ਪੁਰਤਗਾਲ 'ਚ ਜੰਗਲ ਦੀ ਅੱਗ ਮਚਾ ਰਹੀ ਤਬਾਹੀ! ਯੂਰਪ ਨੇ ਮਦਦ ਲਈ ਭੇਜੇ ਏਅਰਕ੍ਰਾਫਟ

Tuesday, Sep 17, 2024 - 06:09 PM (IST)

ਪੁਰਤਗਾਲ 'ਚ ਜੰਗਲ ਦੀ ਅੱਗ ਮਚਾ ਰਹੀ ਤਬਾਹੀ! ਯੂਰਪ ਨੇ ਮਦਦ ਲਈ ਭੇਜੇ ਏਅਰਕ੍ਰਾਫਟ

ਲਿਸਬਨ : ਉੱਤਰੀ ਪੁਰਤਗਾਲ ਜੰਗਲ ਦੀ ਅੱਗ ਨੇ ਪ੍ਰਸ਼ਾਸਨ ਨੂੰ ਫਿਕਰਂ ਵਿਚ ਪਾਇਆ ਹੋਇਆ ਹੈ। ਇਨ੍ਹਾਂ ਜੰਗਲੀ ਅੱਗਾਂ ਨੂੰ ਕਾਬੂ ਕਰਨ ਲਈ ਪੰਜ ਹਜ਼ਾਰ ਫਾਇਰਫਾਈਟਰਾਂ ਨੂੰ ਮੰਗਲਵਾਰ ਨੂੰ ਸੰਘਰਸ਼ ਤਗੜਾ ਸੰਘਰਸ਼ ਕਰਨਾ ਪਿਆ। ਇਨ੍ਹਾਂ ਅੱਗ ਸਬੰਧੀ ਘਟਨਾਵਾਂ ਕਾਰਨ ਤਿੰਨ ਲੋਕਾਂ ਦੀ ਮੌਤ ਹੋਣ ਦੀ ਵੀ ਸੂਚਨਾ ਹੈ ਤੇ ਕਈ ਲੋਕਾਂ ਨੂੰ ਇਸ ਦੌਰਾਨ ਇਲਾਕਾ ਵੀ ਛੱਡਣਾ ਪਿਆ ਹੈ।

PunjabKesari

ਰਾਸ਼ਟਰੀ ਅਧਿਕਾਰੀਆਂ ਨੇ ਦੱਸਿਆ ਕਿ ਪੁਰਤਗਾਲ ਵਿਚ ਤਕਰੀਬਨ ਅਜਿਹੀਆਂ 100 ਥਾਈਂ ਅੱਗਾਂ ਲੱਗੀਆਂ ਹੋਈਆਂ ਹਨ ਜਿਨ੍ਹਾਂ ਨੂੰ ਫਾਇਰ ਬ੍ਰਿਗੇਡ ਬੁਝਾਉਣ 'ਚ ਲੱਗੀ ਹੋਈ ਹੈ। ਅਧਿਕਾਰੀਆਂ ਨੇ ਅਜੇ ਤੱਕ ਇਹ ਅੰਕੜੇ ਨਹੀਂ ਦਿੱਤੇ ਹਨ ਕਿ ਕਿੰਨੇ ਲੋਕਾਂ ਨੂੰ ਇਲਾਕਾ ਖਾਲੀ ਕਰਨਾ ਪਿਆ ਹੈ ਅਤੇ ਕਿੰਨੇ ਲੋਕਾਂ ਨੇ ਆਪਣੇ ਘਰ ਗੁਆਏ ਹਨ। ਪੁਰਤਗਾਲ ਦੇ ਰਾਜ ਪ੍ਰਸਾਰਕ ਆਰਟੀਪੀ ਨੇ ਕਾਸਤਰੋ ਡੇ ਆਇਰ ਦੇ ਖੇਤਰ 'ਚ ਜ਼ਮੀਨ 'ਤੇ ਸੜੇ ਹੋਏ ਮਕਾਨਾਂ ਅਤੇ ਧੂੰਏਂ ਦੇ ਗੁਬਾਰ ਦੀਆਂ ਤਸਵੀਰਾਂ ਵੀ ਦਿਖਾਈਆਂ। ਸਿਵਲ ਪ੍ਰੋਟੈਕਸ਼ਨ ਅਥਾਰਟੀਆਂ ਦੇ ਅਨੁਸਾਰ, ਹਫਤੇ ਦੇ ਅੰਤ ਵਿਚ ਲੱਗੀ ਅੱਗ ਕਾਰਨ ਇੱਕ ਨਾਗਰਿਕ ਦੀ ਸੜਨ ਨਾਲ ਤੇ ਦੂਜੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।

ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿਚ ਉੱਤਰੀ ਸ਼ਹਿਰ ਪੋਰਟੋ ਦੇ ਦੱਖਣ ਵਿਚ ਅਵੀਰੋ ਜ਼ਿਲ੍ਹਾ ਹੈ, ਜਿੱਥੇ ਇੱਕ ਫਾਇਰਫਾਈਟਰ ਦੀ ਡਿਊਟੀ ਦੌਰਾਨ ਇੱਕ ਅਣਪਛਾਤੀ ਬਿਮਾਰੀ ਨਾਲ ਮੌਤ ਹੋ ਗਈ। ਪੁਰਤਗਾਲ ਦੇ ਪ੍ਰਧਾਨ ਮੰਤਰੀ ਲੁਈਸ ਮੋਂਟੇਨੇਗਰੋ ਨੇ ਸੋਮਵਾਰ ਨੂੰ ਕਿਹਾ ਕਿ ਅੱਗ ਬੁਝਾਉਣ ਵਾਲਾ ਅਚਾਨਕ ਬਿਮਾਰੀ ਦਾ ਸ਼ਿਕਾਰ ਹੋ ਗਿਆ ਤੇ ਉਨ੍ਹਾਂ ਨੇ ਪਰਿਵਾਰ, ਦੋਸਤਾਂ ਅਤੇ ਸਹਿ-ਕਰਮਚਾਰੀਆਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ। ਜ਼ਮੀਨੀ ਯੂਨਿਟਾਂ ਦੀ ਮਦਦ ਲਈ ਪੁਰਤਗਾਲੀ ਵਾਟਰ ਡੰਪਿੰਗ ਏਅਰਕ੍ਰਾਫਟ ਤਾਇਨਾਤ ਕੀਤੇ ਗਏ ਹਨ। ਯੂਰਪੀਅਨ ਯੂਨੀਅਨ ਦੇ ਸਾਥੀ ਮੈਂਬਰਾਂ ਸਪੇਨ, ਫਰਾਂਸ ਇਟਲੀ ਅਤੇ ਗ੍ਰੀਸ ਨੇ ਸਥਾਨਕ ਬਲਾਂ ਦੀ ਮਦਦ ਲਈ ਅੱਠ ਹੋਰ ਜਹਾਜ਼ ਪ੍ਰਦਾਨ ਕਰਨ ਲਈ ਵਚਨਬੱਧਤਾਂ ਜਤਾਈ ਹੈ।

PunjabKesari

ਪੁਰਤਗਾਲ ਵਿਚ ਮੀਂਹ ਨਾ ਪੈਣ ਕਾਰਨ ਰਾਸ਼ਟਰੀ ਅਧਿਕਾਰੀਆਂ ਨੇ ਵੀਰਵਾਰ ਤੱਕ ਅੱਗ ਦੀ ਚਿਤਾਵਨੀ ਨੂੰ ਜਾਰੀ ਰੱਖਿਆ ਹੈ। ਇਸ ਐਡਵਾਇਜ਼ਰੀ ਵਿਚ ਚੰਗਿਆੜੀਆਂ ਦੇ ਖਤਰੇ ਦੇ ਕਾਰਨ ਫਸਲਾਂ ਦੀ ਵਾਢੀ ਲਈ ਭਾਰੀ ਮਸ਼ੀਨਰੀ ਦੀ ਵਰਤੋਂ ਕਰਨ ਵਾਲੇ ਕਿਸਾਨਾਂ 'ਤੇ ਪਾਬੰਦੀ ਸ਼ਾਮਲ ਹੈ ਜਿਸ ਨਾਲ ਹੋਰ ਅੱਗ ਲੱਗ ਸਕਦੀ ਹੈ। ਪੁਰਤਗਾਲ ਵਿੱਚ ਅੱਗ ਫੈਲਣ ਦੇ ਪਿੱਛੇ ਖੁਸ਼ਕ ਅਤੇ ਗਰਮ ਸਥਿਤੀਆਂ ਹਨ ਜਦੋਂ ਕਿ ਮੱਧ ਯੂਰਪ ਵਿਚ ਮੀਂਹ ਕਾਰਨ ਹੜ੍ਹ ਆਇਆ। ਪੁਰਤਗਾਲ 2017 ਵਿੱਚ ਭਿਆਨਕ ਅੱਗ ਨੇ ਤਬਾਹੀ ਮਚਾਈ ਸੀ ਜਿਸ ਵਿੱਚ 120 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ ਪੰਜ ਲੱਖ ਹੈਕਟੇਅਰ ਤੋਂ ਵੱਧ ਸੜ ਗਏ ਸਨ।


author

Baljit Singh

Content Editor

Related News