...ਜਦੋਂ ਸ਼ਖਸ ਨੂੰ ਪਤਾ ਲੱਗਾ ਕਿ ਉਹ ਆਪਣੇ 8 ਸਾਲਾਂ ਬੱਚੇ ਦਾ ਪਿਤਾ ਨਹੀਂ
Saturday, Jul 06, 2019 - 06:00 PM (IST)

ਲੰਡਨ— ਬ੍ਰਿਟੇਨ 'ਚ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਖਤੂਮ ਦੀ ਪਤਨੀ ਹਯਾ ਬਿੰਤ ਹੁਸੈਨ ਦੇ ਤਲਾਕ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਪਿਆ ਸੀ ਕਿ ਭਾਰਤੀ ਮੂਲ ਦੇ ਇਕ ਵੱਡੇ ਕਾਰੋਬਾਰੀ ਘਰਾਣੇ ਦੇ ਵਿਅਕਤੀ ਦਾ ਉਸ ਦੀ ਪਤਨੀ ਤੋਂ ਵੱਖ ਹੋਣ ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਬਿਲਕੁਲ ਵੱਖਰੀ ਤਰ੍ਹਾਂ ਦਾ ਹੈ।
ਦਰਅਸਲ, ਇਕ ਬ੍ਰਿਟਿਸ਼ ਜੱਜ ਦੇ ਫੈਸਲੇ ਤੋਂ ਬਾਅਦ ਜਦੋਂ ਖੁਲਾਸਾ ਹੋਇਆ ਕਿ ਉਕਤ ਸ਼ਖਸ ਆਪਣੇ 8 ਸਾਲਾਂ ਦੇ ਬੱਚੇ ਦਾ ਪਿਤਾ ਨਹੀਂ ਹੈ ਤਾਂ ਉਹ ਸੁੰਨ ਰਹਿ ਗਿਆ। ਇਸ ਤੋਂ ਬਾਅਦ ਉਸ ਨੇ ਆਪਣੀ ਪਤਨੀ 'ਤੇ ਮੁਕੱਦਮਾ ਕਰਨ ਦਾ ਫੈਸਲਾ ਲਿਆ। ਦੱਸ ਦਈਏ ਕਿ ਸ਼ਖਸ ਦੇ ਪਿਤਾ ਨੂੰ ਭਾਰਤੀ ਮੂਲ ਦਾ ਹਥਿਆਰ ਡੀਲਰ ਮੰਨਿਆ ਜਾਂਦਾ ਹੈ। ਉਹ ਲੰਡਨ ਦੇ ਸੰਪੰਨ ਹਿੱਸੇ 'ਚ ਕਰੋੜਾਂ ਦੀ ਆਲੀਸ਼ਾਨ ਹਵੇਲੀ 'ਚ ਰਹਿੰਦਾ ਹੈ। ਉਕਤ ਜੋੜਾ ਪਹਿਲਾਂ ਤੋਂ ਹੀ ਇਕ ਹਾਈ-ਪ੍ਰੋਫਾਈਲ ਤਲਾਕ ਮਾਮਲੇ 'ਚ ਸ਼ਾਮਲ ਹੈ। ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਜਸਟਿਸ ਜੋਨਾਥਨ ਕੋਹੇਨ ਨੇ ਕਿਹਾ ਕਿ ਉਕਤ ਸ਼ਖਸ ਨੂੰ ਜਦੋਂ ਇਹ ਪਤਾ ਲੱਗਾ ਕਿ ਉਹ ਆਪਣੇ ਬੇਟੇ ਦਾ ਪਿਤਾ ਨਹੀਂ ਹੈ ਤਾਂ ਕੇਸ ਕੀਤਾ। ਉਕਤ ਵਿਅਕਤੀ ਦਾ ਕਹਿਣਾ ਹੈ ਕਿ ਇਸ ਖੁਲਾਸੇ ਨਾਲ ਉਸ ਨੂੰ ਜੋ ਸਦਮਾ ਲੱਗਾ ਹੈ ਉਸ ਦੇ ਲਈ ਉਸ ਨੂੰ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਜਸਟਿਸ ਕੋਹੇਨ ਨੇ ਕਿਹਾ ਕਿ ਔਰਤ ਨੂੰ ਭਾਰੀ ਪਛਤਾਵਾ ਹੈ।