ਪਾਕਿ 'ਚ ਜਲ ਸੰਕਟ- 2040 ਤੱਕ ਬੂੰਦ-ਬੂੰਦ ਨੂੰ ਤਰਸ ਸਕਦੀ ਹੈ ਆਬਾਦੀ: ਰਿਪੋਰਟ
Tuesday, Mar 23, 2021 - 11:16 PM (IST)
ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਵਿੱਚ ਹੌਲੀ-ਹੌਲੀ ਪਾਣੀ ਦੇ ਸਰੋਤ ਤੇਜ਼ੀ ਨਾਲ ਸੁੱਕ ਰਹੇ ਹਨ। ਪਾਕਿਸਤਾਨ ਵਿੱਚ ਪਾਣੀ ਲਈ ਹਾਹਾਕਾਰ ਮੱਚਣ ਦਾ ਡਰ ਹੈ। ਵੱਧਦੀ ਜਨਸੰਖਿਆ ਅਤੇ ਜਲਵਾਯੂ ਤਬਦੀਲੀ ਦੇ ਵਿੱਚ, ਦੱਖਣੀ ਏਸ਼ੀਆ ਵਿੱਚ, ਵਿਸ਼ੇਸ਼ ਰੂਪ ਨਾਲ ਪਾਕਿਸਤਾਨ ਵਿੱਚ, ਤਾਜੇ ਪਾਣੀ ਦੀ ਉਪਲਬਧਤਾ ਦੀ ਚਿੰਤਾ ਵਧਦੀ ਜਾ ਰਹੀ ਹੈ। ਗੰਦੇ ਪਾਣੀ ਅਤੇ ਪਾਣੀ ਦੀ ਘਾਟ ਦਾ ਮੁੱਦਾ ਵਰ੍ਹਿਆਂ ਤੋਂ ਚਿੰਤਾ ਦਾ ਵਿਸ਼ਾ ਰਿਹਾ ਹੈ ਪਰ ਵਾਸ਼ਿੰਗਟਨ ਸਥਿਤ ਪੱਤ੍ਰਿਕਾ ਅੰਤਰਰਾਸ਼ਟਰੀ ਮੁਦਰਾ ਫੰਡ (IMF) ਮੁਤਾਬਕ ਪਾਕਿਸਤਾਨ ਵਿੱਚ 2040 ਤੱਕ ਪਾਣੀ ਦਾ ਪੱਧਰ ਕਾਫ਼ੀ ਘੱਟ ਹੋ ਜਾਵੇਗਾ ਅਤੇ ਪੀਣਯੋਗ ਸਾਫ਼ ਪਾਣੀ ਵੀ ਨਹੀਂ ਰਹੇਗਾ। IMF ਦੀ ਰਿਪੋਰਟ ਮੁਤਾਬਕ ਪਾਕਿਸਤਾਨ ਜਲ ਸੰਕਟ ਤੋਂ ਜੂਝਣ ਵਾਲੇ ਦੇਸ਼ਾਂ ਵਿੱਚ ਤੀਸਰੇ ਨੰਬਰ 'ਤੇ ਹੈ।
ਇਹ ਵੀ ਪੜ੍ਹੋ - PM ਮੋਦੀ ਦੇ ਢਾਕਾ ਦੌਰੇ ਤੋਂ ਪਹਿਲਾਂ ਬੰਗਲਾਦੇਸ਼ ਦੇ ਹਾਈ ਕਮਿਸ਼ਨਰ ਨੇ CM ਰੁਪਾਣੀ ਨਾਲ ਕੀਤੀ ਮੁਲਾਕਾਤ
ਰਿਪੋਰਟ ਵਿੱਚ ਦੱਸਿਆ ਗਿਆ ਕਿ ਪਾਕਿਸਤਾਨ ਵਿੱਚ ਤਾਜੇ ਪਾਣੀ ਦੀ ਪ੍ਰਤੀ ਵਿਅਕਤੀ ਉਪਲਬਧਤਾ ਪਾਣੀ ਦੀ ਕਮੀ ਦੀ ਸੀਮਾ (1,000 ਘਣ ਮੀਟਰ) ਤੋਂ ਹੇਠਾਂ ਡਿੱਗ ਗਈ ਹੈ, ਜੋ 1961 ਵਿੱਚ 3,950 ਘਣ ਮੀਟਰ ਅਤੇ 1991 ਵਿੱਚ 1600 ਸੀ, ਇਹ ਅੰਕੜੇ ਸੱਚ ਵਿੱਚ ਚਿੰਤਾਜਨਕ ਹਨ। 2025 ਤੱਕ ਪਾਕਿਸਤਾਨ ਦੀ ਆਬਾਦੀ ਪਾਣੀ ਦੀ ਬੂੰਦ-ਬੂੰਦ ਲਈ ਤਰਸ ਸਕਦੀ ਹੈ ਪਰ ਉਦੋਂ ਤੱਕ ਕਾਫ਼ੀ ਦੇਰ ਹੋ ਚੁੱਕੀ ਹੋਵੇਗੀ। ਕਈ ਮਾਹਰਾਂ ਨੂੰ ਡਰ ਹੈ ਕਿ ਪਾਕਿਸਤਾਨ ਵਿੱਚ ਤਾਜੇ ਪਾਣੀ ਦੀ ਪ੍ਰਤੀ ਵਿਅਕਤੀ ਉਪਲਬਧਤਾ 2025 ਤੱਕ 860 ਕਿਊਬਿਕ ਮੀਟਰ ਤੱਕ ਘੱਟ ਜਾਵੇਗੀ ਅਤੇ ਦੇਸ਼ 2040 ਤੱਕ ਪੂਰੀ ਤਰ੍ਹਾਂ ਪਾਣੀ ਦੀ ਕਮੀ ਤੱਕ ਪਹੁੰਚ ਸਕਦਾ ਹੈ। ਗਿਰਾਵਟ ਦਾ ਕਾਰਨ ਵੱਧਦੀ ਜਨਸੰਖਿਆ ਨੂੰ ਵੀ ਮੰਨਿਆ ਜਾ ਸਕਦਾ ਹੈ। ਦਿ ਨੈਸ਼ਨਲ ਇੰਟਰੈਸਟ ਵਿੱਚ ਛਪੇ ਇੱਕ ਲੇਖ 'ਤੇ ਖੋਜ਼ਕਾਰ ਨਾਸਿਰ ਜਾਵੇਦ ਨੇ ਕਿਹਾ ਕਿ 1961 ਤੋਂ ਜਨਸੰਖਿਆ 46 ਮਿਲੀਅਨ ਤੋਂ ਵਧਕੇ 200 ਮਿਲਿਅਨ ਤੱਕ ਹੋ ਗਈ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਹੈ ਕਿ ਪਾਕਿਸਤਾਨ ਨੂੰ ਆਪਣੀ ਖੇਤੀਬਾੜੀ ਜ਼ਰੂਰਤਾਂ ਨੂੰ ਪੂਰਾ ਕਰਣ ਅਤੇ ਪਾਣੀ ਫ਼ਜ਼ੂਲ ਖ਼ਰਚੀ ਅਨੁਪਾਤ ਦਾ ਮੁਕਾਬਲਾ ਕਰਨ ਲਈ 'ਡ੍ਰਿਪ ਅਤੇ ਸਪ੍ਰਿੰਕਲਰ' ਸਿੰਚਾਈ ਤਕਨੀਕ ਨੂੰ ਅਪਣਾਉਣਾ ਚਾਹੀਦਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।