ਵਟਸਐਪ ''ਤੇ ਲੱਗਾ 21 ਕਰੋੜ ਦਾ ਜੁਰਮਾਨਾ!

05/14/2017 1:38:22 PM

ਰੋਮ— ਸੋਸ਼ਲ ਮੈਸੇਜਿੰਗ ਐਪ ਵਟਸਐਪ ''ਤੇ 33 ਲੱਖ ਡਾਲਰ ਯਾਨੀ ਕਿ ਕਰੀਬ 21.18 ਕਰੋੜ ਦਾ ਜੁਰਮਾਨਾ ਲਗਾਇਆ ਗਿਆ ਹੈ। ਇਹ ਜੁਰਨਾਮਾ ਇਟਲੀ ਨੇ ਯੂਜ਼ਰਸ ਦਾ ਡਾਟਾ ਫੇਸਬੁੱਕ ਨਾਲ ਸਾਂਝਾ ਕੀਤੇ ਜਾਣ ਕਰਕੇ ਇਸ ਐਪ ''ਤੇ ਲਗਾਇਆ ਹੈ। ਇਕ ਰਿਪੋਰਟ ਮੁਤਾਬਕ ਯੂਰਪੀ ਸੰਘ ਦੀ 28 ਡਾਟਾ ਪ੍ਰੋਟੈਕਸ਼ਨ ਅਥਾਰਟੀ ਨੇ ਵਟਸਐਪ ਨੂੰ ਯੂਜ਼ਰਸ ਦਾ ਡਾਟਾ ਸਾਂਝਾ ਨਾ ਕਰਨ ਨੂੰ ਕਿਹਾ ਹੈ। ਡਾਟਾ ਸਾਂਝਾ ਕਰਨ ਨੂੰ ਲੈ ਕੇ ਯੂਜ਼ਰਸ ਦੀ ਸਹਿਮਤੀ ਨਾ ਲੈਣ ਦੇ ਕਾਰਨ ਇਹ ਕਦਮ ਚੁੱਕਿਆ ਗਿਆ ਹੈ। 
ਜ਼ਿਕਰਯੋਗ ਹੈ ਕਿ ਫੇਸਬੁੱਕ ਨੇ ਸਾਲ 2014 ਵਿਚ ਹੀ ਵਟਸਐਪ ਨੂੰ ਖਰੀਦ ਲਿਆ ਸੀ। ਉਸ ਸਮੇਂ ਕਿਹਾ ਗਿਆ ਸੀ ਕਿ ਵਟਸਐਪ ਯੂਜ਼ਰਸ ਦਾ ਡਾਟਾ ਫੇਸਬੁੱਕ ਨਾਲ ਸਾਂਝਾ ਨਹੀਂ ਕਰੇਗਾ। ਅਗਸਤ 2016 ਵਿਚ ਵਟਸਐਪ ਆਪਣੀ ਪ੍ਰਾਈਵੇਸੀ ਪਾਲਿਸੀ ਵਿਚ ਅਚਾਨਕ ਬਦਲਾਅ ਕਰ ਦਿੱਤਾ। ਇਸ ਬਦਲਾਅ ਤੋਂ ਬਾਅਦ ਫੇਸਬੁੱਕ ਨੂੰ ਵਟਸਐਪ ਯੂਜ਼ਰਸ ਦੀਆਂ ਨਿੱਜੀ ਜਾਣਾਕਰੀਆਂ ਇਸਤੇਮਾਲ ਕਰਨ ਦੀ ਆਗਿਆ ਮਿਲ ਗਈ। ਵਟਸਐਪ ਦੇ ਇਸ ਕਦਮ ਨੂੰ ਲੈ ਕੇ ਭਾਰਤ ਸਮੇਤ ਕਈ ਦੇਸ਼ਾਂ ਵਿਚ ਵਿਰੋਧ ਹੋਇਆ ਸੀ। ਭਾਰਤ ਵਿਚ ਇਸ ਦੇ ਖਿਲਾਫ ਸੁਪਰੀਮ ਕੋਰਟ ਵਿਚ ਪਟੀਸ਼ਨ ਪਾਈ ਗਈ ਹੈ। ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਹੈ ਕਿ ਇਸ ਮਾਮਲੇ ਵਿਚ ਸਖਤ ਕਾਨੂੰਨ ਬਣਾਉਣ ਦੀ ਦਿਸ਼ਾ ਵਿਚ ਕੰਮ ਹੋ ਰਿਹਾ ਹੈ।

Kulvinder Mahi

News Editor

Related News