ਡਬਲਿਊ.ਐਚ.ਓ. ਮੁਖੀ ਨੇ ਚੀਨ ਦੇ ਵਾਇਰਸ ''ਤੇ ਮੁੜ ਬੁਲਾਈ ਮੀਟਿੰਗ

01/30/2020 12:45:02 AM

ਜਿਨੇਵਾ (ਏ.ਐਫ.ਪੀ.)- ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਮੁਖੀ ਨੇ ਬੁੱਧਵਾਰ ਨੂੰ ਮਾਹਰਾਂ ਦੀ ਇਕ ਨਵੇਂ ਸਿਰੇ ਤੋਂ ਐਮਰਜੈਂਸੀ ਮੀਟਿੰਗ ਬੁਲਾਈ ਹੈ ਜਿਸ ਵਿਚ ਇਸ ਗੱਲ 'ਤੇ ਚਰਚਾ ਹੋਵੇਗੀ ਕਿ ਕੀ ਚੀਨ ਵਿਚ ਫੈਲਿਆ ਕਰੋਨਾ ਵਾਇਰਸ ਕੌਮਾਂਤਰੀ ਸਿਹਤ ਐਮਰਜੈਂਸੀ ਦੇ ਬਰਾਬਰ ਹੈ। ਡਬਲਿਊ. ਐਚ.ਓ. ਮੁਖੀ ਟੀ ਏ. ਘੇਬਰੇਸਸ ਨੇ ਟਵਿੱਟਰ 'ਤੇ ਕਿਹਾ ਕਿ ਮੈਂ ਨਵੇਂ ਕਰੋਨਾ ਵਾਇਰਸ (2019-ਐਨ.ਸੀਓਵੀ) 'ਤੇ ਕਲ ਕੌਮਾਂਤਰੀ ਸਿਹਤ ਨਿਯਮ ਐਮਰਜੈਂਸੀ ਕਮੇਟੀ ਦੀ ਫਿਰ ਤੋਂ ਮੀਟਿੰਗ ਬੁਲਾਉਣ ਦਾ ਫੈਸਲਾ ਕੀਤਾ ਹੈ।


Sunny Mehra

Content Editor

Related News