ਘਰਵਾਲੀ ਨੇ ਕੀਤਾ ਇਨਕਾਰ ਤਾਂ ਬੰਦੇ ਨੇ ਮੰਜੇ ਨਾਲ ਬੰਨ੍ਹ ਪਾਰ ਕਰ ''ਤੀਆਂ ਦਰਿੰਦਗੀ ਦੀਆਂ ਹੱਦਾਂ

Wednesday, Sep 18, 2024 - 06:12 PM (IST)

ਘਰਵਾਲੀ ਨੇ ਕੀਤਾ ਇਨਕਾਰ ਤਾਂ ਬੰਦੇ ਨੇ ਮੰਜੇ ਨਾਲ ਬੰਨ੍ਹ ਪਾਰ ਕਰ ''ਤੀਆਂ ਦਰਿੰਦਗੀ ਦੀਆਂ ਹੱਦਾਂ

ਇੰਟਰਨੈਸ਼ਨਲ ਡੈਸਕ : ਪਤੀ-ਪਤਨੀ ਵਿਚ ਕਈ ਵਾਰ ਝਗੜੇ ਹੁੰਦੇ ਰਹਿੰਦੇ ਹਨ, ਕਈ ਵਾਰ ਇਹ ਝਗੜਾ ਵੱਡੇ ਝਗੜੇ ਵਿਚ ਬਦਲ ਜਾਂਦਾ ਹੈ ਪਰ ਜੇਕਰ ਪਤੀ-ਪਤਨੀ ਛੋਟੇ-ਮੋਟੇ ਝਗੜਿਆਂ ਨੂੰ ਲੈ ਕੇ ਇਕ-ਦੂਜੇ 'ਤੇ ਜਾਨਲੇਵਾ ਹਮਲੇ ਕਰਨ ਲੱਗ ਜਾਣ ਤਾਂ ਇਸ ਤੋਂ ਦੂਰ ਰਹਿਣਾ ਹੀ ਬਿਹਤਰ ਹੈ। ਇਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਯੂਕਰੇਨ ਦੇ ਇਕ ਵਿਅਕਤੀ ਨੇ ਆਪਣੀ ਪਤਨੀ ਨਾਲ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ, ਉਸ ਦੀਆਂ ਹਰਕਤਾਂ ਨੂੰ ਦੇਖਦੇ ਹੋਏ ਅਦਾਲਤ ਨੇ ਉਸ ਨੂੰ ਘੱਟੋ-ਘੱਟ 18 ਸਾਲ ਦੀ ਸਜ਼ਾ ਸੁਣਾਈ ਹੈ।

36 ਸਾਲਾ ਯੂਕਰੇਨੀ ਨਾਗਰਿਕ ਓਲੇਕਸੈਂਡਰ ਐਸ ਨੂੰ ਆਪਣੀ ਪਤਨੀ 'ਤੇ ਬੇਰਹਿਮੀ ਨਾਲ ਹਮਲਾ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਅਦਾਲਤ ਨੇ ਉਸ ਨੂੰ 18 ਸਾਲ ਦੀ ਸਜ਼ਾ ਸੁਣਾਈ ਹੈ। ਉਸ 'ਤੇ ਦੋਸ਼ ਹੈ ਕਿ ਉਸ ਨੇ ਆਪਣੀ ਪਤਨੀ ਨੂੰ ਬਿਸਤਰੇ 'ਤੇ ਬੰਨ੍ਹਿਆ ਅਤੇ ਉਸ ਦੇ ਗੁਪਤ ਅੰਗ 'ਚ ਪਟਾਕਾ ਫੋੜ ਦਿੱਤਾ। ਆਦਮੀ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਸਦੀ ਪਤਨੀ ਉਸਦੇ ਨਾਲ ਆਉਣ ਤੋਂ ਇਨਕਾਰ ਕੀਤਾ ਸੀ।

ਜਾਣਕਾਰੀ ਮੁਤਾਬਕ ਪਤੀ-ਪਤਨੀ ਵੱਖ-ਵੱਖ ਰਹਿ ਰਹੇ ਸਨ। ਦੋਵਾਂ ਦਾ ਕੇਸ ਅਦਾਲਤ 'ਚ ਚੱਲ ਰਿਹਾ ਸੀ। ਵੱਖ ਹੋਣ ਤੋਂ ਪਹਿਲਾਂ ਦੋਹਾਂ ਦੀ ਮੁਲਾਕਾਤ ਹੋਈ ਅਤੇ ਪਤੀ ਨੇ ਪਤਨੀ ਨੂੰ ਸੈਕਸ ਕਰਨ ਲਈ ਮਨਾ ਲਿਆ ਪਰ ਇਸ ਤੋਂ ਬਾਅਦ ਜੋ ਹੋਇਆ, ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ। ਪਤੀ 'ਤੇ ਦੋਸ਼ ਹੈ ਕਿ ਉਸ ਨੇ ਸਰੀਰਕ ਸਬੰਧ ਬਣਾਉਣ ਤੋਂ ਬਾਅਦ ਪਤਨੀ ਦੇ ਪ੍ਰਾਈਵੇਟ ਪਾਰਟ 'ਚ ਪਟਾਕਾ ਪਾ ਦਿੱਤਾ ਅਤੇ ਫਿਰ ਉਸ ਨੂੰ ਫੋੜ ਦਿੱਤਾ। ਇਸ ਕਾਰਨ ਪਤਨੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਪਤੀ ਨੇ ਸ਼ੁਰੂ ਵਿੱਚ ਕੋਈ ਮਦਦ ਨਹੀਂ ਕੀਤੀ। ਕੁਝ ਦੇਰ ਬਾਅਦ ਖੁਦ ਪਤਨੀ ਨੂੰ ਹਸਪਤਾਲ ਲੈ ਗਿਆ, ਜਿੱਥੇ ਬੜੀ ਮੁਸ਼ਕਲ ਨਾਲ ਔਰਤ ਦੀ ਜਾਨ ਬਚਾਈ ਗਈ।

ਚੈੱਕ ਗਣਰਾਜ ਦੀ ਇਕ ਅਦਾਲਤ ਨੇ ਇਸ ਨੂੰ ਬੇਰਹਿਮੀ ਮੰਨਦਿਆਂ ਹੋਇਆ ਸ਼ਖਸ ਨੂੰ 18 ਸਾਲ ਦੀ ਸਜ਼ਾ ਸੁਣਾਈ। ਸਜ਼ਾ ਪੂਰੀ ਹੋਣ ਤੋਂ ਬਾਅਦ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਦੇਸ਼ ਛੱਡਣ ਦਾ ਹੁਕਮ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਨੂੰ ਓਲੇਕਜ਼ੈਂਡਰ ਐੱਸ ਦੀ ਦੂਰ ਰਹਿਣ ਵਾਲੀ ਪਤਨੀ ਤੋਂ ਬਦਲਾ ਲੈਣ ਲਈ ਅੰਜਾਮ ਦਿੱਤਾ ਗਿਆ, ਜਿਸ ਕਾਰਨ ਪਤਨੀ ਦੀ ਜਾਨ ਬੜੀ ਮੁਸ਼ਕਲ ਨਾਲ ਬਚਾਈ ਗਈ।


author

Baljit Singh

Content Editor

Related News