ਕੋਰੋਨਾਵਾਇਰਸ ਦੇ ਚਲਦੇ ਦੁਬਈ ''ਚ ਸ਼ੁਰੂ ਹੋਵੇਗਾ ਡਰਾਈਵ-ਇਨ ਸਿਨੇਮਾ, ਕਾਰ ''ਚ ਬੈਠ ਕੇ ਦੇਖ ਸਕੋਗੇ ਫਿਲਮ
Wednesday, May 20, 2020 - 02:02 PM (IST)

ਆਟੋ ਡੈਸਕ— ਕੋਰੋਨਾਵਾਇਰਸ ਦੇ ਚਲਦੇ ਸਿਰਫ ਭਾਰਤ 'ਚ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਮਾਲ ਅਤੇ ਸਿਨੇਮਾ ਘਰ ਬੰਦ ਪਏ ਹਨ। ਸਿਨੇਮਾ ਘਰਾਂ ਦੇ ਬੰਦ ਹੋਣ ਕਾਰਣ ਨਿਰਾਸ਼ ਦੁਬਈ ਦੇ ਲੋਕਾਂ ਲਈ ਇਕ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਦੁਬਈ 'ਚ ਜਲਦ ਹੀ ਦੁਨੀਆ ਦੇ ਸਭ ਤੋਂ ਵੱਡੇ ਸ਼ਾਪਿੰਗ ਮਾਲ 'ਚੋਂ ਇਕ ਦੀ ਛੱਤ 'ਤੇ ਡਰਾਈਵ-ਇਨ ਸਿਨੇਮਾ ਬਣਾਇਆ ਜਾਵੇਗਾ। ਇਥੇ ਲੋਕ ਆਪਣਾ ਕਾਰ 'ਚ ਬੈਠ ਕੇ ਫਿਲਮ ਦਾ ਮਜ਼ਾ ਲੈ ਸਕਣਗੇ। ਇਸ ਦੌਰਾਨ ਇਥੇ ਪੂਰੀ ਤਰ੍ਹਾਂ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਵੀ ਰੱਖਿਆ ਜਾਵੇਗਾ।
1 ਕਾਰ 'ਚ ਬੈਠ ਸਕਣਗੇ ਸਿਰਫ 2 ਦਰਸ਼ਕ
ਇਸ ਖਬਰ ਨੂੰ ਲੈ ਕੇ VOX ਸਿਨੇਮਾ ਨੇ ਕਿਹਾ ਹੈ ਕਿ ਸੋਸ਼ਲ ਡਿਸਟੈਂਸਿੰਗ ਦੇ ਨਿਯਮ ਨੂੰ ਧਿਆਨ 'ਚ ਰੱਖਦੇ ਹੋਏ ਫਿਲਮ ਦੇਖਣ ਲਈ ਇਕ ਕਾਰ 'ਚ ਸਿਰਫ ਦੋ ਦਰਸ਼ਕਾਂ ਦੇ ਹੀ ਬੈਠਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਇਸ ਓਪਨ-ਏਅਰ ਵੈਨਿਊ ਨੂੰ ਸਿਰਫ ਐਤਵਾਰ ਨੂੰ ਹੀ ਖੋਲਿਆ ਜਾਵੇਗਾ ਅਤੇ ਇਕ ਸਮੇਂ 'ਚ ਸਿਰਫ 75 ਕਾਰਾਂ ਨੂੰ ਹੀ ਅੰਦਰ ਆਉਣ ਦੀ ਮਨਜ਼ੂਰੀ ਦਿੱਤੀ ਜਾਵੇਗੀ।
ਪੋਪਕੋਰਨ, ਸਨੈਕਸ ਅਤੇ ਡਰਿੰਕਸ ਦੀ ਮਿਲੇਗੀ ਸੁਵਿਧਾ
ਫਿਲਮ ਦੇਖਦੇ ਸਮੇਂ ਪੋਪਕੋਰਨ, ਸਨੈਕਸ ਅਤੇ ਡਰਿੰਗਸ ਦੀ ਸੁਵਿਧਾ ਮਿਲੇਗੀ ਅਤੇ ਸਭ ਕੁਝ ਮਿਲਾ ਕੇ ਕੁਲ 180 ਦਿਰਹਮ (ਕਰੀਬ 1,032 ਰੁਪਏ) ਚੁਕਾਉਣੇ ਹੋਣਗੇ।