ਵ੍ਹਾਈਟ ਹਾਊਸ ਨੇ 'ਇਸਲਾਮੋਫੋਬੀਆ' ਨਾਲ ਨਜਿੱਠਣ ਲਈ ਰਾਸ਼ਟਰੀ ਰਣਨੀਤੀ ਕੀਤੀ ਜਾਰੀ
Friday, Dec 13, 2024 - 02:19 PM (IST)
ਵਾਸ਼ਿੰਗਟਨ (ਏਜੰਸੀ)- ਅਮਰੀਕੀ ਰਾਸ਼ਟਰਪਤੀ ਦੇ ਦਫਤਰ ਅਤੇ ਸਰਕਾਰੀ ਰਿਹਾਇਸ਼ ਵ੍ਹਾਈਟ ਹਾਊਸ ਨੇ 'ਇਸਲਾਮੋਫੋਬੀਆ' (ਇਸਲਾਮ ਦੇ ਡਰ) ਨਾਲ ਨਜਿੱਠਣ ਲਈ ਪਹਿਲੀ ਰਾਸ਼ਟਰੀ ਰਣਨੀਤੀ ਦਾ ਐਲਾਨ ਕਰਦੇ ਹੋਏ 100 ਤੋਂ ਵੱਧ ਅਜਿਹੇ ਕਦਮਾਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਨੂੰ ਸੰਘੀ ਅਧਿਕਾਰੀ ਮੁਸਲਮਾਨਾਂ ਅਤੇ ਅਰਬ ਅਮਰੀਕੀਆਂ ਵਿਰੁੱਧ ਨਫ਼ਰਤ, ਪੱਖਪਾਤ ਅਤੇ ਵਿਤਕਰੇ ਨੂੰ ਰੋਕਣ ਲਈ ਚੁੱਕ ਸਕਦੇ ਹਨ। ਇਸ ਤੋਂ ਪਹਿਲਾਂ ਯਹੂਦੀ ਵਿਰੋਧੀ ਭਾਵਨਾ ਨਾਲ ਨਜਿੱਠਣ ਲਈ ਰਾਸ਼ਟਰਪਤੀ ਜੋਅ ਬਾਈਡੇਨ ਨੇ ਮਈ 2023 ਵਿੱਚ ਇੱਕ ਅਜਿਹੀ ਹੀ ਯੋਜਨਾ ਪੇਸ਼ ਕੀਤੀ ਸੀ, ਕਿਉਂਕਿ ਅਮਰੀਕੀ ਯਹੂਦੀਆਂ ਵਿਰੁੱਧ ਨਫ਼ਰਤ ਅਤੇ ਵਿਤਕਰੇ ਦਾ ਡਰ ਵਧ ਰਿਹਾ ਸੀ।
ਇਹ ਵੀ ਪੜ੍ਹੋ: ਪਹਿਲਾਂ ਦਿੱਤੀ ਧਮਕੀ ਫਿਰ ਟਰੰਪ ਨੇ ਚੀਨੀ ਰਾਸ਼ਟਰਪਤੀ ਨੂੰ ਆਪਣੇ ਸਹੁੰ ਚੁੱਕ ਸਮਾਗਮ ਲਈ ਦਿੱਤਾ ਸੱਦਾ
ਅਧਿਕਾਰੀਆਂ ਨੇ 'ਇਸਲਾਮੋਫੋਬੀਆ' ਯੋਜਨਾ 'ਤੇ ਮਹੀਨਿਆਂ ਤੱਕ ਕੰਮ ਕੀਤਾ ਅਤੇ ਇਸ ਨੂੰ ਵੀਰਵਾਰ ਨੂੰ ਜਾਰੀ ਕੀਤਾ ਗਿਆ। ਇਹ ਯੋਜਨਾ ਬਾਈਡੇਨ ਦੇ ਰਾਸ਼ਟਰਪਤੀ ਅਹੁਦਾ ਛੱਡਣ ਤੋਂ 5 ਹਫ਼ਤੇ ਪਹਿਲਾਂ ਆਈ ਹੈ - ਜਿਸ ਦਾ ਮਤਲਬ ਹੈ ਕਿ ਯੋਜਨਾ ਦਾ ਲਾਗੂ ਹੋਣਾ ਕਾਫੀ ਹੱਦ ਤੱਕ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਨਿਰਭਰ ਕਰਦਾ ਹੈ। ਜੇਕਰ ਉਨ੍ਹਾਂ ਦਾ ਪ੍ਰਸ਼ਾਸਨ ਅਜਿਹਾ ਕਰਨ ਦਾ ਫੈਸਲਾ ਕਰਦਾ ਹੈ ਤਾਂ ਇਹ ਯੋਜਨਾ ਲਾਗੂ ਹੋ ਸਕੇਗੀ। ਰਣਨੀਤੀ ਦੀ ਘੋਸ਼ਣਾ ਕਰਦੇ ਹੋਏ ਇੱਕ ਬਿਆਨ ਵਿੱਚ ਬਾਈਡੇਨ ਪ੍ਰਸ਼ਾਸਨ ਨੇ ਲਿਖਿਆ, "ਪਿਛਲੇ ਸਾਲ ਇਹ ਪਹਿਲਕਦਮੀ ਹੋਰ ਜ਼ਰੂਰੀ ਹੋ ਗਈ, ਕਿਉਂਕਿ ਅਮਰੀਕੀ ਮੁਸਲਮਾਨਾਂ ਅਤੇ ਅਰਬ ਭਾਈਚਾਰਿਆਂ ਦੇ ਖਿਲਾਫ ਖਤਰੇ ਵਧ ਗਏ।"
