ਇਸਲਾਮਿਕ ਸਟੇਟ ਨੂੰ ਕਾਬੂ 'ਚ ਕਰਨ ਲਈ ਅਮਰੀਕਾ ਨਾਲ ਮਿਲ ਕੇ ਨਹੀਂ ਕਰਾਂਗੇ ਕੰਮ : ਤਾਲਿਬਾਨ

Saturday, Oct 09, 2021 - 07:32 PM (IST)

ਵਾਸ਼ਿੰਗਟਨ-ਅਫਗਾਨਿਸਤਾਨ 'ਚ ਕੱਟੜਪੰਥੀ ਸਮੂਹਾਂ ਨੂੰ ਕਾਬੂ ਕਰਨ 'ਚ ਅਮਰੀਕਾ ਨਾਲ ਸਹਿਯੋਗ ਕਰਨ ਦੀ ਸੰਭਾਵਨਾ ਨੂੰ ਤਾਲਿਬਾਨ ਨੇ ਸ਼ਨੀਵਾਰ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ। ਇਸ ਦੇ ਨਾਲ ਹੀ ਅਫਗਾਨਿਸਤਾਨ ਤੋਂ ਅਮਰੀਕੀ ਬਲਾਂ ਦੀ ਅਗਸਤ 'ਚ ਪੂਰੀ ਤਰ੍ਹਾਂ ਵਾਪਸੀ ਤੋਂ ਬਾਅਦ ਅਮਰੀਕਾ ਅਤੇ ਤਾਲਿਬਾਨ ਦਰਮਿਆਨ ਹੋਣ ਜਾ ਰਹੀ ਪਹਿਲੀ ਸਿੱਧੀ ਗੱਲਬਾਤ ਦੇ ਪਹਿਲੇ ਤਾਲਿਬਾਨ ਨੇ ਇਸ ਅਹਿਮ ਮੁੱਦੇ 'ਤੇ ਸਖਤ ਰਵੱਈਆ ਆਪਣਾ ਲਿਆ ਹੈ। ਅਮਰੀਕੀ ਅਧਿਕਾਰੀ ਸ਼ਨੀਵਾਰ ਅਤੇ ਐਤਵਾਰ ਨੂੰ ਤਾਲਿਬਾਨ ਦੇ ਸੀਨੀਅਰ ਅਧਿਕਾਰੀਆਂ ਨਾਲ ਕਤਰ ਦੀ ਰਾਜਧਾਨੀ ਦੋਹਾ 'ਚ ਬੈਠਕ ਕਰਨਗੇ।

ਇਹ ਵੀ ਪੜ੍ਹੋ : ਯੂ.ਕੇ. : ਗ੍ਰਹਿ ਦਫਤਰ ਨੇ ਚੈਨਲ ਪਾਰ ਕਰਕੇ ਆਏ ਪ੍ਰਵਾਸੀਆਂ ਲਈ ਪਿੱਜ਼ੇ 'ਤੇ ਖਰਚੇ ਹਜ਼ਾਰਾਂ ਪੌਂਡ

