ਜਦੋਂ ਭਾਰਤੀਆਂ ਦੀ ਤਰੱਕੀ ਹੁੰਦੀ ਹੈ ਤਾਂ ਵਿਸ਼ਵ ਦੇ ਵਿਕਾਸ ਨੂੰ ਵੀ ਗਤੀ ਮਿਲਦੀ ਹੈ: PM ਮੋਦੀ

Sunday, Sep 26, 2021 - 12:31 PM (IST)

ਜਦੋਂ ਭਾਰਤੀਆਂ ਦੀ ਤਰੱਕੀ ਹੁੰਦੀ ਹੈ ਤਾਂ ਵਿਸ਼ਵ ਦੇ ਵਿਕਾਸ ਨੂੰ ਵੀ ਗਤੀ ਮਿਲਦੀ ਹੈ: PM ਮੋਦੀ

ਸੰਯੁਕਤ ਰਾਸ਼ਟਰ (ਭਾਸ਼ਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਜਦੋਂ ਭਾਰਤੀ ਤਰੱਕੀ ਕਰਨਗੇ ਤਾਂ ਉਸ ਨਾਲ ਵਿਸ਼ਵ ਦੇ ਵਿਕਾਸ ਨੂੰ ਵੀ ਬਲ ਮਿਲੇਗਾ, ਕਿਉਂਕਿ ਭਾਰਤ ਦਾ ਵਿਕਾਸ ਦੁਨੀਆ ਨਾਲ ਜੁੜਿਆ ਹੋਇਆ ਹੈ। ਸੰਯੁਕਤ ਰਾਸ਼ਟਰ ਮਹਾਸਭਾ (ਯੂ.ਐਨ.ਜੀ.ਏ.) ਦੇ 76ਵੇਂ ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਵਿਸ਼ਵ ਦਾ ਹਰ ਛੇਵਾਂ ਵਿਅਕਤੀ ਭਾਰਤੀ ਹੈ। ਉਨ੍ਹਾਂ ਨੇ ਹਿੰਦੀ ਵਿਚ ਕਿਹਾ, ‘ਜਦੋਂ ਭਾਤਰੀਆਂ ਦੀ ਤਰੱਕੀ ਹੁੰਦੀ ਹੈ ਤਾਂ ਵਿਸ਼ਵ ਦੇ ਵਿਕਾਸ ਨੂੰ ਵੀ ਗਤੀ ਮਿਲੀ ਹੈ।’ ਮੋਦੀ ਨੇ ਕਿਹਾ, ‘ਜਦੋਂ ਭਾਰਤ ਵਧੇਗਾ ਤਾਂ ਵਿਸ਼ਵ ਵਧੇਗਾ। ਜਦੋਂ ਭਾਰਤ ਸੁਧਾਰ ਕਰੇਗਾ, ਉਦੋਂ ਵਿਸ਼ਵ ਦਾ ਕਾਇਅਪਲਟ ਹੋਵੇਗਾ।’

ਇਹ ਵੀ ਪੜ੍ਹੋ: ਖ਼ੁਸ਼ਖਬਰੀ:ਕੈਨੇਡਾ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ 'ਤੇ ਲੱਗੀ ਪਾਬੰਦੀ ਹਟਾਈ, ਭਲਕੇ ਤੋਂ ਮੁੜ ਉਡਾਣਾਂ ਹੋਣਗੀਆਂ ਸ਼ੁਰੂ

ਉਨ੍ਹਾਂ ਕਿਹਾ ਕਿ ਭਾਰਤ ਵਿਚ ਹੋ ਰਹੇ ਵਿਗਿਆਨ ਅਤੇ ਤਕਨਾਲੋਜੀ ਅਧਾਰਤ ਇਨੋਵੇਸ਼ਨ ਵਿਸ਼ਵ ਦੀ ਬਹੁਤ ਮਦਦ ਕਰ ਸਕਦੇ ਹਨ। ਉਨ੍ਹਾਂ ਕਿਹਾ, ‘ਸਾਡੇ ਟੈਕ ਸਲਿਊਸ਼ਨਜ਼ ਦਾ ਸਕੇਲ ਅਤੇ ਉਨ੍ਹਾਂ ਦੀ ਘੱਟ ਲਾਗਤ, ਦੋਵੇਂ ਬੇਮਿਸਾਲ ਹਨ। ਸਾਡੇ ਯੂਨੀਫਾਈਡ ਪੇਮੈਂਟ ਇੰਟਰਫੇਸ (ਯੂ.ਪੀ.ਆਈ.) ਜ਼ਰੀਏ ਅੱਜ ਭਾਰਤ ਵਿਚ ਹਰ ਮਹੀਨੇ 350 ਕਰੋੜ ਤੋਂ ਜ਼ਿਆਦਾ ਟ੍ਰਾਂਜੈਕਸ਼ਨ (ਲੈਣਦੇਣ) ਹੋ ਰਹੇ ਹਨ। ਭਾਰਤ ਦਾ ਟੀਕਾ ਸਪਲਾਈ ਮੰਚ ‘ਕੋਵਿਡ’ ਇਕ ਹੀ ਦਿਨ ਵਿਚ ਕਰੋੜਾਂ ਖ਼ੁਰਾਕ ਦੇਣ ਲਈ ਡਿਜੀਟਲ ਸਹਿਯੋਗ ਉਪਲਬੱਧ ਕਰਾ ਰਿਹਾ ਹੈ। ਭਾਰਤ ਸੀਮਤ ਸਾਧਨਾਂ ਦੇ ਬਾਵਜੂਦ ਟੀਕਾ ਵਿਕਾਸ ਅਤੇ ਉਸ ਦੇ ਨਿਰਮਾਣ ਵਿਚ ਜੀਅ-ਜਾਨ ਨਾਲ ਜੁਟਿਆ ਹੈ।’