ਇਹ ਵੀ ਪੜ੍ਹੋ: ਟੈਕਸਾਸ ਤੋਂ ਬਾਅਦ ਨਿਊਯਾਰਕ ਹਾਈਵੇ 'ਤੇ ਜਹਾਜ਼ ਹੋਇਆ ਹਾਦਸਾਗ੍ਰਸਤ, 48 ਘੰਟਿਆਂ 'ਚ ਦੂਜੀ ਘਟਨਾ (ਵੀਡੀਓ)
ਇਸ ਵਿਚ ਫਲਸਤੀਨੀ ਮੂਲ ਦੇ 6 ਸਾਲਾ ਅਮਰੀਕੀ ਮੁਸਲਿਮ ਲੜਕੇ ਵਾਦੀ ਅਲਫਾਯੋਮੀ ਦੇ ਕਤਲ ਦਾ ਜ਼ਿਕਰ ਕੀਤਾ ਗਿਆ ਹੈ। ਅਕਤੂਬਰ 2023 ਵਿੱਚ ਉਸਦੀ ਹੱਤਿਆ ਕਰ ਦਿੱਤੀ ਗਈ ਸੀ। ਯੋਜਨਾ ਵਿਚ ਉਨ੍ਹਾਂ ਕਦਮਾਂ ਦਾ ਜ਼ਿਕਰ ਹੈ, ਜਿਨ੍ਹਾਂ ਨੂੰ ਕਾਰਜਕਾਰੀ ਸ਼ਾਖਾ ਚੁੱਕ ਸਕਦੀ ਹੈ। ਰਣਨੀਤੀ ਦੀਆਂ ਚਾਰ ਮੁੱਖ ਤਰਜੀਹਾਂ ਹਨ: ਮੁਸਲਮਾਨਾਂ ਅਤੇ ਅਰਬਾਂ ਵਿਰੁੱਧ ਨਫ਼ਰਤ ਪ੍ਰਤੀ ਜਾਗਰੂਕਤਾ ਵਧਾਉਣਾ ਅਤੇ ਇਹਨਾਂ ਭਾਈਚਾਰਿਆਂ ਦੀ ਵਿਰਾਸਤ ਨੂੰ ਵਿਆਪਕ ਤੌਰ 'ਤੇ ਮਾਨਤਾ ਦੇਣਾ; ਉਹਨਾਂ ਦੀ ਸੁਰੱਖਿਆ ਵਿੱਚ ਵਿਆਪਕ ਸੁਧਾਰ ਕਰਨਾ; ਮੁਸਲਮਾਨਾਂ ਅਤੇ ਅਰਬਾਂ ਦੇ ਵਿਰੁੱਧ ਵਿਤਕਰੇ ਨੂੰ ਰੋਕਣ ਲਈ ਉਨ੍ਹਾਂ ਦੇ ਧਾਰਮਿਕ ਰੀਤੀ-ਰਿਵਾਜ਼ਾਂ ਨੂੰ ਢੁਕਵੇਂ ਢੰਗ ਨਾਲ ਅਨੁਕੂਲਿਤ ਕਰਨਾ; ਅਤੇ ਨਫ਼ਰਤ ਦਾ ਮੁਕਾਬਲਾ ਕਰਨ ਲਈ ਭਾਈਚਾਰਿਆਂ ਵਿਚਕਾਰ ਏਕਤਾ ਨੂੰ ਉਤਸ਼ਾਹਿਤ ਕਰਨਾ। ਇਹਨਾਂ ਵਿੱਚੋਂ ਬਹੁਤ ਸਾਰੇ ਟੀਚੇ ਉਹਨਾਂ ਟੀਚਿਆਂ ਦੇ ਸਮਾਨ ਹਨ, ਜਿਨ੍ਹਾਂ ਨੂੰ ਬਾਈਡੇਨ ਪ੍ਰਸ਼ਾਸਨ ਨੇ ਯਹੂਦੀ-ਵਿਰੋਧੀ ਭਾਵਨਾ ਦੇ ਅਸਰ ਨੂੰ ਘਟਾਉਣ ਦੀ ਆਪਣੀ ਯੋਜਨਾ ਵਿੱਚ ਰੱਖਿਆ ਸੀ। ਇਸ ਵਿੱਚ ਸੁਰੱਖਿਆ ਨੂੰ ਬਿਹਤਰ ਬਣਾਉਣ ਅਤੇ ਭਾਈਚਾਰਿਆਂ ਵਿੱਚ ਏਕਤਾ ਬਣਾਉਣ 'ਤੇ ਵਿਸ਼ੇਸ਼ ਜ਼ੋਰ ਦੇਣਾ ਸ਼ਾਮਲ ਹੈ।
ਇਹ ਵੀ ਪੜ੍ਹੋ: ਅਹੁਦਾ ਛੱਡਣ ਤੋਂ ਪਹਿਲਾਂ ਬਾਈਡੇਨ ਨੇ 4 ਭਾਰਤੀ-ਅਮਰੀਕੀਆਂ ਨੂੰ ਦਿੱਤੀ ਮਾਫੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8