ਛੋਟੇ ਕੱਪੜੇ ਪਾ ਕੇ ਮਾਡਲਿੰਗ ਕਰਨੀ ਪਈ ਮਹਿੰਗੀ, ਹੋ ਗਿਆ ਇਹ ਕਾਂਡ

Friday, Oct 25, 2024 - 11:02 AM (IST)

ਛੋਟੇ ਕੱਪੜੇ ਪਾ ਕੇ ਮਾਡਲਿੰਗ ਕਰਨੀ ਪਈ ਮਹਿੰਗੀ, ਹੋ ਗਿਆ ਇਹ ਕਾਂਡ

ਐਂਟਰਟੇਨਮੈਂਟ ਡੈਸਕ - ਦੁਨੀਆ ਚੰਨ 'ਤੇ ਪਹੁੰਚ ਗਈ ਹੈ ਅਤੇ ਸਮਾਜ ਲਗਾਤਾਰ ਤਰੱਕੀ ਕਰ ਰਿਹਾ ਹੈ ਅਤੇ ਨਾਲ ਲੋਕਾਂ ਦੀ ਸੋਚ ਦਾ ਪਸਾਰ ਹੋ ਰਿਹਾ ਹੈ ਤੇ ਪੁਰਾਣੀ-ਰੂੜ੍ਹੀਵਾਦੀ ਮਾਨਸਿਕਤਾ ਖ਼ਤਮ ਹੋ ਰਹੀ ਹੈ। ਉਥੇ ਹੀ ਪਾਕਿਸਤਾਨੀਆਂ ਦੀ ਸੋਚ ਅਤੇ ਢੰਗ-ਤਰੀਕਿਆਂ 'ਚ ਕੋਈ ਬਦਲਾਅ ਨਹੀਂ ਆਇਆ। ਇਸ ਦੀ ਤਾਜ਼ਾ ਮਿਸਾਲ ਪਾਕਿਸਤਾਨੀ ਮਾਡਲ ਦੇ ਮਾਮਲੇ 'ਚ ਦੇਖਣ ਨੂੰ ਮਿਲੀ ਹੈ, ਜਿਸ ਨੂੰ ਸਿਰਫ਼ ਬਿਕਨੀ ਪਹਿਨਣ ਕਾਰਨ ਆਪਣੇ ਦੇਸ਼ 'ਚ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਦਰਅਸਲ, ਹਾਲ ਹੀ 'ਚ ਜਦੋਂ ਇਸ ਮਾਡਲ (ਬਿਕਨੀ ‘ਚ ਪਾਕਿਸਤਾਨੀ ਮਾਡਲ ਰੈਂਪਵਾਕ) ਨੇ ਇਕ ਸੁੰਦਰਤਾ ਮੁਕਾਬਲੇ 'ਚ ਬਿਕਨੀ ਪਹਿਨ ਕੇ ਰੈਂਪਵਾਕ ਕੀਤਾ ਤਾਂ ਇੰਨਾ ਹੰਗਾਮਾ ਹੋਇਆ ਕਿ ਉਸ ਨੂੰ ਵੀਡੀਓ ਡਿਲੀਟ ਕਰਨ ਲਈ ਮਜਬੂਰ ਹੋਣਾ ਪਿਆ। ਮਾਡਲ ਨੇ ਵੀਡੀਓ ਨੂੰ ਡਿਲੀਟ ਕਰ ਦਿੱਤਾ ਪਰ ਜਦੋਂ ਕੋਈ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਜਾਂਦੀ ਹੈ ਤਾਂ ਉਸ ਨੂੰ ਪੂਰੀ ਤਰ੍ਹਾਂ ਗਾਇਬ ਹੋਣ ‘ਚ ਸਮਾਂ ਲੱਗਦਾ ਹੈ। 

PunjabKesari

ਹੁਣ ਹੋਰ ਅਕਾਊਂਟਸ ਤੋਂ ਵੀ ਮਾਡਲਾਂ ਦੇ ਵੀਡੀਓ ਪੋਸਟ ਕੀਤੇ ਜਾ ਰਹੇ ਹਨ।@Jenni15011 ਅਕਾਊਂਟ ਨੇ ਟਵਿਟਰ ‘ਤੇ ਵੀ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਤੁਸੀਂ ਮਾਡਲ ਦੀ ਤਸਵੀਰ ਤੇ ਰੈਂਪਵਾਕ ਕਰਦੀ ਨੂੰ ਵੇਖ ਸਕਦੇ ਹੋ।

PunjabKesari 

ਦੱਸ ਦਈਏ ਕਿ ਇਸ ਮਾਡਲ ਦਾ ਨਾਂ ਰੋਮਾ ਮਾਈਕਲ ਹੈ, ਜਿਸ ਨੇ ਹਾਲ ਹੀ ‘ਚ 'ਮਿਸ ਗ੍ਰੈਂਡ ਇੰਟਰਨੈਸ਼ਨਲ 2024' ‘ਚ ਆਪਣੇ ਦੇਸ਼ ਪਾਕਿਸਤਾਨ ਦੀ ਪ੍ਰਤੀਨਿਧਤਾ ਕੀਤੀ ਸੀ ਪਰ ਉਸ ਦੇ ਦੇਸ਼ ਵਾਸੀਆਂ ਨੇ ਉਸ ਦਾ ਸਾਥ ਨਹੀਂ ਦਿੱਤਾ।


author

sunita

Content Editor

Related News