ਨਿਊ ਸਾਊਥ ਵੇਲਜ਼ ਤੇ ਕੁਈਨਜ਼ਲੈਂਡ ''ਚ ਭਾਰੀ ਮੀਂਹ ਨੇ ਕਿਸਾਨ ਕੀਤੇ ਖੁਸ਼

10/12/2019 3:11:31 PM

ਸਿਡਨੀ— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ਦੇ ਕਿਸਾਨਾਂ ਲਈ ਰਾਹਤ ਦੀ ਗੱਲ ਹੈ ਕਿ ਇਨ੍ਹਾਂ ਇਲਾਕਿਆਂ 'ਚ ਮੀਂਹ ਨੇ ਦਸਤਕ ਦੇ ਦਿੱਤੀ ਹੈ। ਇਨ੍ਹਾਂ ਖੇਤਰਾਂ 'ਚ ਸੋਕਾ ਪੈਣ ਦਾ ਖਤਰਾ ਮੰਡਰਾਅ ਰਿਹਾ ਸੀ ਤੇ ਮੀਂਹ ਪੈਣ ਨਾਲ ਕਿਸਾਨਾਂ ਨੂੰ ਆਸ ਹੋ ਗਈ ਹੈ ਕਿ ਉਨ੍ਹਾਂ ਦੀਆਂ ਫਸਲਾਂ ਵਧੀਆ ਹੋਣਗੀਆਂ। ਕੁੱਝ ਇਲਾਕੇ ਤਾਂ ਅਜਿਹੇ ਸਨ ਕਿ ਜਿੱਥੇ ਪਾਣੀ ਦੀ ਕਮੀ ਕਾਰਨ ਵੱਡੀਆਂ ਪਰੇਸ਼ਾਨੀਆਂ ਖੜ੍ਹੀਆਂ ਹੋ ਰਹੀਆਂ ਸਨ। ਆਸ ਕੀਤੀ ਜਾ ਰਹੀ ਹੈ ਕਿ ਭਾਰੀ ਮੀਂਹ ਪੈਣ ਨਾਲ ਕੁਝ ਰਾਹਤ ਜ਼ਰੂਰ ਮਿਲੇਗੀ।
PunjabKesari

ਸ਼ੁੱਕਰਵਾਰ ਸ਼ਾਮ ਨੂੰ ਪਹਿਲਾ ਮੀਂਹ ਪਿਆ ਤੇ ਲੋਕ ਇੰਨੇ ਖੁਸ਼ ਹੋਏ ਕਿ ਸੋਸ਼ਲ ਮੀਡੀਆ 'ਤੇ ਇਸ ਦੀਆਂ ਤਸਵੀਰਾਂ ਸਾਂਝੀਆਂ ਕਰਨ ਲੱਗ ਗਏ, ਇੱਥੋਂ ਤਕ ਕਿ ਲੋਕਲ ਐੱਮ. ਪੀ. ਗ੍ਰਾਹਮ ਪੈਰੇਟ ਵੀ ਆਪਣੇ ਆਪ ਨੂੰ ਮੀਂਹ ਦੀ ਤਸਵੀਰ ਸਾਂਝੀ ਕਰਨ ਤੋਂ ਰੋਕ ਨਾ ਸਕੇ। ਕਈ ਥਾਵਾਂ 'ਤੇ ਕਾਫੀ ਭਾਰੀ ਮੀਂਹ ਪੈਣ ਕਾਰਨ ਖੇਤਾਂ 'ਚ ਪਾਣੀ ਭਰ ਗਿਆ ਹੈ ਜੋ ਕਿ ਫਸਲਾਂ ਲਈ ਬਹੁਤ ਚੰਗਾ ਹੈ। ਮੌਸਮ ਅਧਿਕਾਰੀਆਂ ਮੁਤਾਬਕ ਸਿਡਨੀ 'ਚ ਤੇਜ਼ ਮੀਂਹ ਪੈਣ ਦੇ 95 ਫੀਸਦੀ ਚਾਂਸ ਹਨ।
 

PunjabKesari

ਸ਼ਹਿਰ ਤੁਲਾਰੂਕੇ ਦੇ ਇਕ ਵਿਅਕਤੀ ਨੇ ਦੱਸਿਆ ਕਿ ਉਹ ਖੁਸ਼ ਹੈ ਕਿ ਮੀਂਹ ਪੈਣੇ ਸ਼ੁਰੂ ਹੋ ਗਏ ਹਨ ਤੇ ਆਸ ਹੈ ਕਿ ਜਲਦੀ ਹੀ ਸੋਕੇ ਦੀ ਪਰੇਸ਼ਾਨੀ ਦਾ ਹੱਲ ਨਿਕਲ ਜਾਵੇਗਾ। ਜ਼ਿਕਰਯੋਗ ਹੈ ਕਿ ਇਹ ਨਿਊ ਸਾਊਥ ਵੇਲਜ਼ ਦਾ ਇਕ ਅਜਿਹਾ ਸ਼ਹਿਰ ਹੈ ਜਿੱਥੇ ਪਿਛਲੇ 100 ਸਾਲਾਂ ਤੋਂ ਸੋਕੇ ਦੀ ਪਰੇਸ਼ਾਨੀ ਸਾਹਮਣੇ ਆ ਰਹੀ ਹੈ। ਇਸ ਖੇਤਰ 'ਚ 4500 ਲੋਕ ਰਹਿੰਦੇ ਹਨ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਨ੍ਹਾਂ ਦੋਹਾਂ ਸੂਬਿਆਂ 'ਚ ਚੰਗਾ ਮੀਂਹ ਪੈਣ ਦੀ ਆਸ ਹੈ।


Related News