ਮਹਾਰਾਣੀ ਐਲਿਜ਼ਾਬੇਥ ਦੀ ਤਾਜਪੋਸ਼ੀ ਦੀ 70ਵੀਂ ਵਰ੍ਹੇਗੰਢ, ਕਿਹਾ- ''ਕੈਮਿਲਾ ਹੋਵੇਗੀ ਅਗਲੀ ਮਹਾਰਾਣੀ''
Sunday, Feb 06, 2022 - 10:51 AM (IST)
ਲੰਡਨ (ਭਾਸਾ): ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ ਦੂਜੀ ਨੇ ਕਿਹਾ ਹੈ ਕਿ ਪ੍ਰਿੰਸ ਚਾਰਲਸ ਦੇ ਮਹਾਰਾਜ ਬਣਨ 'ਤੇ 'ਡਚੇਜ਼ ਆਫ ਕੌਰਨਵਾਲ' ਕੈਮਿਲਾ ਮਹਾਰਾਣੀ ਹੋਵੇਗੀ। ਮਹਾਰਾਣੀ ਐਲਿਜ਼ਾਬੇਥ ਦੂਜੀ ਨੇ ਸ਼ਨੀਵਾਰ ਨੂੰ ਰਾਸ਼ਟਰ ਦੇ ਨਾਂ 'ਤੇ ਆਪਣੇ 'ਪਲੇਟਿਨਮ ਜੁਬਲੀ' ਸੰਦੇਸ਼ ਵਿੱਚ ਕੈਮਿਲਾ ਦਾ ਸਮਰਥਨ ਕੀਤਾ ਅਤੇ ਸ਼ਾਹੀ ਪਰਿਵਾਰ ਦੇ ਭਵਿੱਖ ਨੂੰ ਆਕਾਰ ਦਿੱਤਾ। ਮਹਾਰਾਣੀ ਨੇ ਆਪਣੀ ''ਇੱਛਾ'' ਜਤਾਉਂਦੇ ਹੋਏ ਕਿਹਾ ਕਿ ਪ੍ਰਿੰਸ ਚਾਰਲਸ ਦੇ ਮਹਾਰਾਜ ਬਣਨ 'ਤੇ ਕੈਮਿਲਾ ਨੂੰ 'ਕਵੀਨ ਕੰਸੋਰਟ' ਦੇ ਰੂਪ ਵਿੱਚ ਜਾਣਿਆ ਜਾਵੇਗਾ।
ਤਾਜਪੋਸ਼ੀ ਦੇ 70 ਸਾਲ ਪੂਰੇ ਹੋਣ 'ਤੇ ਐਲੀਜਾਬੇਥ ਦੂਜੀ ਨੇ ਆਪਣੀ ਨੂੰਹ ਕੈਮਿਲਾ ਨੂੰ ਲੈਕੇ ਆਪਣੀਆਂ ਆਸਾਂ ਪ੍ਰਗਟ ਕੀਤੀਆਂ। 95 ਸਾਲਾ ਮਹਾਰਾਣੀ ਨੇ ਲਿਖਤੀ ਸੰਦੇਸ਼ ਵਿੱਚ ਕਿਹਾ ਕਿ ਮੈਂ ਤੁਹਾਡੇ ਸਮਰਥਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ। ਤੁਸੀਂ ਮੇਰੇ ਪ੍ਰਤੀ ਜੋ ਵਫਾਦਾਰੀ ਅਤੇ ਪਿਆਰ ਦਿਖਾਇਆ ਹੈ, ਇਸ ਲਈ ਮੈਂ ਹਮੇਸ਼ਾ ਧੰਨਵਾਦੀ ਰਹਾਗੀ। ਸਮਾਂ ਆਉਣ 'ਤੇ ਜਦੋਂ ਮੇਰਾ ਬੇਟਾ ਚਾਰਲਸ ਮਹਾਰਾਜ ਬਣੇਗਾ, ਤਾਂ ਮੈਨੂੰ ਉਮੀਦ ਹੈ ਕਿ ਤੁਸੀਂ ਉਸ ਨੂੰ ਅਤੇ ਉਸ ਦੀ ਪਤਨੀ ਕੈਮਿਲਾ ਨੂੰ ਵੀ ਉਹੀ ਸਮਰਥਨ ਦਿਓਗੇ, ਜੋ ਤੁਸੀਂ ਮੈਨੂੰ ਦਿੱਤਾ ਹੈ ਅਤੇ ਮੇਰੀ ਇੱਛਾ ਹੈ ਕਿ ਜਦੋਂ ਉਹ ਸਮਾਂ ਆਵੇਗਾ ਤਾਂ ਕੈਮਿਲਾ ਨੂੰ 'ਕਵੀਨ ਕੰਸੋਰਟ' ਵਜੋਂ ਵਿਚ ਜਾਣਿਆ ਜਾਵੇ।
ਪੜ੍ਹੋ ਇਹ ਅਹਿਮ ਖ਼ਬਰ- ਨਿਊਯਾਰਕ ’ਚ ਮਹਾਤਮਾ ਗਾਂਧੀ ਦੇ ਆਦਮਕਦ 'ਬੁੱਤ' ਦੀ ਭੰਨ-ਤੋੜ, ਭਾਰਤ ਵੱਲੋਂ ਸਖ਼ਤ ਕਾਰਵਾਈ ਦੀ ਮੰਗ
ਚਾਰਲਸ ਅਤੇ ਕੈਮਿਲਾ ਨੇ ਇਕ-ਦੂਜੇ ਨਾਲ 2005 ਵਿਚ ਵਿਆਹ ਕੀਤਾ ਸੀ। ਐਲਿਜ਼ਾਬੇਥ ਦਾ ਇਹ ਐਲਾਨ ਕੈਮਿਲਾ ਨੂੰ ਸ਼ਾਹੀ ਮੈਂਬਰ ਦੇ ਤੌਰ 'ਤੇ ਅਪਨਾਉਣ ਦੀ ਮਨਜ਼ੂਰੀ ਦਿੰਦਾ ਹੈ। ਬ੍ਰਿਟੇਨ ਦੇ 1000 ਸਾਲ ਦੇ ਇਤਿਹਾਸ ਅਤੇ ਪਰੰਪਰਾ ਮੁਤਾਬਕ ਮਹਾਰਾਜਾ ਦੀ ਪਤਨੀ ਖੁਦ ਹੀ ਮਹਾਰਾਣੀ ਬਣ ਜਾਂਦੀ ਹੈ। ਹਾਲਾਂਕ ਉਹਨਾਂ ਨੂੰ ਕੋਈ ਵੀ ਸੰਵਿਧਾਨਿਕ ਅਧਿਕਾਰ ਹਾਸਲ ਨਹੀਂ ਹੁੰਦਾ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।