ਸਾਵਧਾਨ! WHO ਦੀ ਚਿਤਾਵਨੀ, ਕੋਰੋਨਾ ਮਹਾਮਾਰੀ ਦਾ ਅੰਤ ਅਜੇ ਵੀ ਕਾਫ਼ੀ ਦੂਰ

Tuesday, Apr 13, 2021 - 02:19 PM (IST)

ਸਾਵਧਾਨ! WHO ਦੀ ਚਿਤਾਵਨੀ, ਕੋਰੋਨਾ ਮਹਾਮਾਰੀ ਦਾ ਅੰਤ ਅਜੇ ਵੀ ਕਾਫ਼ੀ ਦੂਰ

ਸੰਯੁਕਤ ਰਾਸ਼ਟਰ (ਭਾਸ਼ਾ) : ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੇ ਮੁਖੀ ਟੇਡਰੋਸ ਅਦਾਨੋਮ ਗੇਬ੍ਰੇਯਸਸ ਨੇ ਕਿਹਾ ਹੈ ਕਿ ਭਾਵੇਂ ਹੀ ਦੁਨੀਆ ਭਰ ਵਿਚ ਹੁਣ ਤੱਕ ਕੋਵਿਡ-19 ਰੋਕੂ ਟੀਕਿਆਂ ਦੀਆਂ 78 ਕਰੋੜ ਤੋਂ ਜ਼ਿਆਦਾ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ ਪਰ ਮਹਾਮਾਰੀ ਦਾ ਅੰਤ ਹੁਣ ਵੀ ਕਾਫ਼ੀ ਦੂਰ ਹੈ। ਹਾਲਾਂਕਿ ਜਨਤਕ ਸਿਹਤ ਦੇ ਸਬੰਧ ਵਿਚ ਸਖ਼ਤ ਕਦਮ ਚੁੱਕ ਕੇ ਕੁੱਝ ਮਹੀਨਿਆਂ ਵਿਚ ਇਸ ਨੂੰ ਕਾਬੂ ਵਿਚ ਕੀਤਾ ਜਾ ਸਕਦਾ ਹੈ। ਚੀਨ ਦੇ ਵੁਹਾਨ ਸ਼ਹਿਰ ਵਿਚ ਦਸੰਬਰ 2019 ਵਿਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਹੁਣ ਤੱਕ ਦੁਨੀਆ ਭਰ ਵਿਚ 13,65,00,400 ਲੋਕ ਇਸ ਦੀ ਲਪੇਟ ਵਿਚ ਆ ਚੁੱਕੇ ਹਨ। ਇਨ੍ਹਾਂ ਵਿਚ 29,44,500 ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਹੁਣ ਊਠਾਂ ਨੂੰ ਵੀ ਕਰਨੀ ਪਵੇਗੀ ਟਰੈਫਿਕ ਨਿਯਮਾਂ ਦੀ ਪਾਲਣਾ

ਡਬਲਯੂ.ਐਚ.ਓ. ਮੁਖੀ ਨੇ ਕਿਹਾ, ‘ਦੁਨੀਆ ਭਰ ਵਿਚ ਜਨਵਰੀ ਅਤੇ ਫਰਵਰੀ ਵਿਚ ਲਗਾਤਾਰ 6 ਹਫ਼ਤਿਆਂ ਤੱਕ ਕੋਰੋਨਾ ਦੇ ਮਾਮਲਿਆਂ ਵਿਚ ਕਮੀ ਦੇਖੀ ਗਈ। ਹੁਣ ਅਸੀਂ ਲਗਾਤਾਰ 7 ਹਫ਼ਤਿਆਂ ਤੋਂ ਮਾਮਲਿਆਂ ਵਿਚ ਵਾਧਾ ਦੇਖ ਰਹੇ ਹਾਂ ਅਤੇ ਚਾਰ ਹਫ਼ਤਿਆਂ ਤੋਂ ਮੌਤ ਦੇ ਮਾਮਲਿਆਂ ਵਿਚ ਇਜਾਫਾ ਹੋ ਰਿਹਾ ਹੈ। ਪਿਛਲੇ ਹਫ਼ਤੇ, ਇਕ ਹਫ਼ਤੇ ਵਿਚ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ। ਉਸ ਤੋਂ ਪਹਿਲਾਂ 3 ਵਾਰ ਉਸ ਤੋਂ ਜ਼ਿਆਦਾ ਮਾਮਲੇ ਆਏ ਹਨ। ਏਸ਼ੀਆ ਅਤੇ ਪੱਛਮੀ ਏਸ਼ੀਆ ਦੇ ਕਈ ਦੇਸ਼ਾਂ ਵਿਚ ਮਾਮਲਿਆਂ ਵਿਚ ਭਾਰੀ ਵਾਧਾ ਦੇਖਣ ਨੂੰ ਮਿਲਿਆ ਹੈ।’

