ਜਦੋਂ ਵਿਆਹ ਸਮਾਗਮ 'ਚ ਪੁਲਸ ਦੀ ਗੱਡੀ 'ਚ ਪਹੁੰਚੀ 'ਲਾੜੀ', ਲੋਕ ਹੋਏ ਹੈਰਾਨ
Tuesday, Dec 20, 2022 - 01:54 PM (IST)
ਵੈਲਿੰਗਟਨ (ਬਿਊਰੋ) ਨਿਊਜ਼ੀਲੈਂਡ ਤੋਂ ਇਕ ਦਿਲਚਸਪ ਮਾਮਲਾ ਸਾਹਮਣਾ ਆਇਆ ਹੈ। ਇੱਥੇ ਨੌਰਥਲੈਂਡ ਵਿੱਚ ਵਿਆਹ ਸਮਾਰੋਹ 'ਤੇ ਪਹੁੰਚ ਰਹੀ ਲਾੜੀ ਦੀ ਕਾਰ ਹਾਈਵੇਅ ਦੇ ਕਿਨਾਰੇ ਖਰਾਬ ਹੋ ਗਈ। ਚੰਗੀ ਕਿਸਮਤ ਨਾਲ ਉਹਨਾਂ ਦੀ ਮਦਦ ਲਈ ਇੱਕ ਪੁਲਸ ਅਧਿਕਾਰੀ ਪਹੁੰਚ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਲਾੜੀ ਅਤੇ ਉਸ ਦੀਆਂ ਸਹੇਲੀਆਂ ਸਟੇਟ ਹਾਈਵੇਅ 1 'ਤੇ, ਸਪ੍ਰਿੰਗਸ ਫਲੈਟ 'ਤੇ ਫਸ ਗਈਆਂ ਸਨ ਮਤਲਬ ਲਾੜੀ ਦੀ ਕਾਰ ਅੱਠ ਕਿਲੋਮੀਟਰ ਦੂਰ ਗਲੇਨਬਰਵੀ ਵਿਖੇ ਰੁਕ ਗਈ ਸੀ।
ਨਵ-ਵਿਆਹੁਤਾ ਪੇਜ ਕ੍ਰੈਡੌਕ ਨੇ ਕਿਹਾ ਕਿ ਵਿਆਹ ਕਰਨਾ ਵਧੀਆ ਸੀ ਕਿਉਂਕਿ ਸਾਨੂੰ ਪਿਛਲੇ ਸਾਲ ਕੋਵਿਡ ਪਾਬੰਦੀਆਂ ਕਾਰਨ ਰੱਦ ਕਰਨਾ ਪਿਆ ਸੀ।ਕ੍ਰੈਡੌਕ ਅਤੇ ਉਸਦੇ ਸਾਥੀ ਸਕਾਟ ਨੇ ਇੱਕ ਘਰ ਖਰੀਦਣ ਲਈ ਇੱਕ ਸਾਲ ਪਹਿਲਾਂ ਹੀ ਆਪਣਾ ਵਿਆਹ ਮੁਲਤਵੀ ਕਰ ਦਿੱਤਾ ਸੀ।ਉਸ ਨੇ ਦੱਸਿਆ ਕਿ ਕਾਰ ਦੀ ਹੁੱਡ ਉੱਪਰ ਸੀ ਅਤੇ ਮੇਰੇ ਸਾਥੀ ਦਾ ਅੰਕਲ ਇਸਨੂੰ ਦੁਬਾਰਾ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਅਜਿਹਾ ਨਹੀਂ ਹੋਣ ਵਾਲਾ ਸੀ।ਇਹ ਸਭ ਉਦੋਂ ਹੋਇਆ ਜਦੋਂ ਸੀਨੀਅਰ ਕਾਂਸਟੇਬਲ ਐਡਮ ਗਰੋਵਜ਼ ਹਿਕੁਰੰਗੀ ਕ੍ਰਿਸਮਸ ਪਰੇਡ ਤੋਂ ਘਰ ਵਾਪਸ ਆ ਰਿਹਾ ਸੀ। ਉਹਨਾਂ ਨੇ ਲਾੜੀ ਨੂੰ ਮੁਸ਼ਕਲ ਵਿਚ ਦੇਖਿਆ ਅਤੇ ਉਸ ਦੀ ਮਦਦ ਕਰਨ ਦੀ ਪੇਸ਼ਕਸ਼ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ-ਖੂਬਸੂਰਤੀ ਲਈ ਔਰਤ ਨੇ ਕਰਾਈ ਸਰਜਰੀ, ਖਰਚ ਕਰ ਚੁੱਕੀ 1 ਕਰੋੜ!
