ਬੁਰੀ ਖਬਰ! WestJet ਨੇ 3 ਹਜ਼ਾਰ ਤੋਂ ਵੱਧ ਨੌਕਰੀਆਂ 'ਚ ਕੀਤੀ ਕਟੌਤੀ

Thursday, Jun 25, 2020 - 06:00 PM (IST)

ਬੁਰੀ ਖਬਰ! WestJet ਨੇ 3 ਹਜ਼ਾਰ ਤੋਂ ਵੱਧ ਨੌਕਰੀਆਂ 'ਚ ਕੀਤੀ ਕਟੌਤੀ

ਕੈਲਗਰੀ : ਕੋਰੋਨਾ ਮਹਾਮਾਰੀ ਕਾਰਨ ਵੱਧ ਰਹੀ ਮੰਦੀ ਵਿਚਕਾਰ ਵੈਸਟਜੈੱਟ ਨੇ ਕੈਨੇਡਾ ਭਰ ਵਿਚ 3,333 ਨੌਕਰੀਆਂ ਵਿਚ ਕਟੌਤੀ ਕਰ ਦਿੱਤੀ ਹੈ। ਕੰਪਨੀ ਨੇ ਕਿਹਾ ਕਿ ਇਸ ਕਟੌਤੀ ਵਿਚ ਗੈਰ-ਯੂਨੀਅਨ ਅਹੁਦੇ ਹਨ ਅਤੇ ਪਾਇਲਟ, ਕੈਬਿਨ ਚਾਲਕ ਸ਼ਾਮਲ ਨਹੀਂ ਹਨ।

ਸੀ. ਈ. ਓ. ਐਡ ਸਿਮਸ ਨੇ ਕਿਹਾ ਕਿ ਇਹ ਤਬਦੀਲੀਆਂ ਜ਼ਰੂਰੀ ਹਨ ਕਿਉਂਕਿ ਕੋਵਿਡ-19 ਮਹਾਮਾਰੀ ਕਾਰਨ ਹਵਾਬਾਜ਼ੀ ਖੇਤਰ ਦੇ ਇਤਿਹਾਸ ਵਿਚ ਸਭ ਤੋਂ ਵੱਡਾ ਸੰਕਟ ਪੈਦਾ ਹੋਇਆ ਹੈ। ਸਿਮਸ ਨੇ ਕਿਹਾ ਕਿ ਇਹ ਫੈਸਲੇ ਮੁਸ਼ਕਲ ਪਰ ਕਾਰੋਬਾਰ ਦੀ ਰੱਖਿਆ ਲਈ ਜ਼ਰੂਰੀ ਸਨ। ਵੈਸਟਜੈੱਟ ਦੇ ਮੁੱਖ ਕਾਰਜਕਾਰੀ ਐਡ ਸਿਮਸ ਨੇ ਕਿਹਾ ਕਿ ਹਵਾਈ ਯਾਤਰਾ ਦੀ ਮੰਗ ਵਿਚ ਕਮੀ ਅਤੇ ਅਨਿਸ਼ਚਿਤਤਾ ਕਾਰਨ ਏਅਰਲਾਈਨ ਨੇ ਲਾਗਤ ਵਿਚ 60 ਫੀਸਦੀ ਦੀ ਕਮੀ ਕੀਤੀ ਹੈ ਪਰ ਲੰਮੀ ਰਿਕਵਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕਾਰੋਬਾਰਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਲਗਾਈਆਂ ਗਈਆਂ ਯਾਤਰਾ ਪਾਬੰਦੀਆਂ ਅਤੇ 14 ਦਿਨਾਂ ਦੇ ਇਕਾਂਤਵਾਸ ਨਿਯਮ ਯਾਤਰਾ ਅਤੇ ਸੈਰ-ਸਪਾਟਾ ਖੇਤਰ ਦੀ ਮੁੜ ਸਥਾਪਤੀ ਨੂੰ ਰੋਕ ਰਹੇ ਹਨ। ਗੌਰਤਲਬ ਹੈ ਕਿ ਏਅਰ ਕਨੈਡਾ ਨੇ ਵੀ 20,000 ਕਰਮਚਾਰੀਆਂ ਦੀ ਛੁੱਟੀ ਕੀਤੀ ਹੈ। ਏਅਰ ਕਨੈਡਾ ਦੇ ਸੀ. ਈ. ਓ. ਕੈਲਿਨ ਰੋਵਿਨਸਕੂ ਨੇ ਵੀ ਕਿਹਾ ਕਿ ਯਾਤਰਾ ਦੇ ਨਿਯਮ ਆਰਥਿਕ ਰਿਕਵਰੀ ਨੂੰ ਰੋਕ ਰਹੇ ਹਨ। ਵੈਸਟਜੈੱਟ ਨੇ ਨੇ ਕਿਹਾ ਕਿ ਇਸ ਕਟੌਤੀ ਨਾਲ ਸਾਨੂੰ ਸਾਡੇ ਬਾਕੀ ਰਹਿੰਦੇ 10,000 ਕਾਮਿਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਅਤੇ ਆਪਣੇ ਕਾਰੋਬਾਰ ਨੂੰ ਜਾਰੀ ਰੱਖਣ ਵਿਚ ਮਦਦ ਮਿਲੇਗੀ।


author

Sanjeev

Content Editor

Related News