਰ ਠਹਿਰਾਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
 


author

Vandana

Content Editor

Related News