ਭਾਰਤ ਨੂੰ S-400 ਦੇਣ ਮਗਰੋਂ ਖ਼ੁਦ ਨੂੰ ਯੂਕ੍ਰੇਨੀ ਹਮਲੇ ਤੋਂ ਕਿਉਂ ਨਹੀਂ ਬਚਾ ਸਕਿਆ ਰੂਸ ! ਇਸ ਕਾਰਨ ਹੋਇਆ ਫੇਲ੍ਹ

Monday, Jun 02, 2025 - 02:37 PM (IST)

ਭਾਰਤ ਨੂੰ S-400 ਦੇਣ ਮਗਰੋਂ ਖ਼ੁਦ ਨੂੰ ਯੂਕ੍ਰੇਨੀ ਹਮਲੇ ਤੋਂ ਕਿਉਂ ਨਹੀਂ ਬਚਾ ਸਕਿਆ ਰੂਸ ! ਇਸ ਕਾਰਨ ਹੋਇਆ ਫੇਲ੍ਹ

ਇੰਟਰਨੈਸ਼ਨਲ ਡੈਸਕ- 1 ਜੂਨ 2025 ਨੂੰ ਯੂਕ੍ਰੇਨ ਨੇ "ਆਪਰੇਸ਼ਨ ਸਪਾਈਡਰਜ਼ ਵੈੱਬ" ਦੇ ਤਹਿਤ ਰੂਸ ਦੇ ਅੰਦਰੂਨੀ ਹਵਾਈ ਅੱਡਿਆਂ 'ਤੇ ਹੁਣ ਤੱਕ ਦਾ ਸਭ ਤੋਂ ਵੱਡਾ ਡਰੋਨ ਹਮਲਾ ਕੀਤਾ, ਜਿਸ ਵਿੱਚ 117 ਡਰੋਨ ਵਰਤੇ ਗਏ। ਇਸ ਹਮਲੇ ਵਿੱਚ ਰੂਸ ਦੇ 40 ਤੋਂ ਵੱਧ ਲੜਾਕੂ ਜਹਾਜ਼ ਤਬਾਹ ਹੋ ਗਏ, ਜਿਨ੍ਹਾਂ 'ਚ Tu-95, Tu-22M3 ਬੰਬਵਰ ਅਤੇ A-50 ਜਹਾਜ਼ ਸ਼ਾਮਲ ਹਨ, ਜਦਕਿ ਕਈ ਏਅਰਬੇਸ ਵੀ ਤਬਾਹ ਹੋ ਗਏ ਹਨ। 

ਇਹ ਹਮਲਾ ਰੂਸ ਦੀ ਮਸ਼ਹੂਰ S-400 ਹਵਾਈ ਸੁਰੱਖਿਆ ਪ੍ਰਣਾਲੀ ਦੀ ਨਾਕਾਮੀ ਨੂੰ ਦਰਸਾਉਂਦਾ ਹੈ। ਭਾਰਤ-ਪਾਕਿ ਵਿਚਾਲੇ ਜੰਗ ਦੀ ਸਥਿਤੀ ਦੌਰਾਨ S-400 ਪ੍ਰਣਾਲੀ ਨੇ ਹੀ ਭਾਰਤ 'ਚ ਪਾਕਿਸਤਾਨੀ ਹਮਲਿਆਂ ਨੂੰ ਨਾਕਾਮ ਕੀਤਾ ਸੀ। ਸਥਾਨਕ ਰਡਾਰ ਅਤੇ ਹਵਾਈ ਨਿਗਰਾਨੀ ਪ੍ਰਣਾਲੀਆਂ ਨਾਲ ਜੋੜ ਕੇ ਇੱਕ ਮਜ਼ਬੂਤ ਸੁਰੱਖਿਆ ਜਾਲ ਬਣਾਇਆ ਗਿਆ ਹੈ, ਉਥੇ ਰੂਸ ਵਿੱਚ ਇਹ ਪ੍ਰਣਾਲੀ ਅਕਸਰ ਅਲੱਗ-ਥਲੱਗ ਅਤੇ ਪੁਰਾਣੀ ਤਕਨੀਕ ਨਾਲ ਚੱਲ ਰਹੀ ਹੈ।

PunjabKesari

ਇਹ ਵੀ ਪੜ੍ਹੋ- IPL 2025 ; ਫਾਈਨਲ 'ਚ ਧਮਾਕੇਦਾਰ ਐਂਟਰੀ ਮਗਰੋਂ ਪੰਜਾਬ ਕਿੰਗਜ਼ ਨੂੰ ਪੈ ਗਿਆ ਵੱਡਾ ਘਾਟਾ

ਇਸ ਹਮਲੇ ਨੇ ਰੂਸ ਦੀ ਹਵਾਈ ਸੁਰੱਖਿਆ ਦੀ ਯੋਗਤਾ 'ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ ਅਤੇ ਦਿਖਾਇਆ ਹੈ ਕਿ ਆਧੁਨਿਕ ਡਰੋਨ ਹਮਲੇ ਰਵਾਇਤੀ ਹਵਾਈ ਸੁਰੱਖਿਆ ਪ੍ਰਣਾਲੀਆਂ ਨੂੰ ਕਿਵੇਂ ਨਿਸ਼ਾਨਾ ਬਣਾ ਸਕਦੇ ਹਨ। ਇਸ ਦਾ ਜਵਾਬ ਦਿੰਦੇ ਹੋਏ ਰੱਖਿਆ ਮਾਹਿਰਾਂ ਨੇ ਦੱਸਿਆ ਕਿ ਯੂਕ੍ਰੇਨ ਨੇ ਇਹ ਹਮਲਾ ਰੂਸ ਦੀ ਸਰਹੱਦ ਦੇ ਅੰਦਰੋਂ ਕੀਤੇ ਹਨ। 

ਉਨ੍ਹਾਂ ਦੱਸਿਆ ਕਿ ਐੱਸ.400 ਡਿਫੈਂਸ ਸਿਸਟਮ ਸਰਹੱਦ ਤੋਂ ਬਾਹਰੋਂ ਹੋਣ ਵਾਲੇ ਹਮਲਿਆਂ ਲਈ ਕਾਰਗਰ ਹੈ। ਇਹ ਹਮਲੇ ਦੇਸ਼ ਦੇ ਅੰਦਰੋਂ ਹੀ ਇਕ ਟਰੱਕ 'ਚ ਰੱਖੇ ਹੋਏ ਡਰੋਨਾਂ ਰਾਹੀਂ ਕੀਤੇ ਗਏ ਹਨ, ਜਿਸ ਕਾਰਨ ਰੂਸ ਦਾ ਏਅਰ ਡਿਫੈਂਸ ਸਿਸਟਮ ਇਨ੍ਹਾਂ ਨੂੰ ਡਿਟੈਕਟ ਨਹੀਂ ਕਰ ਸਕੇ ਤੇ ਰੂਸ ਨੂੰ 40 ਤੋਂ ਵੱਧ ਲੜਾਕੂ ਜਹਾਜ਼ ਤੇ 5 ਏਅਰਬੇਸ ਗੁਆਉਣੇ ਪੈ ਗਏ।

PunjabKesari

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News