ਕ੍ਰੈਡੌਕ ਨੇ ਕਿਹਾ ਕਿ ਖੁਸ਼ਕਿਸਮਤੀ ਨਾਲ ਐਡਮ ਨੇ ਕਾਰ ਨੂੰ ਮੋੜ ਦਿੱਤਾ ਅਤੇ ਮੇਰੀ ਆਂਟੀ ਨਾਲ ਗੱਲਬਾਤ ਕੀਤੀ। ਐਡਮ ਨੇ ਗੱਡੀ ਚਲਾਈ ਅਤੇ ਸਾਨੂੰ ਸਾਡੀ ਮੰਜ਼ਿਲ ਤੱਕ ਪਹੁਚਾਇਆ।ਉਸਨੇ ਮੈਨੂੰ ਅਤੇ ਮੇਰੀਆਂ ਸਹੇਲੀਆਂ ਨੂੰ ਵਿਆਹ ਵਿੱਚ ਛੱਡਣ ਦੀ ਪੇਸ਼ਕਸ਼ ਕੀਤੀ ਸੀ। ਇਸ ਦੌਰਾਨ ਉੱਥੇ ਮੌਜੂਦ ਇਕ ਹੋਰ ਵਿਅਕਤੀ ਚਾਰ ਸਹੇਲੀਆਂ ਵਿੱਚੋਂ ਦੋ ਨੂੰ ਵਿਆਹ ਸਮਾਰੋਹ ਵਿੱਚ ਛੱਡਣ ਦੀ ਪੇਸ਼ਕਸ਼ ਕੀਤੀ ਸੀ। ਇਸ ਦੌਰਾਨ ਉੱਥੇ ਮੌਜੂਦ ਇਕ ਹੋਰ ਵਿਅਕਤੀ ਚਾਰ ਸਹੇਲੀਆਂ ਵਿੱਚੋਂ ਦੋ ਨੂੰ ਵਿਆਹ ਵਿੱਚ ਲੈ ਗਿਆ।ਲਾੜੀ ਮੁਤਾਬਕ ਪੁਲਸ ਕਾਰ ਵਿੱਚ ਇਹ ਉਸ ਦੀ ਪਹਿਲੀ ਯਾਤਰਾ ਸੀ। ਉਸ ਨੂੰ ਇਹ ਜਾਣ ਕੇ ਚੰਗਾ ਲੱਗਿਆ ਕਿ ਪੁਲਸ ਸੜਕ ਕਿਨਾਰੇ ਉਸ ਵਰਗੇ ਲੋੜਵੰਦ ਲੋਕਾਂ ਦੀ ਮਦਦ ਕਰਦੀ ਹੈ।" ਐਡਮ ਇੱਕ ਸਾਬਕਾ ਮਕੈਨਿਕ ਨੇ ਕਿਹਾ ਕਿ ਉਹ ਇਹ ਦੇਖਣ ਲਈ ਰੁਕਿਆ ਸੀ ਕਿ ਉਹ ਕਲਾਸਿਕ ਕਾਰ ਠੀਕ ਕਰਨ ਮਦਦ ਕਰ ਸਕਦਾ ਹੈ। ਸਮਾਰੋਹ ਵਿਚ ਮੌਜੂਦ ਲੋਕ ਹੈਰਾਨ ਰਹਿ ਗਏ ਕਿਉਂਕਿ ਲਾੜੀ ਆਪਣੀਆਂ ਸਹੇਲੀਆਂ ਨਾਲ ਪੀਲੀ ਸ਼ੈਵਰਲੇਟ ਦੀ ਬਜਾਏ ਲਾਲ ਅਤੇ ਨੀਲੀਆਂ ਲਾਈਟਾਂ ਦੇ ਨਾਲ ਗਸ਼ਤੀ ਕਾਰ ਵਿੱਚ ਆਈ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।