ਫਰਾਂਸ : ਨਵੇਂ ਰਾਸ਼ਟਰਪਤੀ ਦੀ ਚੋਣ ਲਈ ਵੋਟਿੰਗ ਸ਼ੁਰੂ, ਮੈਕਰੋਂ ਅਤੇ ਲੇ ਪੇਨ ਅਹੁਦੇ ਦੀ ਦੌੜ ''ਚ

04/24/2022 6:01:25 PM

ਪੈਰਿਸ (ਭਾਸ਼ਾ)- ਫਰਾਂਸ ਵਿੱਚ ਰਾਸ਼ਟਰਪਤੀ ਅਹੁਦੇ ਲਈ ਮੌਜੂਦਾ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਅਤੇ ਸੱਜੇ ਪੱਖੀ ਆਗੂ ਮਰੀਨ ਲੇ ਪੇਨ ਵਿਚੋਂ ਇਕ ਨੂੰ ਚੁਣਨ ਲਈ ਐਤਵਾਰ ਨੂੰ ਵੋਟਿੰਗ ਸ਼ੁਰੂ ਹੋ ਗਈ। ਮੈਕਰੋਂ ਦੇ ਲਗਾਤਾਰ ਦੂਜੀ ਵਾਰ ਦੇਸ਼ ਦੀ ਰਾਸ਼ਟਰਪਤੀ ਚੋਣ ਜਿੱਤਣ ਦੀ ਜ਼ਿਆਦਾ ਸੰਭਾਵਨਾ ਹੈ। ਜੇਕਰ ਮੈਕਰੋਂ ਇਹ ਚੋਣ ਜਿੱਤ ਜਾਂਦੇ ਹਨ ਤਾਂ ਉਹ 20 ਸਾਲਾਂ ਵਿੱਚ ਲਗਾਤਾਰ ਦੂਜੀ ਵਾਰ ਸੇਵਾ ਨਿਭਾਉਣ ਵਾਲੇ ਪਹਿਲੇ ਫਰਾਂਸੀਸੀ ਰਾਸ਼ਟਰਪਤੀ ਬਣ ਜਾਣਗੇ। ਨਾਲ ਹੀ ਯੂਰਪ ਦੇ ਭਵਿੱਖ ਦੇ ਰਾਹ ਨੂੰ ਨਿਰਧਾਰਤ ਕਰਨ ਵਿਚ ਅਤੇ ਯੂਕ੍ਰੇਨ ਵਿੱਚ ਯੁੱਧ ਨੂੰ ਰੋਕਣ ਲਈ ਪੱਛਮੀ ਕੋਸ਼ਿਸ਼ਾਂ ਦੇ ਦੂਰਗਾਮੀ ਨਤੀਜੇ ਦੇਖਣ ਨੂੰ ਮਿਲ ਸਕਦੇ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਰੂਸੀ ਗੈਸ 'ਤੇ ਪਾਬੰਦੀ ਨਾਲ ਜਰਮਨੀ ਦੇ ਉਦਯੋਗਾਂ 'ਤੇ ਪਵੇਗਾ ਬੁਰਾ ਅਸਰ

ਹਾਲ ਹੀ ਦੇ ਦਿਨਾਂ ਵਿੱਚ ਲਏ ਗਏ ਸਾਰੇ ਰਾਏ ਪੋਲਾਂ ਨੇ ਪ੍ਰੋ-ਯੂਰਪੀਅਨ ਸੈਂਟਰਿਸਟ ਲੀਡਰ ਮੈਕਰੋਂ (44) ਦੀ ਜਿੱਤ ਦਾ ਅਨੁਮਾਨ ਲਗਾਇਆ ਹੈ। ਹਾਲਾਂਕਿ ਉਨ੍ਹਾਂ ਦੇ ਰਾਸ਼ਟਰਵਾਦੀ ਵਿਰੋਧੀ ਪੇਨ (53) 'ਤੇ ਜਿੱਤ ਦਾ ਫਰਕ ਛੇ ਤੋਂ 15 ਫੀਸਦੀ ਵੋਟਾਂ ਦੇ ਵਿਚਕਾਰ ਰਹਿ ਸਕਦਾ ਹੈ। ਦੋਵੇਂ ਉਮੀਦਵਾਰ ਖੱਬੇ ਪੱਖੀ ਉਮੀਦਵਾਰ ਦੀਆਂ 77 ਲੱਖ ਵੋਟਾਂ ਹਾਸਲ ਕਰਨ ਲਈ ਯਤਨਸ਼ੀਲ ਹਨ, ਜਿਹੜਾ ਕਿ ਰਾਸ਼ਟਰਪਤੀ ਦੀ ਦੌੜ ਵਿੱਚੋਂ ਬਾਹਰ ਹੋ ਗਿਆ ਹੈ। ਪੋਲਿੰਗ ਸਟੇਸ਼ਨ ਐਤਵਾਰ ਨੂੰ ਸਵੇਰੇ 8 ਵਜੇ ਖੁੱਲ੍ਹ ਗਏ ਅਤੇ ਜ਼ਿਆਦਾਤਰ ਥਾਵਾਂ 'ਤੇ ਸ਼ਾਮ 7 ਵਜੇ ਬੰਦ ਹੋ ਜਾਣਗੇ, ਜਦੋਂ ਕਿ ਵੱਡੇ ਸ਼ਹਿਰਾਂ ਵਿਚ ਪੋਲਿੰਗ ਸਟੇਸ਼ਨ ਰਾਤ 8 ਵਜੇ ਤੱਕ ਖੁੱਲ੍ਹੇ ਰਹਿਣਗੇ।

ਪੜ੍ਹੋ ਇਹ ਅਹਿਮ ਖ਼ਬਰ- UAE 'ਚ ਖਰੀਦਦਾਰੀ ਕਰ ਕੇ ਭਾਰਤੀਆਂ ਲਈ ਕਰੋੜਾਂ ਰੁਪਏ ਜਿੱਤਣ ਦਾ ਵੱਡਾ ਮੌਕਾ 


Vandana

Content Editor

Related News