ਬਾਈਡੇਨ ਨੇ ਜਾਰੀ ਕੀਤੀਆਂ ਨਾਸਾ ਵਲੋਂ ਭੇਜੀਆਂ ਪਹਿਲੀਆਂ ਰੰਗੀਨ ਤਸਵੀਰਾਂ, ਬ੍ਰਹਿਮੰਡ ਦੀ ਉਤਪਤੀ ਦਾ ਖੁੱਲ੍ਹੇਗਾ ਭੇਦ

07/13/2022 5:31:58 PM

ਵਾਸ਼ਿੰਗਟਨ (ਏ. ਐੱਨ. ਆਈ.)- ਅਮਰੀਕੀ ਸਪੇਸ ਏਜੰਸੀ ਨਾਸਾ ਨੇ ਆਪਣੇ ਸਭ ਤੋਂ ਸ਼ਕਤੀਸ਼ਾਲੀ ਸਪੇਸ ਟੈਲੀਸਕੋਪ ਜੇਮਸ ਵੈੱਬ ਤੋਂ ਪਹਿਲੀ ਰੰਗੀਨ ਫੋਟੋ ਰਿਲੀਜ਼ ਕੀਤੀ ਹੈ। ਇਹ ਹੁਣ ਤੱਕ ਦੇਖੀ ਗਈ ਬ੍ਰਹਿਮੰਡ ਦੀ ਸਭ ਤੋਂ ਹਾਈ ਰੈਜੋਲਿਊਸ਼ਨ ਵਾਲੀ ਪਹਿਲੀ ਰੰਗੀਨ ਤਸਵੀਰ ਹੈ। ਇਸ ਪਹਿਲੀ ਰੰਗੀਨ ਤਸਵੀਰ ਬਾਰੇ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਦੀ ਵ੍ਹਾਈਟ ਹਾਊਸ ਬ੍ਰੀਫਿੰਗ ਵਿਚ ਖੁਲਾਸਾ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਹ ਹੈਰਾਨੀਜਨਕ ਤਸਵੀਰ ਹੈ, ਜੋ ਕਿ ਹਜ਼ਾਰਾਂ ਆਕਾਸ਼ਗੰਗਾਵਾਂ ਨਾਲ ਭਰੀ ਹੋਈ ਹੈ ਅਤੇ ਇਸ ਵਿਚ ਹੁਣ ਤੱਕ ਦੇਖੀ ਗਈ ਸਭ ਤੋਂ ਧੁੰਧਲੀਆਂ ਵਸਤੂਆਂ ਹਨ, ਜੋ ਨੀਲੇ, ਸੰਤਰੀ ਅਤੇ ਚਿੱਟੇ ਰੰਗ ਵਿਚ ਰੰਗੀਆਂ ਹੋਈਆਂ ਹਨ। ਇਹ ਟੈਲੀਸਕੋਪ ਮਨੁੱਖਤਾ ਦੀਆਂ ਮਹਾਨ ਇੰਜੀਨੀਅਰਿੰਗ ਪ੍ਰਾਪਤੀਆਂ ਵਿਚੋਂ ਇਕ ਹੈ।

ਇਹ ਵੀ ਪੜ੍ਹੋ: ਰਾਸ਼ਟਰਪਤੀ ਰਾਜਪਕਸ਼ੇ ਦੇ ਦੇਸ਼ ਛੱਡਣ ਤੋਂ ਬਾਅਦ ਸ਼੍ਰੀਲੰਕਾ 'ਚ ਐਮਰਜੈਂਸੀ ਦਾ ਐਲਾਨ

