ਇਸ ਏਅਰਪੋਰਟ ਦੀਆਂ ਪੌੜੀਆਂ ਨੂੰ ਕਿਉਂ ਕਹਿੰਦੇ ਨੇ ''ਉਦਾਸ ਪੌੜੀਆਂ! ਜਾਣੋ ਭਾਵੁਕ ਕਹਾਣੀ

Wednesday, May 20, 2026 - 12:25 PM (IST)

ਇਸ ਏਅਰਪੋਰਟ ਦੀਆਂ ਪੌੜੀਆਂ ਨੂੰ ਕਿਉਂ ਕਹਿੰਦੇ ਨੇ ''ਉਦਾਸ ਪੌੜੀਆਂ! ਜਾਣੋ ਭਾਵੁਕ ਕਹਾਣੀ

ਵੈੱਬ ਡੈਸਕ - ਇੰਟਰਨੈੱਟ 'ਤੇ ਅੱਜ-ਕੱਲ੍ਹ ਇਕ ਐਸਕੇਲੇਟਰ (ਬਿਜਲੀ ਨਾਲ ਚੱਲਣ ਵਾਲੀਆਂ ਪੌੜੀਆਂ) ਬਹੁਤ ਚਰਚਾ 'ਚ ਹੈ। ਇਹ ਪੌੜੀਆਂ ਆਪਣੇ ਡਿਜ਼ਾਈਨ ਜਾਂ ਕਿਸੇ ਨਵੀਂ ਤਕਨੀਕ ਕਾਰਨ ਨਹੀਂ, ਸਗੋਂ ਉਸ ਭਾਵਨਾ ਲਈ ਵਾਇਰਲ ਹੋ ਰਹੀਆਂ ਹਨ ਜੋ ਇਸ 'ਤੇ ਚੜ੍ਹਨ ਵੇਲੇ ਮਹਿਸੂਸ ਹੁੰਦੀ ਹੈ। ਲੋਕ ਇਸ ਨੂੰ 'ਦੁਨੀਆ ਦਾ ਸਭ ਤੋਂ ਉਦਾਸ ਐਸਕੇਲੇਟਰ' ਕਹਿ ਰਹੇ ਹਨ।

ਕਿੱਥੇ ਹੈ ਇਹ ਐਸਕੇਲੇਟਰ?

ਦੁਨੀਆ ਦਾ ਇਹ ਸਭ ਤੋਂ ਉਦਾਸ ਐਸਕੇਲੇਟਰ ਥਾਈਲੈਂਡ ਦੇ ਬੈਂਕਾਕ 'ਚ ਸਥਿਤ ਸੁਵਰਨਭੂਮੀ ਹਵਾਈ ਅੱਡੇ 'ਤੇ ਹੈ। ਅੱਜ-ਕੱਲ੍ਹ ਇਸ 'ਤੇ ਚੜ੍ਹ ਕੇ ਵੀਡੀਓ ਬਣਾਉਣਾ ਸੋਸ਼ਲ ਮੀਡੀਆ 'ਤੇ ਇੱਕ ਵੱਡਾ ਟ੍ਰੈਂਡ ਬਣ ਗਿਆ ਹੈ।

ਇਸ ਨੂੰ 'ਉਦਾਸ' ਕਿਉਂ ਕਿਹਾ ਜਾਂਦਾ ਹੈ?

ਇਸ ਐਸਕੇਲੇਟਰ ਦੇ 'ਉਦਾਸ' ਹੋਣ ਦੇ ਕਈ ਭਾਵੁਕ ਕਾਰਨ ਹਨ:

ਵਿਛੋੜੇ ਦਾ ਰਸਤਾ
- ਇਹ ਪੌੜੀਆਂ ਹਵਾਈ ਅੱਡੇ ਦੇ ਇੰਟਰਨੈਸ਼ਨਲ ਡਿਪਾਰਚਰ (ਅੰਤਰਰਾਸ਼ਟਰੀ ਰਵਾਨਗੀ) ਅਤੇ ਇਮੀਗ੍ਰੇਸ਼ਨ ਕਾਊਂਟਰ ਵੱਲ ਜਾਂਦੀਆਂ ਹਨ। ਇੱਥੋਂ ਸਿਰਫ਼ ਯਾਤਰੀ ਹੀ ਅੱਗੇ ਜਾ ਸਕਦੇ ਹਨ, ਉਨ੍ਹਾਂ ਦੇ ਪਰਿਵਾਰਕ ਮੈਂਬਰ ਜਾਂ ਦੋਸਤ ਨਹੀਂ। ਇਸ ਤਰ੍ਹਾਂ, ਇਹ ਇਕ ਅਜਿਹੀ ਯਾਤਰਾ ਦਾ ਪ੍ਰਤੀਕ ਬਣ ਜਾਂਦੀਆਂ ਹਨ ਜਿੱਥੇ ਇਨਸਾਨ ਆਪਣੇ ਪਿਆਰਿਆਂ ਨੂੰ ਅਲਵਿਦਾ ਕਹਿ ਕੇ ਇਕੱਲਾ ਅੱਗੇ ਵਧਦਾ ਹੈ।

ਛੁੱਟੀਆਂ ਦਾ ਅੰਤ
- ਜ਼ਿਆਦਾਤਰ ਲੋਕ ਥਾਈਲੈਂਡ 'ਚ ਛੁੱਟੀਆਂ ਮਨਾਉਣ ਆਉਂਦੇ ਹਨ। ਇਨ੍ਹਾਂ ਪੌੜੀਆਂ 'ਤੇ ਚੜ੍ਹਨ ਦਾ ਮਤਲਬ ਹੈ ਕਿ ਮੌਜ-ਮਸਤੀ ਦੇ ਦਿਨ ਖਤਮ ਹੋ ਗਏ ਹਨ ਅਤੇ ਹੁਣ ਵਾਪਸ ਆਪਣੀ ਭੱਜ-ਦੌੜ ਭਰੀ ਰੁਟੀਨ ਜ਼ਿੰਦਗੀ 'ਚ ਜਾਣਾ ਪਵੇਗਾ।

ਇਕੱਲਾਪਨ
- ਜਦੋਂ ਕੋਈ ਇਸ ਐਸਕੇਲੇਟਰ 'ਤੇ ਚੜ੍ਹ ਕੇ ਪਿੱਛੇ ਮੁੜ ਕੇ ਦੇਖਦਾ ਹੈ, ਤਾਂ ਉਸ ਨੂੰ ਆਪਣੇ ਪਿਆਰਿਆਂ ਦੇ ਚਿਹਰੇ ਨਜ਼ਰ ਆਉਂਦੇ ਹਨ ਪਰ ਸਾਹਮਣੇ ਸਿਰਫ਼ ਖਾਲੀ ਪੌੜੀਆਂ ਅਤੇ ਇਕੱਲਾਪਨ ਹੁੰਦਾ ਹੈ।

ਸੋਸ਼ਲ ਮੀਡੀਆ 'ਤੇ ਸਿਨੇਮੈਟਿਕ ਟ੍ਰੈਂਡ

ਲੋਕ ਇਸ ਐਸਕੇਲੇਟਰ 'ਤੇ ਚੜ੍ਹਦੇ ਹੋਏ ਆਪਣੀਆਂ ਵੀਡੀਓਜ਼ ਬਣਾ ਰਹੇ ਹਨ ਅਤੇ ਬੈਕਗ੍ਰਾਊਂਡ 'ਚ ਬਹੁਤ ਹੀ ਭਾਵੁਕ ਅਤੇ ਉਦਾਸ ਗਾਣੇ ਲਗਾ ਕੇ ਪੋਸਟ ਕਰ ਰਹੇ ਹਨ। ਦੁਨੀਆ ਭਰ ਦੇ ਲੋਕ ਇਸ ਭਾਵਨਾ ਨਾਲ ਖੁਦ ਨੂੰ ਜੋੜ ਰਹੇ ਹਨ ਕਿਉਂਕਿ ਜ਼ਿੰਦਗੀ 'ਚ ਹਰ ਕਿਸੇ ਨੂੰ ਕਦੇ ਨਾ ਕਦੇ ਸਭ ਕੁਝ ਪਿੱਛੇ ਛੱਡ ਕੇ ਇਕੱਲੇ ਅੱਗੇ ਵਧਣਾ ਪੈਂਦਾ ਹੈ।


author

Sunaina

Content Editor

Related News