‘ਸਿਰਫ ਮਾਸਕ ਪਾਉਣ ਨਾਲ ਨਹੀਂ ਹੋਵੇਗਾ ਕੋਰੋਨਾ ਤੋਂ ਬਚਾਅ’
Thursday, Dec 24, 2020 - 02:29 AM (IST)
ਵਾਸ਼ਿੰਗਟਨ-ਕੋਰੋਨਾ ਵਾਇਰਸ ਇਨਫੈਕਸ਼ਨ ਨੂੰ ਲੈ ਕੇ ਇਕ ਨਵੀਂ ਸਟੱਡੀ ਸਾਹਮਣੇ ਆਈ ਹੈ। ਇਸ ਦੇ ਮੁਤਾਬਕ ਸਿਰਫ ਮਾਸਕ ਪਾ ਕੇ ਕੋਰੋਨਾ ਦੇ ਇਨਫੈਕਸ਼ਨ ਤੋਂ ਨਹੀਂ ਬਚਿਆ ਜਾ ਸਕਦਾ ਹੈ, ਇਸ ਤੋਂ ਬਚਾਅ ਲਈ ਤੁਹਾਨੂੰ ਸਰੀਰਿਕ ਦੂਰੀ ਦਾ ਧਿਆਨ ਰੱਖਣ ਦੀ ਬੇਹੱਦ ਲੋੜ ਹੈ। ਇਹ ਸਟੱਡੀ ਫਿਜ਼ਿਕਸ ਆਫ ਫਲੂਉਡਸ ’ਚ ਪ੍ਰਕਾਸ਼ਤ ਹੋਈ ਹੈ। ਇਸ ਸਟੱਡੀ ’ਚ ਪ੍ਰੀਖਣ ਕੀਤਾ ਗਿਆ ਹੈ ਕਿ ਕਿਵੇਂ ਪੰਜ ਵੱਖ-ਵੱਖ ਤਰ੍ਹਾਂ ਦੀਆਂ ਮਾਸਕ ਸਮੱਗਰੀਆਂ ਖੰਘਦੇ ਜਾਂ ਛਿੱਕਦੇ ਸਮੇਂ SARS-CoV-2 ਵਾਇਰਸ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਵਾਇਰਸ ਦੇ ਕਹਿਰ ਨੂੰ ਰੋਕਣ ’ਚ ਮਦਦ ਕਰਦੀ ਹੈ।
ਇਹ ਵੀ ਪੜ੍ਹੋ -ਇਹ ਹੈ ਦੁਨੀਆ ਦਾ ਸਭ ਤੋਂ ਠੰਡਾ ਪਿੰਡ, -71 ਡਿਗਰੀ ਤੱਕ ਪਹੁੰਚ ਜਾਂਦੈ ਤਾਪਮਾਨ (ਤਸਵੀਰਾਂ)
ਖੋਜਕਰਤਾਵਾਂ ਨੇ ਜਿਨ੍ਹਾਂ ਸਾਰੀਆਂ ਸਮੱਗਰੀਆਂ ਦਾ ਪ੍ਰੀਖਣ ਕੀਤਾ, ਉਨ੍ਹਾਂ ’ਚ ਉਨ੍ਹਾਂ ਬੂੰਦਾਂ ਦੀ ਗਿਣਤੀ ਘੱਟ ਹੋ ਗਈ ਸੀ, ਜੋ ਵਾਇਰਸ ਦਾ ਸੰਚਾਰਨ ਕਰ ਸਕਦੀ ਹੈ। ਹਾਲਾਂਕਿ ਸਰੀਰਿਕ ਦੂਰੀ 6 ਫੁੱਟ ਤੋਂ ਘੱਟ ਹੋਣ ’ਤੇ ਇਹ ਡ੍ਰਾਪਲੇਟਸ ਇਨਫੈਕਸ਼ਨ ਨੂੰ ਫੈਲਣ ’ਚ ਸਹਾਇਕ ਹੋ ਸਕਦੀ ਹੈ।