PunjabKesari

ਉਨ੍ਹਾਂ ਨੇ ਜੇਮਸ ਵੈੱਬਸ ਸਪੇਸ ਟੈਲੀਸਕੋਪ ਰਾਹੀਂ ਖਿੱਚੀ ਗਈ ਬ੍ਰਹਿਮੰਡ ਦੀ ਪਹਿਲੀ ਪੂਰਨ-ਰੰਗੀਨ ਤਸਵੀਰ ਦੀ ਘੁੰਡ ਚੁਕਾਈ ਕੀਤੀ। ਵ੍ਹਾਈਟ ਹਾਊਸ ਵਿਚ ਇਕ ਸਮਾਰੋਹ ਦੌਰਾਨ ਬਾਈਡੇਨ ਨੇ ਕਿਹਾ ਕਿ ਇਹ ਇਕ ਇਤਿਹਾਸਕ ਦਿਨ ਹੈ ਕਿਉਂਕਿ ਦੁਨੀਆ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਸ਼ਕਤੀਸ਼ਾਲੀ ਪੁਲਾੜ ਵਿਗਿਆਨ ਟੈਲੀਸਕੋਪ ਨੇ ਸਾਡੇ ਬ੍ਰਹਿਮੰਡ ਦੇ ਇਤਿਹਾਸ ਵਿਚ ਇਕ ਨਵੀਂ ਪੇਸ਼ਕਸ਼ ਕੀਤੀ। ਨਾਸਾ ਦੇ ਪ੍ਰਸ਼ਾਸਕ ਬਿਲ ਨੇਲਸਨ ਨੇ ਪਿਛਲੇ ਮਹੀਨੇ ਇਕ ਬ੍ਰੀਫਿੰਗ ਵਿਚ ਪੱਤਰਕਾਰਾਂ ਨੂੰ ਕਿਹਾ ਸੀ ਕਿ ਅਸੀਂ ਮਨੁੱਖਤਾ ਅਤੇ ਬ੍ਰਹਿਮੰਡ ਬਾਰੇ ਇਕ ਨਵਾਂ ਦ੍ਰਿਸ਼ਟੀਕੋਣ ਦੇਣ ਜਾ ਰਹੇ ਹਾਂ ਅਤੇ ਇਹ ਇਕ ਅਜਿਹਾ ਦ੍ਰਿਸ਼ ਹੈ ਜਿਸਨੂੰ ਪਹਿਲਾਂ ਕਦੇ ਨਹੀਂ ਦੇਖਿਆ। ਇਹ ਪ੍ਰੋਗਰਾਮ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਇੰਟਰਨੈਸ਼ਨਲ ਸਪੇਸ ਸਾਈਂਸ ਪ੍ਰਾਜੈਕਟ ਹੈ। ਇਸਦਾ ਨਾਂ ਨਾਸਾ ਦੇ ਦੂਸਰੇ ਹੈੱਡ ਜੇਮਸ ਵੈੱਬ ਦੇ ਨਾਂ ’ਤੇ ਰੱਖਿਆ ਗਿਆ ਹੈ। ਨਾਸਾ ਨੇ ਇਸ ਟੈਲੀਸਕੋਪ ਵਿਚ ਸਮਾਂ ਦੇ ਨਾਲ ਕਈ ਐਡਵਾਂਸ ਟੈਕਨਾਲੌਜੀ ਜੋੜੀ ਹੈ। ਇਸ ਤੋਂ ਪਹਿਲਾਂ ਨਾਸਾ ਨੇ ਆਪਣੇ ਸਭ ਤੋਂ ਸ਼ਕਤੀਸ਼ਾਲੀ ਸਪੇਸ ਟੈਲੀਸਕੋਪ ਜੇਮਸ ਵੈੱਬਸ ਨਾਲ ਖਿੱਚੀ ਜਾਣ ਵਾਲੀ ਗੂੜ੍ਹੇ-ਪੁਲਾੜ ਦੀਆਂ ਪਹਿਲੀਆਂ ਤਸਵੀਰਾਂ ਨਾਲ ਪਹਿਲਾਂ ਇਕ ਖੂਬਸੂਰਤ ਟੀਜਰ ਫੋਟੋ ਰਿਲੀਜ਼ ਕੀਤੀ ਸੀ। ਇਸ ਵਿਚ ਨਾਸਾ ਦੀਆਂ ਲੰਬੀਆਂ ਉਡੀਕਾਂ ਡੀਪ-ਸਪੇਸ ਤਸਵੀਰਾਂ ਅਗਲੇ ਹਫਤੇ ਰਿਲੀਜ਼ ਹੋਣ ਦੀ ਗੱਲ ਕਹੀ ਗਈ ਸੀ। ਵਿਗਿਆਨੀਆਂ ਦੀ ਮੰਨੀਏ ਤਾਂ ਇਹ ਸ਼ਕਤੀਸ਼ਾਲੀ ਉਪਕਰਣ ਬ੍ਰਹਿਮੰਡ ਦੀ ਉਤਪਤੀ ਨਾਲ ਜੁੜੇ ਕਈ ਰਾਜ਼ ਖੋਲ੍ਹ ਸਕਦਾ ਹੈ।

