ਫਟ ਗਿਆ ਜਵਾਲਾਮੁਖੀ ! ਰਿਪੋਰਟਿੰਗ ਕਰਨ ਗਏ 5 ਪੱਤਰਕਾਰ ਹੋ ਗਏ ਲਾਪਤਾ, ਬੈਂਟਨ ''ਚ ਪਿਆ ਭੜਥੂ

Wednesday, Sep 09, 2026 - 04:26 PM (IST)

ਫਟ ਗਿਆ ਜਵਾਲਾਮੁਖੀ ! ਰਿਪੋਰਟਿੰਗ ਕਰਨ ਗਏ 5 ਪੱਤਰਕਾਰ ਹੋ ਗਏ ਲਾਪਤਾ, ਬੈਂਟਨ ''ਚ ਪਿਆ ਭੜਥੂ

ਇੰਟਰਨੈਸ਼ਨਲ ਡੈਸਕ- ਦੱਖਣੀ-ਏਸ਼ੀਆਈ ਦੇਸ਼ ਇੰਡੋਨੇਸ਼ੀਆ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਮਸ਼ਹੂਰ ਜਵਾਲਾਮੁਖੀ 'ਅਨਾਕ ਕ੍ਰਾਕਾਟਾਊ' 'ਚ ਹੋਏ ਧਮਾਕੇ ਦੀ ਰਿਪੋਰਟਿੰਗ ਲਈ ਜਾ ਰਹੇ 5 ਫ਼ੋਟੋ ਪੱਤਰਕਾਰਾਂ, 2 ਕ੍ਰੂ ਮੈਂਬਰਾਂ ਅਤੇ 1 ਗਾਈਡ ਸਣੇ 8 ਲੋਕ ਲਾਪਤਾ ਹੋ ਗਏ ਹਨ। ਲਾਪਤਾ ਹੋਏ ਇਨ੍ਹਾਂ ਲੋਕਾਂ ਨੂੰ ਲੱਭਣ ਲਈ ਬਚਾਅ ਟੀਮਾਂ ਵੱਲੋਂ ਤੇਜ਼ੀ ਨਾਲ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਬੈਂਟਨ ਪ੍ਰਾਂਤ ਦੇ ਕਾਰੀਤਾ ਸ਼ਹਿਰ ਤੋਂ ਰਵਾਨਾ ਹੋਈ ਇੱਕ ਸਪੀਡਬੋਟ ਰਾਹੀਂ ਇਹ ਲੋਕ ਸੁਮਾਤਰਾ ਅਤੇ ਜਾਵਾ ਵਿਚਾਲੇ ਸੁੰਡਾ ਖਾੜੀ 'ਚ ਸਥਿਤ ਜਵਾਲਾਮੁਖੀ ਟਾਪੂ ਵੱਲ ਜਾ ਰਹੇ ਸੀ। ਇਸ ਦੌਰਾਨ ਸੋਮਵਾਰ ਸ਼ਾਮ 6:13 ਵਜੇ ਤੱਟ ਤੋਂ ਲਗਭਗ 18.5 ਕਿਲੋਮੀਟਰ ਦੂਰ ਪਹੁੰਚਣ 'ਤੇ ਇੱਕ ਪੱਤਰਕਾਰ ਨੇ ਆਪਣੇ ਪਰਿਵਾਰ ਨੂੰ ਆਖ਼ਰੀ ਮੈਸੇਜ ਭੇਜਿਆ, ਜਿਸ ਤੋਂ ਬਾਅਦ ਉਨ੍ਹਾਂ ਨਾਲ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ ਤੇ ਹਾਲੇ ਤੱਕ ਉਨ੍ਹਾਂ ਦੀ ਕੋਈ ਉੱਘ-ਸੁੱਘ ਨਹੀਂ ਲੱਗ ਸਕੀ।

ਇਹ ਵੀ ਪੜ੍ਹੋ- ਫ਼ਿਰ ਪੈ ਸਕਦੀ ਹੈ ਮਹਿੰਗਾਈ ਦੀ ਮਾਰ ! 100 ਡਾਲਰ ਤੱਕ ਪੁੱਜੀਆਂ ਕੱਚੇ ਤੇਲ ਦੀਆਂ ਕੀਮਤਾਂ