ਇਹ ਵੀ ਪੜ੍ਹੋ: ਗਾਵਾਂ ਨਾਲ ਮਾੜੇ ਵਰਤਾਓ ਲਈ ਨਿਊਜ਼ੀਲੈਂਡ ਦੇ ਕਿਸਾਨ ਨੂੰ ਲੱਗਾ ਲੱਖਾਂ ਦਾ ਜੁਰਮਾਨਾ

ਉਨ੍ਹਾਂ ਕਿਹਾ ਕਿ ਭਾਰਤ ਏਕੀਕ੍ਰਿਤ ਬਰਾਬਰ ਵਿਕਾਸ ਦੇ ਪੱਥ ’ਤੇ ਅੱਗੇ ਵੱਧ ਰਿਹਾ ਹੈ। ਮੋਦੀ ਨੇ ਕਿਹਾ, ‘ਸਾਡੀ ਤਰਜੀਹ ਸਮੁੱਚੀ ਅਤੇ ਵਿਆਪਕ ਹੋਣੀ ਚਾਹੀਦੀ ਹੈ ਅਤੇ ਅਜਿਹੀ ਹੋਣੀ ਚਾਹੀਦੀ ਹੈ, ਜਿਸ ਵਿਚ ਸਾਰਿਆਂ ਨੂੰ ਲਾਭ ਹੋਵੇ।’ ਉਨ੍ਹਾਂ ਕਿਹਾ, ‘ਪਿਛਲੇ 7 ਸਾਲ ਵਿਚ ਭਾਰਤ ਨੇ 43 ਕਰੋੜ ਲੋਕਾਂ ਨੂੰ ਬੈਂਕਿੰਗ ਪ੍ਰਣਾਲੀ ਨਾਲ ਜੋੜਿਆ ਹੈ। ਅੱਜ 36 ਕਰੋੜ ਲੋਕਾਂ ਨੂੰ ਬੀਮਾ ਕਵਰੇਜ ਮਿਲ ਗਿਆ ਹੈ ਜੋ ਪਹਿਲਾਂ ਇਸ ਦੀ ਕਲਪਨਾ ਨਹੀਂ ਕਰ ਸਕਦੇ ਸਨ।’ ਉਨ੍ਹਾਂ ਕਿਹਾ ਕਿ 50 ਕਰੋੜ ਲੋਕਾਂ ਨੂੰ ਹਸਪਤਾਲਾਂ ਵਿਚ ਮੁਫ਼ਤ ਇਲਾਜ ਦੀ ਸੁਵਿਧਾ ਦੇ ਕੇ ਭਾਰਤ ਨੇ ਉਨ੍ਹਾਂ ਨੂੰ ਮਿਆਰੀ ਸਿਹਤ ਸੰਭਾਲ ਤੱਕ ਪਹੁੰਚ ਦਿੱਤੀ ਹੈ। 

ਇਹ ਵੀ ਪੜ੍ਹੋ: PM ਮੋਦੀ ਨਾਲ ਮੁਲਾਕਾਤ ਮਗਰੋਂ ਜੋਅ ਬਾਈਡੇਨ ਨੇ ਟਵੀਟ ਕਰ ਆਖੀ ਇਹ ਗੱਲ

ਉਨ੍ਹਾਂ ਨੇ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਮੁੱਦੇ ’ਤੇ ਕਿਹਾ, ‘ਭਾਰਤ ਇਸ ਚੁਣੌਤੀ ਨਾਲ ਨਜਿੱਠਣ ਲਈ 17 ਕਰੋੜ ਘਰਾਂ ਤੱਕ ਪਾਈਪ ਨਾਲ ਸਾਫ ਪਾਣੀ ਪਹੁੰਚਾਉਣ ਨੂੰ ਯਕੀਨੀ ਕਰਨ ਦੀ ਇਕ ਬਹੁਤ ਵੱਡੀ ਮੁਹਿੰਮ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿਚ ਅਜਿਹੇ ਲੋਕ ਹਨ, ਜਿਨ੍ਹਾਂ ਕੋਲ ਜ਼ਮੀਨ ਅਤੇ ਮਕਾਨ ’ਤੇ ਮਾਲਕਾਨਾ ਹੱਕ ਨਹੀਂ ਹੈ। ਅੱਜ ਅਸੀਂ ਭਾਰਤ ਵਿਚ 6,00,000 ਪਿੰਡਾਂ ਦਾ ਸਰਵੇ ਕਰਨ ਲਈ ਡਰੋਨ ਦਾ ਇਸਤੇਮਾਲ ਕਰ ਰਹੇ ਹਾਂ। ਅਜਿਹਾ ਕਰਕੇ ਅਸੀਂ ਲੋਕਾਂ ਨੂੰ ਉਨ੍ਹਾਂ ਦੇ ਮਕਾਨ ਅਤੇ ਜ਼ਮੀਨ ਦੇ ਡਿਜੀਟਲ ਰਿਕਾਰਡ ਦੇ ਰਹੇ ਹਨ। ਇਹ ਰਿਕਾਰਡ ਲੋਕਾਂ ਲਈ ਬੈਂਕ ਤੋਂ ਲੋਨ ਲੈਣ ਵਿਚ ਵੀ ਮਦਦਗਾਰ ਹੋਣਗੇ।’

ਇਹ ਵੀ ਪੜ੍ਹੋ: UNGA ’ਚ ਬੋਲਿਆ ਭਾਰਤ, ਅੱਗ ਬੁਝਾਉਣ ਵਾਲੇ ਦੇ ਰੂਪ 'ਚ ਪਾਕਿਸਤਾਨ ਲਗਾ ਰਿਹੈ ਅੱਗ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News