ਕੀ ਜਗਮੀਤ ਬਣਨਗੇ ਪ੍ਰਧਾਨ ਮੰਤਰੀ, ਜਾਣੋ ਕੈਨੇਡੀਅਨਾਂ ਦੀ ਰਾਇ

09/18/2019 8:28:28 PM

ਟੋਰਾਂਟੋ— ਕੈਨੇਡਾ 'ਚ ਜਿਵੇਂ-ਜਿਵੇਂ ਆਮ ਚੋਣਾਂ ਦੀ ਤਰੀਕ ਨੇੜੇ ਆਉਂਦੀ ਜਾ ਰਹੀ ਹੈ ਉਵੇਂ-ਉਵੇਂ ਲੋਕਾਂ ਤੇ ਸਰਵੇਖਣਾਂ 'ਚ ਅਗਲੇ ਪ੍ਰਧਾਨ ਮੰਤਰੀ ਬਾਰੇ ਕਿਆਸ ਲੱਗਣੇ ਸ਼ੁਰੂ ਹੋ ਗਏ ਹਨ। ਇਕ ਤਾਜ਼ਾ ਸਰਵੇ 'ਚ ਕਿਹਾ ਗਿਆ ਹੈ ਕਿ ਆਮ ਚੋਣਾਂ 'ਚ ਲਿਬਰਲ ਆਗੂ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਕੰਜ਼ਰਵੇਟਿਵ ਪਾਰਟੀ ਦੇ ਪ੍ਰਧਾਨ ਐਂਡ੍ਰਿਊ ਸ਼ੀਅਰ ਵਿਚਾਲੇ ਸਖਤ ਟੱਕਰ ਦੇਖਣ ਨੂੰ ਮਿਲ ਸਕਦੀ ਹੈ। ਪਰ ਇਨ੍ਹਾਂ ਚੋਣਾਂ ਦੌਰਾਨ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਪ੍ਰਧਾਨ ਜਗਮੀਤ ਸਿੰਘ ਦੇ ਪ੍ਰਧਾਨ ਮੰਤਰੀ ਬਣਨ ਦੀ ਆਸ ਦਿਖਾਈ ਨਹੀਂ ਦੇ ਰਹੀ।

ਗਲੋਬਲ ਨਿਊਜ਼ ਵਲੋਂ ਕਰਵਾਏ ਤਾਜ਼ਾ ਸਰਵੇ ਇਪਸਸ 'ਚ ਕਿਹਾ ਗਿਆ ਹੈ ਲਿਬਰਲ ਆਗੂ ਜਸਟਿਨ ਟਰੂਡੋ ਦੇ ਮੁੜ ਪ੍ਰਧਾਨ ਮੰਤਰੀ ਬਣਨ ਦੇ ਸਭ ਤੋਂ ਜ਼ਿਆਦਾ ਆਸਾਰ ਹਨ। ਸਰਵੇ, ਜੋ ਕਿ 11 ਤੋਂ 13 ਸਤੰਬਰ ਦੇ ਵਿਚਾਲੇ ਕਰਵਾਇਆ ਗਿਆ ਸੀ, 'ਚ ਕਿਹਾ ਗਿਆ ਹੈ ਕਿ 37 ਫੀਸਦੀ ਕੈਨੇਡੀਅਨਾਂ ਦਾ ਮੰਨਣਾ ਹੈ ਕਿ ਜਸਟਿਨ ਟਰੂਡੋ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਬੈਸਟ ਹਨ। ਇਸ ਸਰਵੇ 'ਚ ਦੂਜੇ ਸਥਾਨ 'ਤੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਂਡ੍ਰਿਊ ਸ਼ੀਅਰ ਨੂੰ ਰੱਖਿਆ ਗਿਆ ਹੈ, ਜਿਨ੍ਹਾਂ ਨੂੰ 30 ਫੀਸਦੀ ਲੋਕਾਂ ਦੀ ਹਮਾਇਤ ਮਿਲੀ। ਉਥੇ ਐੱਨ.ਡੀ.ਪੀ. ਆਗੂ ਜਗਮੀਤ ਸਿੰਘ 10 ਫੀਸਦੀ ਲੋਕਾਂ ਨੂੰ ਹੀ ਆਪਣੇ ਵੱਲ ਖਿੱਚ ਸਕੇ।

PunjabKesari

ਜ਼ਿਕਰਯੋਗ ਹੈ ਕਿ ਅਗਸਤ ਮਹੀਨੇ ਇਪਸਸ ਵਲੋਂ ਕਰਵਾਏ ਸਰਵੇ 'ਚ ਪਹਿਲਾ ਸਥਾਨ 32 ਫੀਸਦੀ ਵੋਟਿੰਗ ਦੇ ਨਾਲ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਸ਼ੀਅਰ ਨੂੰ ਦਿੱਤਾ ਗਿਆ ਸੀ ਤੇ ਟਰੂਡੋ 30 ਫੀਸਦੀ ਵੋਟਿੰਗ ਦੇ ਨਾਲ ਦੂਜੇ ਸਥਾਨ 'ਤੇ ਸਨ। ਇਸ ਦੌਰਾਨ ਜਗਮੀਤ ਸਿਰਫ 5 ਫੀਸਦੀ ਦੀ ਅੰਕ ਹਾਸਲ ਕਰ ਸਕੇ ਸਨ। ਇਸ ਸਰਵੇ 'ਚ ਗ੍ਰੀਨ ਪਾਰਟੀ ਲੀਡਰ ਐਲੀਜ਼ਾਬੇਥ ਮੇਅ ਨੂੰ ਬੀਤੇ ਸਰਵੇ ਮੁਕਾਬਲੇ 7 ਅੰਕਾਂ ਦਾ ਝਟਕਾ ਲੱਗਿਆ ਹੈ। ਅਗਸਤ ਮਹੀਨੇ ਦੇ ਸਰਵੇ 'ਚ ਉਨ੍ਹਾਂ ਨੂੰ 21 ਅੰਕ ਹਾਸਲ ਹੋਏ ਸਨ ਪਰ ਸਤੰਬਰ ਮਹੀਨੇ ਹੋਏ ਸਰਵੇ 'ਚ ਉਹ ਸਿਰਫ 14 ਅੰਕ ਹੀ ਹਾਸਲ ਕਰ ਸਕੀ। ਇਸ ਦੌਰਾਨ ਬਲਾਕ ਕਿਊਬਿਕੋਜ਼ ਲੀਡਰ ਯਵੀਸ ਫ੍ਰੈਂਕੋਸ ਬਲੈਂਕਚੇਤ 1 ਅੰਕ ਹੀ ਹਾਸਲ ਕਰ ਸਕੇ। ਉਥੇ ਹੀ ਪੀਪਲ ਪਾਰਟੀ ਆਫ ਕੈਨੇਡਾ ਦੇ ਲੀਡਰ ਮੈਕਸੀਮ ਬਰਨੀਅਰ ਨੇ 5 ਫੀਸਦੀ ਅੰਕ ਹਾਸਲ ਕੀਤੇ।


Baljit Singh

Content Editor

Related News