ਫਰਾਂਸ ''ਚ ਸੰਸਦੀ ਚੋਣਾਂ ਲਈ ਵੋਟਿੰਗ ਸ਼ੁਰੂ

Sunday, Jul 07, 2024 - 01:28 PM (IST)

ਪੈਰਿਸ (ਏਜੰਸੀ): ਫਰਾਂਸ ਵਿਚ ਐਤਵਾਰ ਨੂੰ ਸੰਸਦੀ ਚੋਣਾਂ ਲਈ ਦੂਜੇ ਪੜਾਅ ਦੀ ਵੋਟਿੰਗ ਸ਼ੁਰੂ ਹੋ ਗਈ। ਦੇਸ਼ ਦੀ ਸੱਜੇ ਪੱਖੀ ਪਾਰਟੀ 'ਨੈਸ਼ਨਲ ਰੈਲੀ' ਚੋਣਾਂ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਬੜ੍ਹਤ ਬਰਕਰਾਰ ਰੱਖ ਰਹੀ ਹੈ। ਫਰਾਂਸ ਦੀ ਸੰਸਦ ਦਾ ਕਾਰਜਕਾਲ 2027 ਵਿੱਚ ਖ਼ਤਮ ਹੋਣਾ ਸੀ, ਪਰ ਯੂਰਪੀਅਨ ਯੂਨੀਅਨ ਵਿੱਚ ਵੱਡੀ ਹਾਰ ਦੇ ਕਾਰਨ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਸਮੇਂ ਤੋਂ ਪਹਿਲਾਂ ਸੰਸਦ ਨੂੰ ਭੰਗ ਕਰ ਦਿੱਤਾ। 

ਪੜ੍ਹੋ ਇਹ ਅਹਿਮ ਖ਼ਬਰ-14 ਸਾਲ ਸੱਤਾ 'ਚ ਰਹੇ, ਹਾਰਨ 'ਤੇ ਸਾਈਕਲ 'ਤੇ ਹੋਏ ਵਿਦਾ ਇਸ ਦੇਸ਼ ਦੇ PM

ਇਸ ਤੋਂ ਪਹਿਲਾਂ 30 ਜੂਨ ਨੂੰ ਪਹਿਲੇ ਪੜਾਅ ਦੀਆਂ ਚੋਣਾਂ ਹੋਈਆਂ ਸਨ, ਜਿਸ 'ਚ ਮਰੀਨ ਲੇ ਪੇਨ ਦੀ ਅਗਵਾਈ 'ਚ ਰਾਸ਼ਟਰੀ ਰੈਲੀ ਨੇ ਬੜਤ ਬਣਾਈ ਸੀ। ਐਤਵਾਰ ਦੀ ਵੋਟਿੰਗ ਤੈਅ ਕਰੇਗੀ ਕਿ ਨੈਸ਼ਨਲ ਅਸੈਂਬਲੀ 'ਤੇ ਕੌਣ ਕੰਟਰੋਲ ਕਰੇਗਾ ਅਤੇ ਪ੍ਰਧਾਨ ਮੰਤਰੀ ਕੌਣ ਬਣੇਗਾ। ਜੇਕਰ ਮੈਕਰੋਨ ਦੀ ਪਾਰਟੀ ਨੂੰ ਬਹੁਮਤ ਨਹੀਂ ਮਿਲਦਾ ਹੈ, ਤਾਂ ਉਹ ਉਨ੍ਹਾਂ ਪਾਰਟੀਆਂ ਨਾਲ ਸੱਤਾ ਸਾਂਝੀ ਕਰਨ ਲਈ ਮਜ਼ਬੂਰ ਹੋਵੇਗੀ ਜੋ ਉਸ ਦੀਆਂ ਯੂਰਪੀ ਯੂਨੀਅਨ ਪੱਖੀ ਨੀਤੀਆਂ ਦਾ ਵਿਰੋਧ ਕਰਦੀਆਂ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News