PunjabKesari

ਇਹ ਵੀ ਪੜ੍ਹੋ: ਬਿਨਾਂ ਪੁੱਛੇ ਫ਼ਲ ਖਾਣ 'ਤੇ ਮਾਸੂਮ ਭਰਾਵਾਂ ਨੂੰ ਦਿੱਤੇ ਰੂਹ ਕੰਬਾਊ ਤਸੀਹੇ, 10 ਸਾਲਾ ਬੱਚੇ ਦੀ ਮੌਤ

10 ਅਰਬ ਡਾਲਰ ਦੀ ਲਾਤ ਨਾਲ ਬਣਿਐ ਟੈਲੀਸਕੋਪ

10 ਅਰਬ ਡਾਲਰ ਦੀ ਲਾਗਤ ਨਾਲ ਤਿਆਰ ਟੈਲੀਸਕੋਪ ਵਿਚ ਪਿਛਲੇ ਸਾਲ ਦਸੰਬਰ ਵਿਚ ਲਾਂਚ ਕੀਤਾ ਗਿਆ ਸੀ ਅਤੇ ਮੌਜੂਦਾ ਵਿਚ ਇਹ ਧਰਤੀ ਤੋਂ 15 ਲੱਖ ਕਿਲੋਮੀਟਰ ਦੂਰ ਸੂਰਜ ਦੀ ਪ੍ਰਕਿਰਮਾ ਕਰ ਰਿਹਾ ਹੈ। ਇਹ ਟੈਲੀਸਕੋਪ ਆਪਣੇ ਵਿਸ਼ਾਲ ਪ੍ਰਾਇਮਰੀ ਮਿਰਰ ਅਤੇ ਉਪਕਰਣਾਂ ਦੀ ਮਦਦ ਨਾਲ ਸਪੇਸ ਵਿਚ ਕਿਸੇ ਵੀ ਹੋਰ ਟੈਲੀਸਕੋਪ ਦੇ ਮੁਕਾਬਲੇ ਵਿਚ ਜ਼ਿਆਦਾ ਦੂਰੀ ਤੱਕ ਦੇਖ ਸਕਦਾ ਹੈ। ਟੈਲੀਸਕੋਪ ਇਸਨੂੰ ਧੂੜ ਅਤੇ ਗੈਸ ਦੇ ਪਾਲ ਵੀ ਦੇਖਣ ਵਿਚ ਮਦਦ ਕਰਦੇ ਹਨ।