ਅਮਰੀਕਾ ਦੀ ਨਿਊ ਮੈਕਸੀਕੋ ਸਟੇਟ ਯੂਨੀਵਰਸਿਟੀ ’ਚ ਇਕ ਏਸੋਸੀਏਟ ਪ੍ਰੋਫੈਸਰ ਕ੍ਰਿਸ਼ਨਾ ਕੋਟਾ ਨੇ ਕਿਹਾ ਕਿ ਮਾਸਕ ਯਕੀਨੀ ਤੌਰ ’ਤੇ ਇਨਫੈਕਸ਼ਨ ਫੈਲਣ ਤੋਂ ਰੋਕਣ ’ਚ ਮਦਦ ਕਰਦਾ ਹੈ ਪਰ ਜੇਕਰ ਲੋਕ ਇਕ-ਦੂਜੇ ਦੇ ਬਹੁਤ ਨੇੜੇ ਹਨ ਤਾਂ ਵਾਇਰਸ ਦੇ ਫੈਲਣ ਦੇ ਅਸਾਰ ਅਜੇ ਵੀ ਹਨ।
ਇਹ ਵੀ ਪੜ੍ਹੋ -ਫਾਈਜ਼ਰ ਤੇ ਮਾਡਰਨਾ ਕਰ ਰਹੇ ਹਨ ਆਪਣੀ ਵੈਕਸੀਨ ਦਾ ਬ੍ਰਿਟੇਨ ’ਚ ਮਿਲੇ ਕੋਰੋਨਾ ਦੇ ਨਵੇਂ ਸਟ੍ਰੇਨ ਵਿਰੁੱਧ ਟੈਸਟ
ਉਨ੍ਹਾਂ ਨੇ ਕਿਹਾ ਕਿ ਸਿਰਫ ਮਾਸਕ ਹੀ ਨਹੀਂ ਸਰੀਰਿਕ ਦੂਰੀ ਵੀ ਇਨਫੈਕਸ਼ਨ ਤੋਂ ਬਚਣ ’ਚ ਮਦਦ ਕਰੇਗੀ। ਰਿਸਰਚਰ ਨੇ ਆਪਣੇ ਇਸ ਪ੍ਰੀਖਣ ’ਚ ਆਮ ਕੱਪੜੇ ਦੇ ਬਣੇ ਮਾਸਕ ਤੋਂ ਇਲਾਵਾ, ਟੂ ਲੇਅਰ ਮਾਸਕ, ਵੇਟ ਟੂ-ਲੇਅਰ ਮਾਸਕ, ਸਰਜਿਕਲ ਮਾਸਕ ਅਤੇ ਐੱਨ-95 ਮਾਸਕ ਦਾ ਇਸਤੇਮਾਲ ਕੀਤਾ ਹੈ। ਇਹ ਸਾਰੇ ਇਨਫੈਕਸ਼ਨ ਨੂੰ ਰੋਕਣ ’ਚ ਵੱਖ-ਵੱਖ ਤਰੀਕੇ ਨਾਲ ਅਸਰਦਾਰ ਸਾਬਤ ਹੋਏ ਹਨ। ਇਸ ਦੇ ਆਧਾਰ ’ਤੇ ਉਨ੍ਹਾਂ ਨੇ ਕਿਹਾ ਕਿ 6 ਫੁੱਟ ਦੀ ਸਰੀਰਿਕ ਦੂਰੀ ਨਾ ਹੋਣ ’ਤੇ ਕੋਰੋਨਾ ਦਾ ਇਨਫੈਕਸ਼ਨ ਫੈਲਣ ਦੀ ਕਾਫੀ ਸੰਭਾਵਨਾ ਹੈ।
ਇਹ ਵੀ ਪੜ੍ਹੋ -ਬਾਇਓਨਟੈੱਕ ਨੂੰ ਭਰੋਸਾ, ਕੋਰੋਨਾ ਦੇ ਨਵੇੇਂ ਰੂਪ ਵਿਰੁੱਧ ਅਸਰਦਾਰ ਹੋਵੇਗਾ ਉਸ ਦਾ ਟੀਕਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।