ਹਫਤੇ ’ਚ 2 ਵਾਰ ਅਖਰੋਟ ਖਾਣ ਨਾਲ ਘਟ ਜਾਂਦਾ ਹਾਰਟ ਅਟੈਕ ਦਾ ਖਤਰਾ
Sunday, Sep 01, 2019 - 08:27 AM (IST)
ਪੈਰਿਸ- ਹਫਤੇ ’ਚ ਘੱਟ ਤੋਂ ਘੱਟ 2 ਵਾਰ ਅਖਰੋਟ ਖਾਣ ਨਾਲ ਹਾਰਟ ਅਟੈਕ ਨਾਲ ਹੋਣ ਵਾਲੀ ਮੌਤ ਦੇ ਖਤਰੇ ਨੂੰ ਲਗਭਗ 17 ਫੀਸਦੀ ਤੱਕ ਘੱਟ ਕੀਤਾ ਜਾ ਸਕਦਾ ਹੈ। ਇਸਫਹਾਨ ਕਾਰਡੀਓਵਾਸਕੁਲਰ ਰਿਸਰਚ ਇੰਸਟੀਚਿਊਟ ਈਰਾਨ ਦੇ ਲੇਖਕ ਨੌਸ਼ੀਨ ਮੁਹੰਮਦਿਫ ਨੇ ਦੱਸਿਆ ਕਿ ਅਖਰੋਟ ਅਨਸੈਚੁਰੇਟੇਡ ਫੈਟ ਦਾ ਚੰਗਾ ਸੋਮਾ ਹੈ ਅਤੇ ਇਸ ਵਿਚ ਬਹੁਤ ਹੀ ਘੱਟ ਸੈਚੁਰੇਟੇਡ ਫੈਟ ਹੁੰਦਾ ਹੈ।
ਅਖਰੋਟ ’ਚ ਪ੍ਰੋਟੀਨ, ਵਿਟਾਮਿਨ, ਫਾਈਬਰ, ਫਾਈਟੋਸਟੇਰਾਲ ਅਤੇ ਪੌਲੀਫੇਨੋਲ ਵੀ ਹੁੰਦੇ ਹਨ ਜੋ ਹਾਰਟ ਲਈ ਲਾਭਕਾਰੀ ਹੁੰਦੇ ਹਨ। ਈ. ਐੱਸ. ਸੀ. ਕਾਂਗਰਸ 2019 ’ਚ ਪੇਸ਼ ਅਧਿਐਨ ’ਚ ਅਖਰੋਟ ਦੀ ਖਪਤ ਅਤੇ ਦਿਲ ਸਬੰਧੀ ਰੋਗ ਦੇ ਜੋਖਮ ਅਤੇ ਈਰਾਨੀ ਆਬਾਦੀ ’ਚ ਮੌਤ ਦੇ ਵਿਚਾਲੇ ਸਬੰਧ ਦੀ ਜਾਂਚ ਕੀਤੀ ਗਈ। ਹਾਰਟ ਅਟੈਕ ਨਾਲ ਹੋਣ ਵਾਲੀਆਂ ਮੌਤਾਂ ਦਾ ਪਤਾ ਲਗਾਉਣ ਲਈ ਸ਼ਹਿਰੀ ਅਤੇ ਪੇਂਡੂ ਖੇਤਰਾਂ ਨਾਲ 35 ਸਾਲ ਅਤੇ ਜ਼ਿਆਦਾ ਉਮਰ ਵਾਲੇ ਕੁਲ 5,432 ਬਾਲਗਾਂ ਨੂੰ ਚੁਣਿਆ ਗਿਆ ਸੀ।
ਅਖਰੋਟ, ਬਦਾਮ, ਪਿਸਤਾ, ਹੇਜਲਨਟਸ ਅਤੇ ਬੀਜ ਸਮੇਤ ਹੋਰ ਨਟਸ ਦੇ ਸੇਵਨ ਦਾ ਮੁਲਾਂਕਣ 2001 ’ਚ ਕੀਤਾ ਗਿਆ। ਉਮੀਦਵਾਰਾਂ ਦਾ 2013 ਤਕ ਹਰ 2 ਸਾਲ ’ਚ ਇੰਟਰਵਿਊ ਲਿਆ ਗਿਆ। ਨਤੀਜੇ ਮੁਤਾਬਕ 12 ਸਾਲ ਦੌਰਾਨ ਕੁਲ 751 ਦਿਲ ਸਬੰਧੀ ਰੋਗ (594 ਕੋਰੋਨਰੀ ਦਿਲ ਰੋਗ ਅਤੇ 157 ਸਟ੍ਰੋਕ), 179 ਹਾਰਟ ਅਟੈਕ ਨਾਲ ਮੌਤਾਂ ਹੋਈਆਂ ਅਤੇ 458 ਲੋਕਾਂ ਦੀਆਂ ਹੋਰ ਕਾਰਣਾਂ ਨਾਲ ਮੌਤਾਂ ਹੋਈਆਂ।