ਇਸ ਦਾ ਉਦੇਸ਼ ਵਿਦੇਸ਼ੀ ਨਾਗਰਿਕਾਂ ਅਤੇ ਅਜਿਹੇ ਅਫਗਾਨ ਲੋਕਾਂ ਦੀ ਅਫਗਾਨਿਸਤਾਨ ਤੋਂ ਨਿਕਾਸੀ ਨੂੰ ਆਸਾਨ ਬਣਾਉਣਾ ਹੈ ਜਿਨ੍ਹਾਂ 'ਤੇ ਖਤਰਾ ਹੈ। ਇਸ ਤੋਂ ਇਲਾਵਾ, ਅਫਗਾਨਿਸਤਾਨ 'ਚ ਕੱਟੜਪੰਥੀ ਸਮੂਹਾਂ ਨੂੰ ਕੰਟਰੋਲ ਕਰਨ ਦੇ ਬਾਰੇ 'ਚ ਵੀ ਗੱਲ ਹੋ ਸਕਦੀ ਹੈ। ਦੋਵਾਂ ਪੱਖਾਂ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਤਾਲਿਬਾਨ ਨੇ ਸੰਕੇਤ ਦਿੱਤੇ ਹਨ ਕਿ ਲੋਕਾਂ ਦੀ ਅਫਗਾਨਿਸਤਾਨ ਤੋਂ ਨਿਕਾਸੀ ਨੂੰ ਲੈ ਕੇ ਉਹ ਲਚੀਲਾ-ਰਵੱਈਆ ਵਰਤ ਸਕਦਾ ਹੈ। ਤਾਲਿਬਾਨ ਦੇ ਸਿਆਸੀ ਬੁਲਾਰੇ ਸੁਹੈਲ ਸ਼ਾਹੀਨ ਨੇ ਏਸੋਸੀਏਟੇਡ ਨੂੰ ਸ਼ਨੀਵਾਰ ਨੂੰ ਦੱਸਿਆ ਕਿ ਅਫਗਾਨਿਸਤਾਨ 'ਚ ਤੇਜ਼ੀ ਨਾਲ ਸਰਗਰਮ ਹੁੰਦੇ ਜਾ ਰਹੇ ਇਸਲਾਮਿਕ ਸਟੇਟ ਸਮੂਹ ਨਾਲ ਜੁੜੇ ਸੰਗਠਾਂ ਨੂੰ ਲੈ ਕੇ ਉਸ ਵੱਲੋਂ ਵਾਸ਼ਿੰਗਟਨ ਨੂੰ ਕਿਸੇ ਤਰ੍ਹਾਂ ਦਾ ਸਹਿਯੋਗ ਨਹੀਂ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਵੈਟੀਕਨ : ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ 'ਚ ਪੋਪ ਫ੍ਰਾਂਸਿਸ ਨਹੀਂ ਹੋਣਗੇ ਸ਼ਾਮਲ

ਸ਼ਾਹੀਨ ਨੇ ਕਿਹਾ ਕਿ ਦਾਏਸ਼ (ਇਸਲਾਮਿਕ ਸਟੇਟ) ਤੋਂ ਆਪਣੇ ਦਮ 'ਤੇ ਨਜਿੱਠਣ 'ਚ ਸਮਰੱਥ ਹੈ। ਜ਼ਿਕਰਯੋਗ ਹੈ ਕਿ ਇਸਲਾਮਿਕ ਸਟੇਟ ਨੇ ਮਸਜਿਦ 'ਚ ਨਮਾਜ਼ ਦੇ ਦੌਰਾਨ ਧਮਾਕੇ 'ਚ 46 ਘੱਟ ਗਿਣਤੀ ਸ਼ੀਆ ਦੀ ਹੋਈ ਮੌਤ ਸਮੇਤ ਹਾਲ 'ਚ ਅਫਗਾਨਿਸਤਾਨ 'ਚ ਹੋਏ ਕਈ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਪੂਰਬੀ ਅਫਗਾਨਿਸਤਾਨ 'ਚ 2014 ਤੋਂ ਆਈ.ਐੱਸ. ਨੇ ਦੇਸ਼ ਦੇ ਸ਼ੀਆ ਮੁਸਲਿਮ ਸਮੂਹ 'ਤੇ ਕੰਟਰੋਲ ਹਮਲੇ ਕੀਤੇ ਹਨ। ਉਹ ਅਮਰੀਕਾ ਲਈ ਵੀ ਬਹੁਤ ਵੱਡਾ ਖਤਰਾ ਹੈ। ਇਸ ਹਫਤੇ ਨੂੰ ਹੋ ਰਹੀ ਬੈਠਕ ਅਮਰੀਕੀ ਫੌਜੀਆਂ ਦੀ ਅਫਗਾਨਿਸਤਾਨ ਤੋਂ ਪੂਰੀ ਤਰ੍ਹਾਂ ਨਾਲ ਵਾਪਸੀ ਤੋਂ ਬਾਅਦ ਪਹਿਲੀ ਵਾਰ ਹੋ ਰਹੀ ਹੈ।

ਇਹ ਵੀ ਪੜ੍ਹੋ : ਸ਼੍ਰੀਨਗਰ 'ਚ ਹੋਈਆਂ ਅੱਤਵਾਦੀ ਵਾਰਦਾਤਾਂ ਦੀ 'ਆਪ' ਵਲੋਂ ਨਿੰਦਾ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News