ਲਾਪਤਾ ਹੋਏ 5 ਫ਼ੋਟੋ ਪੱਤਰਕਾਰ ਇੰਡੋਨੇਸ਼ੀਆ ਦੀ ਸਰਕਾਰੀ ਏਜੰਸੀ 'ਅੰਤਾਰਾ', ਤੁਰਕੀਏ ਦੀ 'ਅਨਾਦੋਲੂ ਏਜੰਸੀ' ਅਤੇ ਕਈ ਹੋਰ ਲੋਕਲ ਤੇ ਵਿਦੇਸ਼ੀ ਮੀਡੀਆ ਅਦਾਰਿਆਂ ਲਈ ਕੰਮ ਕਰਦੇ ਹਨ। ਇਨ੍ਹਾਂ ਦੇ ਅਚਾਨਕ ਇਸ ਤਰ੍ਹਾਂ ਗਾਇਬ ਹੋ ਜਾਣ ਕਾਰਨ ਤੜਥੱਲੀ ਮਚ ਗਈ ਹੈ ਤੇ ਇਨ੍ਹਾਂ ਦੀ ਭਾਲ ਲਈ ਸਰਚ ਅਭਿਆਨ ਤੇਜ਼ ਕਰ ਦਿੱਤੇ ਗਏ ਹਨ। ਬੈਂਟਨ ਸਰਚ ਐਂਡ ਅਤੇ ਰੈਸਕਿਊ ਆਫ਼ਿਸ ਦੇ ਚੀਫ਼ ਅਲ ਅਮਰਦ ਅਨੁਸਾਰ, ਮੰਗਲਵਾਰ ਤੋਂ ਤਾਇਨਾਤ ਬਚਾਅ ਟੀਮਾਂ ਹਾਲੇ ਤੱਕ ਲਾਪਤਾ ਹੋਏ ਇਸ ਗਰੁੱਪ ਦੀ ਲੋਕੇਸ਼ਨ ਟ੍ਰੇਸ ਕਰਨ 'ਚ ਕਾਮਯਾਬ ਨਹੀਂ ਹੋ ਸਕੀਆਂ ਤੇ ਉਨ੍ਹਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ।

ਜ਼ਿਕਰਯੋਗ ਹੈ ਕਿ ਅਨਾਕ ਕ੍ਰਾਕਾਟਾਊ 'ਚ ਐਤਵਾਰ ਤੋਂ ਸ਼ੁਰੂ ਹੋਏ ਜਵਾਲਾਮੁਖੀ ਧਮਾਕਿਆਂ ਤੋਂ ਬਾਅਦ ਵੀ ਲਗਾਤਾਰ ਸੁਆਹ ਤੇ ਲਾਵਾ ਬਾਹਰ ਨਿਕਲ ਰਹੇ ਹਨ। ਇਸ ਕਾਰਨ ਐਤਵਾਰ ਅਤੇ ਸੋਮਵਾਰ ਨੂੰ ਏਅਰਪੋਰਟ ਬੰਦ ਰੱਖਣੇ ਪਏ, ਜਿਸ ਨਾਲ 622 ਇੰਟਰਨੈਸ਼ਨਲ ਫਲਾਈਟਾਂ ਸਣੇ ਕੁੱਲ 2,961 ਫਲਾਈਟਾਂ ਪ੍ਰਭਾਵਿਤ ਹੋਈਆਂ ਅਤੇ ਲਗਭਗ 3.41 ਲੱਖ ਯਾਤਰੀਆਂ ਨੂੰ ਖੱਜਲ ਹੋਣਾ ਪਿਆ ਹੈ।

ਇਹ ਵੀ ਪੜ੍ਹੋ- ਨੇਪਾਲ ਮਗਰੋਂ ਭਾਰਤ 'ਚ ਵੀ ਪਈ ਹੜ੍ਹਾਂ ਦੀ ਮਾਰ ! ਪਾਣੀ 'ਚ ਡੁੱਬੇ 14 ਜ਼ਿਲ੍ਹੇ, 40 ਲੱਖ ਤੋਂ ਵੱਧ ਲੋਕ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News