ਇਹ ਵੀ ਪੜ੍ਹੋ : ਅਮਰੀਕਾ ਦਾ ਰਾਸ਼ਟਰਪਤੀ ਬਣਨਾ ਚਾਹੁੰਦੇ ਹਨ WWE ਸਟਾਰ ‘ਦਿ ਰੌਕ’

ਗੇਬ੍ਰੇਯਸਸ ਨੇ ਜੇਨੇਵਾ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਦੁਨੀਆ ਭਰ ਵਿਚ ਕੋਵਿਡ-19 ਰੋਕੂ ਟੀਕਿਆਂ ਦੀਆਂ 78 ਕਰੋੜ ਤੋਂ ਜ਼ਿਆਦਾ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਟੀਕਾ ਸ਼ਕਤੀਸ਼ਾਲੀ ਹਥਿਆਰ ਤਾਂ ਹੈ ਪਰ ਇਹੀ ਇਕਮਾਤਰ ਹਥਿਆਰ ਨਹੀਂ ਹੇ। ਉਨ੍ਹਾਂ ਕਿਹਾ, ‘ਸਮਾਜਿਕ ਦੂਰੀ ਕਾਰਗਰ ਹੈ। ਮਾਸਕ ਲਗਾਉਣਾ ਕਾਰਗਰ ਹੈ। ਵੈਂਟੀਲੇਸ਼ਨ ਕਾਰਗਰ ਹੈ। ਨਿਗਰਾਨੀ, ਜਾਂਚ, ਪੀੜਤਾਂ ਦੇ ਸੰਪਰਕ ਵਿਚ ਆਏ ਲੋਕਾਂ ਦਾ ਪਤਾ ਲਗਾਉਣਾ, ਇਕਾਂਤਵਾਸ ਆਦਿ ਕੋਰੋਨਾ ਨਾਲ ਨਜਿੱਠਣ ਅਤ ਲੋਕਾਂ ਦਾ ਜੀਵਨ ਬਚਾਉਣ ਦੇ ਉਪਾਅ ਹਨ।’ ਡਬਲਯੂ.ਐਚ.ਓ. ਮੁਖੀ ਨੇ ਚਿਤਾਵਨੀ ਦਿੱਤੀ ਹੈ ਕਿ ਮਹਾਮਾਰੀ ਦਾ ਅੰਤ ਦੂਰ ਹੈ ਪਰ ਦੁਨੀਆ ਕੋਲ ਆਸ਼ਾਵਾਦੀ ਹੋਣ ਦੇ ਕਈ ਕਾਰਨ ਹਨ।

ਇਹ ਵੀ ਪੜ੍ਹੋ : ਕੋਰੋਨਾ ਤੋਂ ਬਚਾਅ ਲਈ ਘੋੜਿਆਂ ਨੂੰ ਦਿੱਤੀ ਜਾਣ ਵਾਲੀ ਦਵਾਈ ਖਾ ਰਹੇ ਹਨ ਇਸ ਦੇਸ਼ ਦੇ ਲੋਕ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News