PunjabKesari

ਬ੍ਰਹਿਮੰਡ ’ਚ ਪਾਣੀ ਦੀ ਕੋਈ ਕਮੀ ਨਹੀਂ

ਨਾਸਾ ਦੇ ਜੇਮਸ ਵੈੱਬ ਟੈਲੀਸਕੋਪ ਨੇ ਵੀ ਖੁਲਾਸਾ ਕੀਤਾ ਹੈ ਕਿ ਇਸ ਬ੍ਰਹਿਮੰਡ ਵਿਚ ਪਾਣੀ ਦੀ ਕੋਈ ਕਮੀ ਨਹੀਂ ਹੈ। ਦੂਰ-ਦੁਰਾਡੇ ਦੀਆਂ ਆਕਾਸ਼ ਗੰਗਾਵਾਂ ਵਿਚ ਕਈ ਥਾਵਾਂ ’ਤੇ ਪਾਣੀ ਮੌਜੂਦ ਹੈ। ਇਸ ਟੈਲੀਸਕੋਪ ਨੇ ਪਾਣੀ ਦੀ ਮੌਜੂਦਗੀ ਦੇ ਵਿਸ਼ੇਸ਼ ਸੰਕੇਤ ਫੜੇ ਹਨ। ਇਨ੍ਹਾਂ ਵਿਚ ਬੱਦਲਾਂ, ਤ੍ਰੇਲ, ਭਾਫ਼ ਆਦਿ ਦੇ ਚਿੰਨ੍ਹ ਹਨ। ਇਹ ਉਨ੍ਹਾਂ ਗ੍ਰਹਿਆਂ ’ਤੇ ਮੌਜੂਦ ਹਨ, ਜੋ ਸੂਰਜ ਵਰਗੇ ਤਾਰਿਆਂ ਦੁਆਲੇ ਘੁੰਮ ਰਹੇ ਹਨ।

ਇਹ ਵੀ ਪੜ੍ਹੋ: ਆਖ਼ਰਕਾਰ ਸ਼੍ਰੀਲੰਕਾ ਛੱਡ ਕੇ ਭੱਜ ਹੀ ਨਿਕਲੇ ਰਾਸ਼ਟਰਪਤੀ ਗੋਟਾਬਾਯਾ, ਇਸ ਦੇਸ਼ 'ਚ ਲਈ ਸ਼ਰਨ

PunjabKesari

ਏਲੀਅੰਨਸ ਦਾ ਵੀ ਪਤਾ ਲਗਾਏਗਾ

ਜੇਮਸ ਵੈੱਬ ਸਪੇਨ ਟੈਲੀਸਕੋਪ 1990 ਵਿਚ ਭੇਜ ਗਏ ਹੱਬਲ ਟੈਲੀਸਕੋਪ ਦੇ ਮੁਕਾਬਲੇ 100 ਗੁਣਾ ਜ਼ਿਆਦਾ ਸ਼ਕਤੀਸ਼ਾਲੀ ਹੈ। ਇਸ ਦੇ ਰਾਹੀਂ ਬ੍ਰਹਿਮੰਡ ਦੇ ਸ਼ੁਰੂਆਤੀ ਕਾਲ ਵਿਚ ਬਣੀ ਗੈਲੈਕਸੀ, ਉਲਕਾਪਿੰਡ ਅਤੇ ਗ੍ਰਹਿਆਂ ਦਾ ਪਤਾ ਲਗਾਇਆ ਜਾ ਸਕਦਾ ਹੈ। ਇਹ ਟੈਲੀਸਕੋਪ ਬ੍ਰਹਿਮੰਡ ਦੇ ਭੇਦਾਂ ਨੂੰ ਉਜਾਗਰ ਕਰਨ ਦੇ ਨਾਲ ਹੀ ਏਲੀਅਨ ਦੀ ਮੌਜੂਦਗੀ ਦਾ ਵੀ ਪਤਾ ਲਗਾਏਗਾ। ਇਸਦੇ ਰਾਹੀਂ ਵਿਗਿਆਨੀ ਬ੍ਰਹਿਮੰਡ ਦੇ ਕਈ ਅਣਸੁਲਝੇ ਭੇਦਾਂ ਨੂੰ ਸੁਲਝਾਉਣ ਦਾ ਕੋਸ਼ਿਸ਼ ਕਰਨਗੇ।

