WHO ਨੇ ਭਾਰਤ ਬਾਇਓਨਟੈੱਕ ਤੋਂ ਕੋਵੈਕਸੀਨ ਦੇ ਸੰਬੰਧ ''ਚ ਮੰਗਿਆ ''ਵਾਧੂ ਸਪੱਸ਼ਟੀਕਰਨ''

Wednesday, Oct 27, 2021 - 01:26 AM (IST)

WHO ਨੇ ਭਾਰਤ ਬਾਇਓਨਟੈੱਕ ਤੋਂ ਕੋਵੈਕਸੀਨ ਦੇ ਸੰਬੰਧ ''ਚ ਮੰਗਿਆ ''ਵਾਧੂ ਸਪੱਸ਼ਟੀਕਰਨ''

ਸੰਯੁਕਤ ਰਾਸ਼ਟਰ/ਜੇਨੇਵਾ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਤਕਨੀਕੀ ਸਲਾਹਕਾਰ ਸਮੂਹ ਨੇ ਮੰਗਲਵਾਰ ਨੂੰ ਭਾਰਤ ਦੇ ਸਵਦੇਸ਼ੀ ਨਿਰਮਿਤ ਕੋਵਿਡ-19 ਰੋਕੂ ਟੀਕੇ 'ਕੋਵੈਕਸੀਨ' ਨੂੰ ਐਮਰਜੈਂਸੀ ਵਰਤੋਂ ਦੀ ਸੂਚੀ 'ਚ ਸ਼ਾਮਲ ਕਰਨ ਲਈ ਅੰਤਰਿਮ 'ਲਾਭ ਜੋਖਮ ਮੁਲਾਂਕਣ' ਕਰਨ ਲਈ ਭਾਰਤ ਬਾਇਓਨਟੈਕ ਤੋਂ 'ਵਾਧੂ ਸਪੱਸ਼ਟੀਕਰਨ' ਮੰਗਿਆ। ਤਨਕੀਨੀ ਸਲਾਹਕਾਰ ਸਮੂਹ ਹੁਣ ਅੰਤਿਮ ਮੁਲਾਂਕਣ ਲਈ ਤਿੰਨ ਨਵੰਬਰ ਨੂੰ ਬੈਠਕ ਕਰੇਗਾ। ਕੋਵੈਕਸੀਨ ਨੂੰ ਵਿਕਸਿਤ ਕਰਨ ਵਾਲੀ ਹੈਦਰਾਬਾਦ ਸਥਿਤ ਭਾਰਤ ਬਾਇਓਨਟੈੱਕ ਕੰਪਨੀ ਨੇ ਟੀਕੇ ਨੂੰ ਐਮਰਜੈਂਸੀ ਵਰਤੋਂ ਸੂਚੀ (ਈ.ਯੂ.ਐੱਲ.) 'ਚ ਸ਼ਾਮਲ ਕਰਨ ਲਈ 19 ਅਪ੍ਰੈਲ ਨੂੰ ਡਬਲਯੂ.ਐੱਚ.ਓ.) ਨੂੰ ਈ.ਓ.ਆਈ. ਪ੍ਰਸਤੁਤ ਕੀਤੀ ਸੀ।

ਇਹ ਵੀ ਪੜ੍ਹੋ : ਭਾਰਤੀ ਮੂਲ ਦੀ ਅਨੀਤਾ ਆਨੰਦ ਬਣੀ ਕੈਨੇਡਾ ਦੀ ਨਵੀਂ ਰੱਖਿਆ ਮੰਤਰੀ

ਤਕਨੀਕੀ ਸਲਾਹਕਾਰ ਸਮੂਹ ਨੇ ਮੰਗਲਵਾਰ ਨੂੰ ਭਾਰਤ ਦੇ ਸਵਦੇਸ਼ੀ ਟੀਕੇ ਨੂੰ ਐਮਰਜੈਂਸੀ ਵਰਤੋਂ ਸੂਚੀ 'ਚ ਸ਼ਾਮਲ ਕਰਨ ਲਈ ਕੋਵੈਕਸੀਨ ਦੇ ਅੰਕੜਿਆਂ ਦੀ ਸਮੀਖਿਆ ਕਰਨ ਦੇ ਸੰਬੰਧ 'ਚ ਈਮੇਲ ਰਾਹੀਂ ਪੁੱਛੇ ਗਏ ਇਕ ਸਵਾਲ ਦੇ ਜਵਾਬ 'ਚ ਡਬਲਯੂ.ਐੱਚ.ਓ. ਨੇ ਕਿਹਾ ਕਿ 'ਤਕਨੀਕੀ ਸਲਾਹਕਾਰ ਸਮੂਹ ਨੇ ਅੱਜ ਬੈਠਕ ਕੀਤੀ ਅਤੇ ਫੈਸਲਾ ਕੀਤਾ ਕਿ ਟੀਕੇ ਦੇ ਗਲੋਬਲ ਵਰਤੋਂ ਦੇ ਮੱਦੇਨਜ਼ਰ ਅੰਤਿਮ ਲਾਭ-ਜੋਖਮ ਮੁਲਾਂਕਣ ਲਈ ਨਿਰਮਾਤਾ ਤੋਂ ਵਾਧੂ ਸਪੱਸ਼ਟੀਕਰਨ ਮੰਗੇ ਜਾਣ ਦੀ ਜ਼ਰੂਰਤ ਹੈ। ਇਸ ਨੇ ਕਿਹਾ ਕਿ ਸਮੂਹ ਨੂੰ ਨਿਰਮਾਤਾ ਤੋਂ ਇਹ ਸਪੱਸ਼ਟੀਕਰਨ ਇਸ ਹਫ਼ਤੇ ਦੇ ਆਖਿਰ ਤੱਕ ਮਿਲਣ ਦੀ ਸੰਭਾਵਨਾ ਹੈ ਜਿਸ 'ਤੇ ਤਿੰਨ ਨਵੰਬਰ ਨੂੰ ਬੈਠਕ ਕਰਨ ਦਾ ਟੀਚਾ ਹੈ।

ਇਹ ਵੀ ਪੜ੍ਹੋ : ਜਰਮਨੀ ਦੀ ਨਵੀਂ ਸੰਸਦ ਨੇ ਸੋਸ਼ਲ ਡੈਮੋਕ੍ਰੇਟ ਸੰਸਦ ਮੈਂਬਰ ਨੂੰ ਚੁਣਿਆ ਪ੍ਰਧਾਨ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News