ਮੇਲਾਨੀਆ ਨੇ ਰੈਲੀ 'ਚ ਕਿਹਾ, 'ਟਰੰਪ ਨੂੰ ਵੋਟ ਦੇਣਾ ਮਤਲਬ ਬਿਹਤਰ ਅਮਰੀਕਾ ਲਈ ਵੋਟ ਕਰਨਾ'

10/31/2020 3:11:36 AM

ਵਾਸ਼ਿੰਗਟਨ - ਅਮਰੀਕਾ ਦੀ ਫਸਟ ਲੇਡੀ ਮੇਲਾਨੀਆ ਟਰੰਪ ਨੇ ਚੋਣ ਪ੍ਰਚਾਰ ਦੌਰਾਨ ਇਕ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਆਖਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਧਿਆਨ ਦੇਸ਼ ਦੇ ਭਵਿੱਖ 'ਤੇ ਹੈ ਅਤੇ ਉਨ੍ਹਾਂ ਨੂੰ ਵੋਟ ਦੇਣ ਦਾ ਮਤਲਬ ਹੈ ਇਕ ਬਿਹਤਰ ਅਮਰੀਕਾ ਲਈ ਵੋਟ ਕਰਨਾ। ਮੇਲਾਨੀਆ, ਵੀਰਵਾਰ ਨੂੰ ਫਲੋਰੀਡਾ ਦੇ ਟੰਪਾ ਵਿਚ ਪਹਿਲੀ ਵਾਰ ਆਪਣੇ ਪਤੀ ਦੇ ਨਾਲ ਕਿਸੇ ਜਨ ਸਭਾ ਵਿਚ ਦਿਖਾਈ ਦਿੱਤੀ। ਇਹ ਉਨ੍ਹਾਂ ਦੀ ਦੂਜੀ ਚੋਣ ਰੈਲੀ ਸੀ।

ਮੇਲਾਨੀਆ ਨੇ ਆਖਿਆ ਕਿ ਜਿਨ੍ਹਾਂ ਨੂੰ ਹੁਣ ਵੀ ਇਹ ਫੈਸਲਾ ਕਰਨਾ ਹੈ ਕਿ ਉਹ ਮੰਗਲਵਾਰ ਨੂੰ ਕਿਸ ਨੂੰ ਵੋਟ ਦੇਣਗੇ, ਮੈਨੂੰ ਉਮੀਦ ਹੈ ਕਿ ਮੈਂ ਤੁਹਾਨੂੰ ਜੋ ਕਹਾਂਗੀ ਉਸ ਨੂੰ ਤੋਂ ਸਾਬਿਤ ਹੋਵੇਗਾ ਕਿ ਰਾਸ਼ਟਰਪਤੀ ਟਰੰਪ ਨੂੰ ਵੋਟ ਦੇਣ ਦਾ ਮਤਲਬ ਇਕ ਬਿਹਤਰ ਅਮਰੀਕਾ ਲਈ ਵੋਟ ਦੇਣਾ ਹੋਵੇਗਾ। ਉਨ੍ਹਾਂ ਆਖਿਆ ਕਿ ਅਜਿਹੇ ਵੇਲੇ ਵਿਚ ਜਦ ਮੀਡੀਆ ਦੇ ਜ਼ਰੀਏ ਸਾਡੇ ਘਰਾਂ ਵਿਚ ਨਫਰਤ, ਨਕਾਰਾਤਮਕਤਾ ਅਤੇ ਭੈਅ ਦਾ ਸ਼ੰਦੇਸ਼ ਦਿੱਤਾ ਜਾ ਰਿਹਾ ਹੈ ਅਤੇ ਤਕਨਾਲੋਜੀ ਖੇਤਰ ਦੀਆਂ ਵੱਡੀਆਂ ਕੰਪਨੀਆਂ ਸਿਆਸੀ ਦ੍ਰਿਸ਼ਟੀਕੋਣ ਨੂੰ ਕੱਟ-ਵੱਢ ਕੇ ਪੇਸ਼ ਕਰ ਰਹੀਆਂ ਹਨ, ਸਾਨੂੰ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਕੀ ਜ਼ਰੂਰੀ ਹੈ। ਮੇਰੇ ਪਤੀ ਦੇ ਪ੍ਰਸ਼ਾਸਨ ਦਾ ਧਿਆਨ ਅਮਰੀਕਾ ਦੇ ਭਵਿੱਖ 'ਤੇ ਕੇਂਦ੍ਰਿਤ ਹੈ।

ਉਨ੍ਹਾਂ ਆਖਿਆ ਕਿ ਮੇਰੇ ਪਤੀ ਦੀ ਅਗਵਾਈ ਵਿਚ ਸਾਡੇ ਦੇਸ਼ ਨੂੰ ਫਿਰ ਤੋਂ ਸਨਮਾਨ ਮਿਲਿਆ ਹੈ, ਸਾਡੀਆਂ ਸਰਹੱਦਾਂ ਸੁਰੱਖਿਅਤ ਹਨ, ਅਸੀਂ ਜੰਗਾਂ ਜਿੱਤੀਆਂ ਹਨ ਅਤੇ ਬਾਕੀਆਂ ਨੇ ਦੂਰੀਆਂ ਬਣਾਈਆਂ ਹਨ। ਅਸੀਂ ਮੱਧ-ਪੂਰਬ ਵਿਚ ਸ਼ਾਂਤੀ ਦੇ ਸਮਝੌਤੇ ਕੀਤੇ ਹਨ। ਅਸੀਂ ਸਿਰਫ ਇਸ ਦੇ ਬਾਰੇ ਵਿਚ ਗੱਲ ਹੀ ਨਹੀਂ ਕੀਤੀ ਬਲਕਿ ਯੇਰੂਸ਼ਲਮ ਵਿਚ ਆਪਣਾ ਦੂਤਘਰ ਟ੍ਰਾਂਸਫਰ ਕੀਤਾ ਹੈ।


Khushdeep Jassi

Content Editor

Related News