PunjabKesari

ਅਮਰੀਕਾ ਅਤੇ ਪੂਰੀ ਮਨੁੱਖਤਾ ਲਈ ਇਕ ਇਤਿਹਾਸਕ ਪਲ: ਬਾਈਡੇਨ

ਬਾਈਡੇਨ ਨੇ ਕਿਹਾ ਕਿ ਜੇਮਸ ਵੈੱਬ ਟੈਲੀਸਕੋਪ ਦੀ ਪਹਿਲੀ ਤਸਵੀਰ ਵਿਗਿਆਨ ਤੇ ਤਕਨੀਕ, ਖਗੋਲ ਵਿਗਿਆਨ, ਪੁਲਾੜ ਦੀ ਖੋਜ, ਅਮਰੀਕਾ ਅਤੇ ਪੂਰੀ ਮਨੁੱਖਤਾ ਲਈ ਇਕ ਇਤਿਹਾਸਕ ਪਲ ਹੈ। ਉਨ੍ਹਾਂ ਕਿਹਾ ਕਿ ਇਹ ਤਸਵੀਰਾਂ ਦੁਨੀਆ ਨੂੰ ਯਾਦ ਦਿਵਾਉਂਦੀਆਂ ਹਨ ਕਿ ਅਮਰੀਕਾ ਵੱਡੀਆਂ ਚੀਜ਼ਾਂ ਕਰ ਸਕਦਾ ਹੈ ਅਤੇ ਅਮਰੀਕੀ ਜਨਤਾ, ਖਾਸ ਤੌਰ ’ਤੇ ਬੱਚਿਆਂ ਨੂੰ ਦੱਸਦੀਆਂ ਹਨ ਕਿ ਕੁਝ ਵੀ ਸਾਡੀ ਸਮਰੱਥਾ ਤੋਂ ਬਾਹਰ ਨਹੀਂ। ਅਸੀਂ ਉਨ੍ਹਾਂ ਸੰਭਾਵਨਾਵਾਂ ਨੂੰ ਵੇਖ ਸਕਦੇ ਹਾਂ, ਜਿਨ੍ਹਾਂ ਨੂੰ ਹੁਣ ਤਕ ਕਦੇ ਨਹੀਂ ਵੇਖਿਆ ਗਿਆ ਸੀ। ਅਸੀਂ ਉਨ੍ਹਾਂ ਥਾਵਾਂ ’ਤੇ ਜਾ ਸਕਦੇ ਹਾਂ ਜਿੱਥੇ ਪਹਿਲਾਂ ਕਦੇ ਨਹੀਂ ਜਾ ਸਕੇ ਸੀ। ਵਰਣਨਯੋਗ ਹੈ ਕਿ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਦੱਖਣੀ ਅਮਰੀਕਾ ਦੇ ਉੱਤਰ-ਪੂਰਬੀ ਕੰਢੇ ’ਤੇ ਫਰੈਂਚ ਗੁਆਨਾ ਤੋਂ ਟੈਲੀਸਕੋਪ ਨੂੰ 2021 ’ਚ ਕ੍ਰਿਸਮਸ ਮੌਕੇ ਲਾਂਚ ਕੀਤਾ ਸੀ, ਜਿਸ ਦਾ ਭਾਰ 6,350 ਕਿੱਲੋ ਹੈ। ਜੇਮਸ ਵੈੱਬ ਟੈਲੀਸਕੋਪ ਪੁਲਾੜ ’ਚ ਭੇਜੀ ਗਈ ਸਭ ਤੋਂ ਵੱਡੀ ਅਤੇ ਸਭ ਤੋਂ ਗੁੰਝਲਦਾਰ ਆਬਜ਼ਰਵੇਟਰੀ ਹੈ।

ਇਹ ਵੀ ਪੜ੍ਹੋ: ਸ਼੍ਰੀਲੰਕਾ ਦੇ ਸਰਕਾਰੀ TV ਚੈਨਲ ਅਤੇ PM ਦੀ ਰਿਹਾਇਸ਼ 'ਤੇ ਪ੍ਰਦਰਸ਼ਨਕਾਰੀਆਂ ਨੇ ਬੋਲਿਆ ਧਾਵਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News